ਇਕੁ ਤਿਲੁ ਨਹੀ ਭੰਨੇ ਘਾਲੇ - I
ਬਾਬਾ ਨੰਦ ਸਿੰਘ ਜੀ ਮਹਾਰਾਜ ਦੇਹਰਾਦੂਨ ਦੇ ਜੰਗਲਾਂ ਵਿੱਚ ਬਿਰਾਜਮਾਨ ਸਨ। ਪਿਤਾ ਜੀ ਨੇ 6-7 ਦਿਨ ਦੀ ਛੁੱਟੀ ਲਈ ਤੇ ਪੂਰਨਮਾਸ਼ੀ ਦੇ ਦਿਹਾੜੇ ਤੋਂ ਪਹਿਲਾਂ ਹੀ ਉੱਥੇ ਪਹੁੰਚ ਗਏ। ਪਹਿਲਾਂ ਉਨ੍ਹਾਂ ਦੀ ਸਲਾਹ ਸਾਰੇ ਬੱਚਿਆਂ ਨੂੰ ਨਾਲ ਲਿਜਾਣ ਦੀ ਸੀ, ਕਿਸੇ ਕਾਰਨ ਕਰਕੇ ਉਹ ਸਲਾਹ ਬਦਲ ਗਈ, ਦੋ ਤਿੰਨ ਦਿਨ ਬਾਬਿਆਂ ਦੀ ਯਾਦ ਅਤੇ ਵੈਰਾਗ ਵਿੱਚ ਬੀਤ ਗਏ। ਗਰਮੀ ਦਾ ਮੌਸਮ ਸੀ ਤੇ ਸਾਡੇ ਸੌਣ ਵਾਸਤੇ ਮੰਜੇ ਕੋਠੀ ਦੇ ਪਿਛਲੇ ਪਾਸੇ ਬਾਹਰ ਹੀ ਲੱਗੇ ਹੋਏ ਸਨ।
ਅਸੀਂ ਸਾਰੇ ਜਣੇ ਬਾਬਿਆਂ ਦੇ ਬਚਨ ਕਰਕੇ ਬਾਬਿਆਂ ਨੂੰ ਯਾਦ ਕਰ ਰਹੇ ਸੀ - ਹੋਰ ਭੈਣ-ਭਰਾ ਤਾਂ ਸਾਰੇ ਸੌਂ ਗਏ - ਮੇਰੀ ਛੋਟੀ ਭੈਣ ਬੀਬੀ “ਭੋਲਾਂ ਰਾਣੀ” ਅਤੇ ਮੈਂ ਬਚਨ ਕਰਦੇ ਰਹੇ ਅਤੇ ਵੈਰਾਗ ਵਿੱਚ ਰੋਂਦੇ ਰਹੇ। ਪਤਾ ਨਹੀਂ ਲੱਗਿਆ ਕਿ ਕਦੋ ਸਵੇਰ ਹੋ ਗਈ।
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਉਸੇ ਸਵੇਰ ਪਿਤਾ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਕਿ ਬੱਚਿਆਂ ਨੂੰ ਨਾਲ ਕਿਉਂ ਨਹੀਂ ਲੈ ਕੇ ਆਇਆ? ਪਿਤਾ ਜੀ ਨੇ ਹੱਥ ਜੋੜ ਕੇ ਖਿਮਾਂ ਮੰਗੀ ਤੇ ਬੇਨਤੀ ਕੀਤੀ ਕਿ ਗਰੀਬ ਨਿਵਾਜ਼ ਅੱਗੇ ਤੋਂ ਇਹ ਭੁੱਲ ਨਹੀਂ ਹੋਵੇਗੀ। ਫਿਰ ਦੂਸਰੀ ਵਾਰ ਇਹੀ ਬਚਨ ਦੁਹਰਾਇਆ ਕਿ ਇਸ ਵਾਰੀ ਕਿਉਂ ਨਹੀਂ ਲੈ ਕੇ ਆਇਆ। ਪਿਤਾ ਜੀ ਨੇ ਫਿਰ ਭੁੱਲ ਦੀ ਮੁਆੀ ਵਾਸਤੇ ਅਰਜੋਈ ਤੇ ਜੋਦੜੀ ਕੀਤੀ।
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਫਿਰ ਫੁਰਮਾਇਆ
ਪਿਤਾ ਜੀ ਬਹੁਤ ਰੋਏ ਤੇ ਜਦੋਂ ਦੇਹਰਾਦੂਨ ਦੀ ਵਾਪਸੀ ਤੋਂ ਮੋਗੇ ਪਹੁੰਚੇ ਤਾਂ ਪਹਿਲੀ ਗੱਲ ਸਾਨੂੰ ਇਹੀ ਦੱਸੀ।
ਜਦੋਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇਹਰਾਦੂਨ ਤੋਂ ਵਾਪਸ ਆਏ ਤਾਂ ਸਾਨੂੰ ਸਾਰੇ ਪਰਿਵਾਰ ਨੂੰ ਪਿਤਾ ਜੀ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਬਾਬਿਆਂ ਦੇ ਠਾਠ ਤੇ ਲੈ ਕੇ ਗਏ। ਦੀਵਾਨ ਦੇ ਵਿੱਚ ਮੈਂ ਪਿਤਾ ਜੀ ਦੇ ਨਾਲ ਇਕ ਪਾਸੇ ਸਾਹਮਣੇ ਹੀ ਬੈਠਾ ਸੀ। ਮੈਂ ਆਪਣੇ ਆਪ ਵਿੱਚ ਪਛਤਾ ਰਿਹਾ ਸੀ, ਇਹ ਸੋਚ ਕੇ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਆਪਣੇ ਚਰਨਾਂ ਨੂੰ ਹੱਥ ਨਹੀਂ ਲਾਉਣ ਦਿੰਦੇ ਸੀ ਪਰ ਮੈਂ ਉਨ੍ਹਾਂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਚੁੰਮਿਆ। ਸਾਨੂੰ ਭੈਣ ਭਰਾਵਾਂ ਨੂੰ ਇਹ ਯਾਦ ਕਰਕੇ ਬਹੁਤ ਦੁੱਖ ਹੋਇਆ ਕਿ ਅਸੀਂ ਉਨ੍ਹਾਂ ਦੇ ਭਜਨ ਵਿੱਚ ਇਕ ਵਿਘਨ ਬਣੇ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਬੜੇ ਪਿਆਰ ਅਤੇ ਮਿਹਰ ਨਾਲ ਮੇਰੇ ਵੱਲ ਤੱਕਿਆ ਤੇ ਇਹ ਇਲਾਹੀ ਬਚਨ ਸ਼ੁਰੂ ਕੀਤੇ :
ਫਿਰ ਮੇਰੇ ਵੱਲ ਤਕ ਕੇ ਕਿਹਾ ਕਿ ਪ੍ਰੇਮ, ਨੇਮ ਦੇ ਬੰਨਿਆਂ ਨੂੰ ਭੰਨ ਕੇ ਲੰਘ ਜਾਂਦਾ ਹੈ। ਮੇਰੀਆਂ ਦੋਵੇਂ ਸੋਚਾਂ ਦਾ ਮੈਨੂੰ ਉੱਤਰ ਮਿਲ ਗਿਆ ਸੀ।
ਮੋਹਿ ਦੀਨ ਕਉ ਰਾਖਿ ਲੀਆ।।
ਬਾਬਾ ਨਾਨਕ ਬਖਸ਼ ਲੈ॥