ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਦਰਸ਼ਨ

Humbly request you to share with all you know on the planet!

His approach was different, it was unique, never practised before in such totality, in such intensity and yearning. He prayed to the Nami. the Rachanhaar to show Himself up, to appear face to face, to emerge in person before the naked eye from His permanent abode, in Sri Guru Granth Sahib.

ਭਗਤਾਂ ਦਾ ਸੱਚਾ ਰੂਹਾਨੀ ਪ੍ਰੇਮ ਪਰਮਾਤਮਾ ਨੂੰ ਪ੍ਰਤੱਖ ਦਰਸ਼ਨਾਂ ਦੀ ਮਿਹਰ ਕਰਨ ਲਈ ਮਜਬੂਰ ਕਰ ਦਿੰਦਾ ਹੈ। ਨਾਮਦੇਵ ਤੇ ਧੰਨੇ ਵਰਗੇ ਸੱਚੇ ਭਗਤਾਂ ਦੇ ਸਾਹਮਣੇ ਪਰਮਾਤਮਾ ਪ੍ਰਤੱਖ ਰੂਪ ਵਿੱਚ ਪ੍ਰਗਟ ਹੋਇਆ ਸੀ। ਇਸੇ ਤਰ੍ਹਾਂ ਜਦੋਂ ਵੀ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਤਿਗੁਰੂ, ਕਲਿਯੁਗ ਦੇ ਸੁਆਮੀ ਨੂੰ ਯਾਦ ਕੀਤਾ ਤਾਂ ਸਤਿਗੁਰੂ ਜੀ ਨੇ ਉਦੋਂ ਹੀ ਦਰਸ਼ਨ ਦਿੱਤੇ।

ਬਾਬਾ ਨੰਦ ਸਿੰਘ ਜੀ ਆਪਣੇ ਨਾਮੀ-ਨਾਮ ਦੇ ਸਰਵਸ੍ਰੇਸ਼ਟ ਦਾਤਾ ਦੇ ਦਰਸ਼ਨ ਕਰਨ ਦੀ ਅਭਿਲਾਸ਼ਾ ਰੱਖਦੇ ਸਨ। ਉਹ ਗੁਰੂ ਨਾਨਕ ਸਾਹਿਬ ਦੇ ਸਰੀਰਕ ਰੂਪ ਵਿੱਚ ਦਰਸ਼ਨ ਕਰਨ ਦੀ ਵੇਦਨਾ, ਤੜਪ, ਵਿਆਕੁਲਤਾ, ਭਾਵ ਭਿੰਨੀ ਸ਼ਰਧਾ ਤੇ ਮਘਦੇ ਪ੍ਰੇਮ ਨਾਲ ਹਾਲੋ ਬੇਹਾਲ ਰਹਿੰਦੇ ਸਨ। ਉਨ੍ਹਾਂ ਨੇ ਜਾਂ ਤਾਂ ਆਪਣੇ ਸਤਿਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਦਰਸ਼ਨ ਕਰਨ ਜਾਂ ਫਿਰ ਮਰ ਜਾਣ ਦਾ ਫੈਸਲਾ ਕੀਤਾ ਹੋਇਆ ਸੀ।

ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਬਰੂ ਦਰਸ਼ਨ ਕਰਨ ਦੇ ਇਲਾਹੀ ਅਨੁਭਵ ਵਿੱਚੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਹਿੱਤ, ਸ਼ੁੱਧ ਮਰਯਾਦਾ ਤੇ ਰੂਹਾਨੀ ਸਾਧਨਾ ਨੂੰ ਕਾਇਮ ਕੀਤਾ ਸੀ। ਇਹ ਸਮੇਂ ਦੀ ਮੰਗ ਵੀ ਸੀ। ਉਨ੍ਹਾਂ ਦੀ ਵਿਧੀ ਨਿਰਾਲੀ ਤੇ ਅਨੋਖੀ ਸੀ ਜਿਸ ਨੂੰ ਪੂਰੀ ਤਰ੍ਹਾਂ ਪਹਿਲਾਂ ਕਦੇ ਵੀ ਅਮਲ ਵਿੱਚ ਨਹੀਂ ਲਿਆਂਦਾ ਗਿਆ ਸੀ। ਇਹ ਸੇਵਾ ਤੇ ਪੂਜਾ ਪਹਿਲਾਂ ਅਜਿਹੀ ਸ਼ਰਧਾ ਭਾਵਨਾ ਨਾਲ ਨਹੀਂ ਕੀਤੀ ਜਾਂਦੀ ਸੀ। ਉਨ੍ਹਾਂ ਨੇ ਆਪਣੇ ਨਾਮੀ, ਰਚਨਹਾਰ ਨੂੰ ਸਾਹਮਣੇ ਆ ਕੇ ਰੂਬਰੂ ਦਰਸ਼ਨ ਦੇਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੇ ਨਿੱਜਆਸਣ ਵਿੱਚੋਂ ਸਰੀਰਕ ਰੂਪ ਵਿੱਚ ਪ੍ਰਗਟ ਹੋ ਕੇ ਦਰਸ਼ਨ ਦੇਣ ਲਈ ਸਫਲ ਅਰਜ਼ੋਈਆਂ ਕੀਤੀਆਂ ਸਨ।

ਉਨ੍ਹਾਂ ਦੀ ਪਹੁੰਚ ਸਰਲ ਤੇ ਸਿੱਧੀ ਸੀ। ਇਸ ਰੱਬੀ-ਮਨੋਰਥ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਸਾਧਨ ਵੀ ਏਨੇ ਹੀ ਇਲਾਹੀ ਸਨ। ਉਨ੍ਹਾਂ ਦੀ ਦ੍ਰਿਸ਼ਟੀ ਅਤੇ ਇਕਸੁਰਤਾ ਦਾ ਸੁੰਦਰ ਸੁਮੇਲ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਰਮ ਸੇਵਕ ਬਾਬਾ ਨੰਦ ਸਿੰਘ ਜੀ ਦੀ ਰੂਹਾਨੀ ਭੁੱਖ ਅਤੇ ਪਿਆਸ ਨੂੰ ਬੁਝਾਉਂਣ ਖਾਤਰ ਸਰੀਰਕ ਰੂਪ ਧਾਰ ਕੇ ਦਰਸ਼ਨ ਦੇਣ ਲਈ ਆਉਂਣਾ ਪਿਆ। ਅਸੀਂ ਬਾਬਾ ਜੀ ਦੇ ਧਾਰਮਿਕ ਜੀਵਨ ਦੇ ਪਿਛੋਕੜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਰਤਾਪ ਨੂੰ ਵੇਖਦੇ ਹਾਂ। ਬਾਣੀ ਸਾਡੇ ਜੀਵਨ ਵਿੱਚ ਆਤਮਕ ਹਿਲੋਰਾ ਲਿਆਉਂਦੀ ਹੈ ਅਤੇ ਸਾਨੂੰ ਸਹਿਜੇ ਹੀ ਇਸ ਦੇ ਅਰਥ-ਬੋਧ ਤੇ ਭਾਵ ਸਮਝ ਆਉਂਣ ਲੱਗ ਪੈਂਦੇ ਹਨ। ਜਦੋਂ ਬਾਬਾ ਜੀ ਨੇ ਮੇਰੇ ਪਿਤਾ ਜੀ ਨੂੰ ਨਾਮ ਦਾਨ ਦਿੱਤਾ ਸੀ ਤਾਂ ਉਨ੍ਹਾਂ ਨੇ ਦਇਆ ਦ੍ਰਿਸ਼ਟੀ ਕਰਦਿਆਂ ਕਿਹਾ ਸੀ:-

“ਡਿਪਟੀ ਝੋਲੀ ਕਰ, ਅੱਜ ਤੈਨੂੰ ਨਾਮ ਨਾਲ ਨਾਮੀ ਵੀ ਦਿੱਤਾ” (ਡਿਪਟੀ ਆਪਣੀ ਚਾਦਰ ਵਿਛਾ, ਅੱਜ ਤੇਰੇ ਤੇ ਨਾਮ ਅਤੇ ਨਾਮੀ ਦੋਵਾਂ ਦੀ ਕਿਰਪਾ ਹੋਈ ਹੈ।)
ਜਦੋਂ ਪਿਤਾ ਜੀ ਨੇ ਆਪਣੇ ਪਿਆਰੇ ਸੁਆਮੀ ਬਾਬਾ ਨੰਦ ਸਿੰਘ ਜੀ ਮਹਾਰਾਜ ਅਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਰੀਰਕ ਰੂਪ ਵਿੱਚ ਅਨੁਭਵ ਅਤੇ ਪ੍ਰਤੱਖ ਪ੍ਰਗਟ ਕੀਤਾ ਤਾਂ ਉਨ੍ਹਾਂ ਦੀ ਅੰਤਰਆਤਮਾ ਵਿੱਚ ਦਇਆ ਦੇ ਸਰੂਪ ਬਾਬਾ ਜੀ ਦੁਆਰਾ ਤਰਸ ਕਰਕੇ ਦਿੱਤੀ ਰੱਬੀ ਦਾਤ ਦੀ ਮਹਾਨਤਾ ਅਤੇ ਰੂਹਾਨੀਅਤ ਠਾਠਾਂ ਮਾਰਨ ਲੱਗ ਪਈ ਸੀ।