ਬਾਬਾ ਜੀ ਦੇ ਪਹਿਲੇ ਦਰਸ਼ਨ (ਮਿਲਾਪ)

Humbly request you to share with all you know on the planet!

Again, Baba Nand Singh Ji Maharaj focussed His Holy Eyes on my father and conveyed a deep Divine Message which only the recipient could feel and understand. It was recognition and discovery of someone most intimate, nearest and dearest one.

Father, who intimately knew most of the Saints of his time, at once realised that he only belonged to Baba Nand Singh Ji Maharaj from times immemorial.

ਸੰਨ 1935 ਦੀ ਗੱਲ ਹੈ ਕਿ ਲੁਧਿਆਣੇ ਦੇ ਨਾਮੀ ਰਈਸ ਇਕ ਵਾਰ ਸਰਦਾਰ ਗੁਰਦਿਆਲ ਸਿੰਘ ਥਾਪਰ ਜੋ ਕਿ ਮੇਰੇ ਪਿਤਾ ਜੀ ਦੇ ਪਰਮ ਸਨੇਹੀ ਅਤੇ ਉਨ੍ਹਾਂ ਦੇ ਰੱਬੀ ਝੁਕਾਉ ਤੋਂ ਪ੍ਰਭਾਵਿਤ ਸਨ ਤੇ ਉਨ੍ਹਾਂ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਬਾਰੇ ਜ਼ਿਕਰ ਕੀਤਾ । ਉਨ੍ਹਾਂ ਨੇ ਦੱਸਿਆ ਕਿ ਕਦੀ ਕਦੀ ਬਾਬਾ ਜੀ ਉਥੇ ਆਉਂਦੇ ਹਨ ਅਤੇ ਲੁਧਿਆਣਾ-ਜਗਰਾਉਂ ਸੜਕ ਸਥਿੱਤ ਉਸਦੇ ਬਾਗ “ਰਾਮ ਬਾਗ” ਵਿੱਚ ਠਹਿਰਦੇ ਹਨ।

ਮੇਰੇ ਪਿਤਾ ਜੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਦੀ ਉਸ ਅਸਥਾਨ ਤੇ ਅਗਲੀ ਫੇਰੀ ਦੇ ਸਮੇਂ ਉਹ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਣ। ਇਕ ਦਿਨ ਸ: ਗੁਰਦਿਆਲ ਸਿੰਘ ਮੇਰੇ ਪਿਤਾ ਜੀ ਕੋਲ ਆਏ ਅਤੇ ਉਨ੍ਹਾਂ ਨੂੰ ਬਾਬਾ ਜੀ ਦੀ ਆਮਦ ਦੀ ਸੂਚਨਾ ਦਿੱਤੀ । ਮੇਰੇ ਪੂਜਯ ਪਿਤਾ ਜੀ ਨੇ ਫਲਾਂ ਦਾ ਪ੍ਰਸ਼ਾਦ ਲਿਆ ਅਤੇ ਸ: ਗੁਰਦਿਆਲ ਸਿੰਘ ਦੇ ਨਾਲ ਇਕ ਦਮ ਰਾਮ ਬਾਗ ਵੱਲ ਚੱਲ ਪਏ ।

ਬਾਗ ਵਿੱਚ ਇਕ ਤਲਾਈ ਦੇ ਨ˜ਦੀਕ ਬਾਬਾ ਜੀ ਸਮਾਧੀ ਦੀ ਅਵਸਥਾ ਵਿੱਚ ਸਨ ਅਤੇ ਪਵਿੱਤਰ ਸ਼ਾਨਦਾਰ ਕੀਰਤਨ ਜਾਰੀ ਸੀ । ਬਾਬਾ ਜੀ ਦੀ ਪ੍ਰਤੱਖ ਹ˜ੂਰੀ ਦੀ ਮਹਾਨ ਕਿਰਪਾ ਦੇ ਵਹਾ ਵਿੱਚ ਵਿਸ਼ਾਲ ਸੰਗਤ ਅਨੰਦ-ਸਰੋਵਰ ਵਿੱਚ ਇਸ਼ਨਾਨ ਕਰ ਕਰ ਰਹੀ ਸੀ । ਪੂਰਾ ਵਾਤਾਵਰਣ ਰੂਹਾਨੀਅਤ ਦੇ ਪ੍ਰਭਾਵ ਹੇਠ ਸੀ।

ਮੇਰੇ ਸਤਿਕਾਰਯੋਗ ਪਿਤਾ ਜੀ ਅਤੇ ਸ: ਗੁਰਦਿਆਲ ਸਿੰਘ ਜੀ ਨਸਮਕਾਰ ਕਰਨ ਉਪਰੰਤ ਬਾਬਾ ਜੀ ਦੇ ਕੋਲ ਹੀ ਬੈਠ ਗਏ । ਕੁਝ ਦੇਰ ਬਾਅਦ ਬਾਬਾ ਜੀ ਨੇ ਆਪਣੇ ਪਵਿੱਤਰ ਨੇਤਰ ਖੋਲ੍ਹੇ ਅਤੇ ਆਲੇ ਦੁਆਲੇ ਦੇਖਿਆ । ਮੇਰੇ ਪਿਤਾ ਜੀ ਨੂੰ ਦੇਖਣ ਤੇ ਉਨ੍ਹਾਂ ਦੀ ਦ੍ਰਿਸ਼ਟੀ ਪਿਤਾ ਜੀ ਉੱਤੇ ਹੀ ਕੇਂਦਰਤ ਹੋ ਗਈ । ਬਾਬਾ ਜੀ ਨੇ ਸ: ਗੁਰਦਿਆਲ ਸਿੰਘ ਤੋਂ ਮੇਰੇ ਪਿਤਾ ਜੀ ਬਾਰੇ ਪੁੱਛਿਆ ਅਤੇ ਉਨ੍ਹਾਂ ਨੇ ਨਿਮਰਤਾ ਅਤੇ ਸਤਿਕਾਰ ਪੂਰਵਕ ਪਿਤਾ ਜੀ ਦਾ ਪ੍ਰੀਚੈ ਕਰਵਾਇਆ ।

ਉਸ ਤੋਂ ਬਾਅਦ ਬਾਬਾ ਜੀ ਨੇ ਆਪਣੇ ਵਿਸ਼ੇਸ਼ ਅੰਦਾ˜ ਵਿੱਚ ਬੜੀ ਨਿਮਰਤਾ ਸਹਿਤ ਸੰਗਤ ਤੋਂ ਵਿਦਾਇਗੀ (ਆਗਿਆ) ਲਈ ਅਤੇ ਅੰਦਰ ਵੱਲ ਪ੍ਰਸਥਾਨ ਕੀਤਾ ਜਿੱਥੇ ਕਿ ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਸੀ । ਮੇਰੇ ਪਿਤਾ ਜੀ ਸ: ਗੁਰਦਿਆਲ ਸਿੰਘ ਦੇ ਨਾਲ ਉਨ੍ਹਾਂ ਦੇ ਪਿੱਛੇ ਚਲੇ ਗਏ । ਬਾਬਾ ਜੀ ਆਪਣੇ ਆਸਨ ਤੇ ਬਿਰਾਜਮਾਨ ਹੋ ਗਏ ਅਤੇ ਸ: ਗੁਰਦਿਆਲ ਸਿੰਘ ਤੇ ਮੇਰੇ ਪਿਤਾ ਜੀ ਬਾਬਾ ਜੀ ਦੇ ਚਰਨ-ਕਮਲਾਂ ਵਿੱਚ ਬੈਠ ਗਏ ।

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਫਿਰ ਆਪਣੀਆਂ ਪਵਿੱਤਰ ਨ˜ਰਾਂ ਮੇਰੇ ਪਿਤਾ ਜੀ ਤੇ ਕੇਂਦਰਤ ਕੀਤੀਆਂ ਅਤੇ ਇਕ ਮਹਾਨ ਰੱਬੀ ਸੰਦੇਸ਼ ਉਨ੍ਹਾਂ ਨੂੰ ਦਿੱਤਾ ਜਿਸਨੂੰ ਕਿ ਗ੍ਰਹਿਣ ਕਰਨ ਵਾਲਾ ਹੀ ਅਨੁਭਵ ਕਰਕੇ ਸਮਝ ਸਕਦਾ ਸੀ । ਇਹ ਬਹੁਤ ਹੀ ਕਰੀਬੀ ਅਤੇ ਪਿਆਰੇ ਦੀ ਖੋਜ ਅਤੇ ਪਹਿਚਾਣ ਸੀ ।

ਬਾਬਾ ਜੀ ਦੇ ਪਵਿੱਤਰ ਨੇਤਰਾਂ ਵਿੱਚੋਂ ਜੋ ਕਿ ਅੰਮ੍ਰਿਤ ਦਾ ਸਰੋਵਰ ਸਨ, ਅੰਮ੍ਰਿਤ ਧਾਰਾ ਵਹਿ ਰਹੀ ਸੀ। ਮੇਰੇ ਪਿਤਾ ਜੀ ਦੇ ਸਰੀਰ ਦਿਮਾਗ ਅਤੇ ਆਤਮਾ ਨੂੰ ਅੰਮ੍ਰਿਤ-ਮਈ ਬਣਾ ਰਹੀ ਸੀ ।

ਪਿਤਾ ਜੀ, ਜੋ ਕਿ ਆਪਣੇ ਸਮੇਂ ਦੇ ਬਹੁਤ ਸਾਰੇ ਸੰਤਾਂ ਨੂੰ ਨੇੜੇ ਤੋਂ ਜਾਣਦੇ ਸਨ, ਨੇ ਇਕ ਦਮ ਅਨੁਭਵ ਕੀਤਾ ਕਿ ਉਹ ਹਮੇਸ਼ਾ ਤੋਂ ਸਿਰੋ ਬਾਬਾ ਨੰਦ ਸਿੰਘ ਜੀ ਮਹਾਰਾਜ ਨਾਲ ਸੰੰਬੰਧਤ ਸਨ ।

ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਅੰਮ੍ਰਿਤ ਵਿੱਚ ਪੂਰਨ ਭਾਂਤ ਸਰਸ਼ਾਰ ਉਹ ਘਰ ਪਹੁੰਚੇ । ਪਿਆਰ ਵਿੱਚ ਲੀਨ ਪਿਤਾ ਜੀ ਨੇ ਮੇਰੇ ਮਾਤਾ ਜੀ ਅਤੇ ਸਾਨੂੰ ਸਭ ਨੂੰ ਪ੍ਰਸੰਨਤਾ ਅਤੇ ਖੁਸ਼ੀ ਨਾਲ ਦਸਿਆ ਕਿ ਉਨ੍ਹਾਂ ਨੇ ਨਿਰੰਕਾਰ ਨੂੰ ਲੱਭ ਲਿਆ ਹੈ, ਗੁਰੂ ਨਾਨਕ ਨੂੰ ਲੱਭ ਲਿਆ ਹੈ । ਮੈਂ ਪਿਤਾ ਜੀ ਨੂੰ ਕਦੇ ਪਹਿਲਾਂ ਇੰਨਾਂ ਖੁਸ਼ ਨਹੀਂ ਸੀ ਦੇਖਿਆ । ਉਸ ਦਿਨ ਕੀ ਦੇਰ ਉਹ ਮਹਾਨ ਬਾਬਾ ਜੀ ਦੇ ਪਵਿੱਤਰ ਦਰਸ਼ਨਾਂ ਬਾਰੇ ਦਸਦੇ ਰਹੇ । ਉਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਇਲਾਹੀ ਸ਼ਾਨ ਵਿੱਚ ਆਪਣਾ ਆਪਾ ਫਨ੍ਹਾ ਕਰ ਚੁੱਕੇ ਸਨ।

ਮੇਰੀ ਛੋਟੀ ਭੈਣ ਬੀਬੀ ਭੋਲਾਂ ਰਾਣੀ ਪਵਿੱਤਰ ਕੀਰਤਨ ਕਰਦੇ ਸਮੇਂ ਪਿਆਰ ਅਤੇ ਮਸਤੀ ਭਰੀ ਅਵਸਥਾ ਵਿੱਚ ਝੂੰਮਦੀ ਹੋਈ ਅਕਸਰ ਅਲਾਪਿਆ ਕਰਦੀ ਸੀ :

ਅਸੀਂ ਬਾਬੇ ਲੱਭ ਲਏ ਜੀ ਸਾਰਾ ਜੱਗ ਢੂੰਡ ਕੇ ।।
ਸਾਰੇ ਸੰਸਾਰ ਨੂੰ ਪਰਖ ਕੇ ਅਸੀਂ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਢੂੰਡ ਲਿਆ ਹੈ।

ਇਹ ਪਹਿਲਾ ਅਚਾਨਕ ਹੋਇਆ ਮਿਲਾਪ ਇਕ ਅਲੌਕਿਕ ਅਧਿਆਤਮਕ ਚਮਤਕਾਰ ਸੀ । ਮੇਰੇ ਪਿਤਾ ਜੀ ਪਹਿਲੀ ਵਾਰ ਬਾਬਾ ਨੰਦ ਸਿੰਘ ਜੀ ਨੂੰ ਮਿਲੇ ਸਨ ਅਤੇ ਉਨ੍ਹਾਂ ਉੱਤੇ ਬਾਬਾ ਜੀ ਦੀ ਰੂਹਾਨੀਅਤ ਦੀ ਇਲਾਹੀ ਚਮਕ ਦਾ ਪੂਰਨ ਪ੍ਰਭਾਵ ਸੀ ।

ਸਾਚੀ ਪ੍ਰੀਤਿ ਨ ਤੁਟਈ ਪਿਆਰੇ
ਜੁਗੁ ਜੁਗੁ ਰਹੀ ਸਮਾਇ ।।

ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਇਲਾਹੀ ਪਿਆਰ ਨੇ ਪਿਤਾ ਜੀ ਦੇ ਮਨ ਅਤੇ ਦਿਮਾਗ ਨੂੰ ਪੂਰੀ ਗਹਿਰਾਈ ਨਾਲ ਆਪਣੇ ਵਿੱਚ ਲੀਨ ਕਰ ਲਿਆ ਸੀ ਅਤੇ ਉਸ ਤੋਂ ਇਲਾਵਾ ਉਹ ਹੋਰ ਕਿਸੇ ਬਾਰੇ ਕੁਝ ਵੀ ਨਹੀਂ ਸੋਚ ਸਕਦੇ ਸਨ । ਬਾਰ ਬਾਰ ਬਾਬਾ ਜੀ ਕੋਲ ਜਾਣ ਅਤੇ ਉਨ੍ਹਾਂ ਦੇ ਦਰਸ਼ਨ ਕਰਨ ਲਈ ਉਹ ਦਿਨ-ਰਾਤ ਵਿਆਕੁਲ ਰਹਿੰਦੇ ਸਨ । ਬਾਬਾ ਨੰਦ ਸਿੰਘ ਜੀ ਮਹਾਰਾਜ ਪ੍ਰਤੀ ਉਨ੍ਹਾਂ ਨੇ ਆਪਣੇ ਅੰਦਰ ਇਕ ਵੇਗਮਈ ਭਾਵਨਾ ਤਾ ਅਨੁਭਵ ਕੀਤਾ । ਇਹ ਜਨਮ-ਜਨਮਾਂਤਰਾਂ ਦਾ ਨਿਰੰਤਰ ਸਦੀਵੀ ਸੱਚ ਸੀ।

ਅਸੀਂ ਆਪਣੇ ਪੂਜਨੀਕ ਪਿਤਾ ਜੀ ਤੋਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਹਿਲੀ ਮੁਲਾਕਾਤ ਉਪਰੰਤ ਅਜਿਹੇ ਪਿਆਰ ਦੇ ਵਚਿੱਤਰ ਵਰਣਨ ਸੁਣੇ ਸਨ ।