ਸਰਬ ਸਾਂਝਾ ਅਨੁਭਵ
ਬਾਬਾ ਜੀ ਦੀ ਸੰਗਤ ਵਿੱਚ ਜੁੜਨ ਵਾਲੇ ਸਾਰੇ ਸ਼ਰਧਾਲੂਆਂ ਦੀ ਅਗਿਆਨਤਾ ਨਾਸ਼ ਹੋ ਜਾਂਦੀ ਸੀ। ਸ਼ੰਕੇ ਸੁਤੇ ਸਿੱਧ ਦੂਰ ਹੋ ਜਾਂਦੇ ਸਨ। ਹਉਂਮੈ ਦਾ ਭਾਂਡਾ ਭੱਜ ਜਾਂਦਾ ਸੀ ਅਤੇ ਸ਼ਰਧਾਲੂਆਂ ਨੂੰ ਰੂਹਾਨੀ ਆਨੰਦ ਮਹਿਸੁਸ ਹੁੰਦਾ ਸੀ।
ਉਨ੍ਹਾਂ ਦੀਆਂ ਮਿਹਰ ਭਰੀਆਂ ਨਦਰਾਂ ਵਿੱਚੋਂ ਅੰਮ੍ਰਿਤ ਨਾਮ ਦੀ ਦਾਤ ਮਿਲਦੀ ਸੀ। ਉਨ੍ਹਾਂ ਦੇ ਚਿਹਰੇ ਤੇ ਚੜ੍ਹਦੇ ਸੂਰਜ ਵਰਗੀ ਲਾਲੀ ਤੋਂ ਨਿਰੰਕਾਰੀ ਜੋਤ ਦੀਆਂ ਕਿਰਨਾਂ ਨਿਕਲਦੀਆਂ ਸਨ। ਉਨ੍ਹਾਂ ਦੇ ਮੁਖਾਰਬਿੰਦ ਤੋਂ ਨਿਕਲਦੇ ਸ਼ਬਦ ਤਪਦੇ ਹਿਰਦਿਆਂ ਤੇ ਸ਼ਾਂਤੀ ਦਾ ਮੀਂਹ ਵਰਸਾਉਂਦੇ ਸਨ। ਬਾਬਾ ਜੀ ਦੇ ਰੂਹਾਨੀ ਨੂਰ ਨਾਲ ਅੰਧਕਾਰ ਅਤੇ ਅਗਿਆਨਤਾ ਦੂਰ ਹੋ ਜਾਂਦੀ ਸੀ।
ਉਨ੍ਹਾਂ ਦੇ ਰੋਮ ਰੋਮ ਵਿੱਚ ਅੰਮ੍ਰਿਤ ਨਾਮ ਦੀ ਧੁਨੀਂ ਗੂੰਜਦੀ ਸੀ ਤੇ ਉਨ੍ਹਾਂ ਦੀ ਪਵਿੱਤਰ ਹਜ਼ੂਰੀ ਵਿੱਚ ਸਾਰੇ ਪ੍ਰਸ਼ਨਾਂ ਅਤੇ ਸ਼ੰਕਿਆਂ ਦਾ ਸੁਤੇ ਸਿੱਧ ਸਮਾਧਾਨ ਹੋ ਜਾਂਦਾ ਸੀ।
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ॥
ਬਾਬਾ ਨਾਨਕ ਬਖਸ਼ ਲੈ॥