ਰਿੱਧੀਆਂ ਅਤੇ ਸਿੱਧੀਆਂ
ਇਕ ਪੂਰਨ ਸੰਤ ਦੇ ਚਰਨਾਂ ਵਿੱਚ ਰਿੱਧੀਆਂ ਸਿੱਧੀਆਂ ਰੁਲਦੀਆਂ ਫਿਰਦੀਆਂ ਹਨ। ਪ੍ਰੰਤੂ ਆਪਣੇ ਆਪ ਨੂੰ ਸੰਤ ਕਹਾਉਣ ਵਾਲੇ ਇਨ੍ਹਾਂ ਰਿੱਧੀਆਂ ਸਿੱਧੀਆਂ (ਸੋਲਤਾ ਅਤੇ ਸੰਪੂਰਨਤਾ ਦੀਆਂ ਦੇਵੀਆਂ) ਨੂੰ ਪ੍ਰਾਪਤ ਕਰਨ ਲਈ ਇਨ੍ਹਾਂ ਦੇ ਮਗਰ ਨੱਸੇ ਫਿਰਦੇ ਹਨ। ਅਜਿਹੇ ਭੇਖੀ ਸੰਤ ਰਿੱਧੀਆਂ ਸਿੱਧੀਆਂ ਦੀਆਂ ਸ਼ਕਤੀਆਂ ਪ੍ਰਾਪਤ ਕਰਨ ਲਈ ਇਨ੍ਹਾਂ ਦੇਵੀਆਂ ਦੀ ਪੂਜਾ ਕਰਦੇ ਹਨ। ਉਹ ਨਾਂ, ਪ੍ਰਸਿੱਧੀ ਅਤੇ ਬਹੁਤੇ ਸੇਵਕਾਂ ਲਈ ਤਾਂਘਦੇ ਹਨ। ਜਦ ਕਿ ਇਕ ਪੂਰਨ ਸੱਚੇ ਸੰਤ ਨੂੰ ਜਿਹੜਾ ਪਰਮਾਤਮਾ ਦੇ ਚਰਨ ਕਮਲਾਂ ਵਿੱਚ ਸਥਾਪਤ ਹੁੰਦਾ ਹੈ, ਦੇ ਪਾਸ ਇਹ ਸਭ ਕੁਝ ਦੇਖਣ ਲਈ ਵਕਤ ਹੀ ਨਹੀਂ ਹੁੰਦਾ। ਇਹ ਦੇਵੀਆਂ ਨਿਮਰ ਸ਼ਰਧਾਂਜਲੀ ਦੇ ਨਾਲ ਆਪ ਪਰਮਾਤਮਾ ਦੁਆਰਾ ਪਰਦਾਨ ਕਿਸੇ ਵੀ ਅਜਿਹੇ ਪਲ ਦੀ ਉਡੀਕ ਵਿੱਚ ਰਹਿੰਦੀਆਂ ਹਨ ਜਦੋਂ ਉਹ ਐਸੇ ਪੂਰਨ ਤਿਆਗੀ ਸੰਤ ਦੀ ਸੇਵਾ ਦਾ ਮੌਕਾ ਪ੍ਰਾਪਤ ਕਰ ਸਕਣ।
ਇਕ ਸੱਚੇ ਪ੍ਰੇਮੀ ਅਤੇ ਪੂਰਨ ਤਿਆਗੀ ਸੰਤ ਅਤੇ ਸੰਸਾਰਕ ਸੰਤਾਂ ਵਿੱਚ ਇਹ ਇਕ ਅਹਿਮ ਵਰਣਨਯੋਗ ਅੰਤਰ ਹੈ।
ਰਿੱਧੀਆਂ ਸਿੱਧੀਆਂ ਦੀਆਂ ਸ਼ਕਤੀਆਂ ਦੇ ਭੁੱਖੇ ਸੰਤ ਆਪ ਆਪਣੀ ਸ਼ਾਨ ਵਧਾਉਣ ਦੇ ਚੱਕਰਾਂ ਵਿੱਚ ਆਸਾਨੀ ਨਾਲ ਉਲਝ ਜਾਂਦੇ ਹਨ ਅਤੇ ਅਜਿਹੇ ਚਮਤਕਾਰੀ ਤਰੀਕਿਆਂ ਨਾਲ ਲੋਕਾਂ ਨੂੰ ਪ੍ਰਭਾਵਿਤ ਅਤੇ ਆਕਰਸ਼ਤ ਕਰਨ ਦੇ ਯਤਨਾਂ ਵਿੱਚ ਲੱਗੇ ਰਹਿੰਦੇ ਹਨ। ਉਹ ਤਾਂ ਆਪ ਮਾਇਆ ਦੀਆਂ ਹਥਕੜੀਆਂ ਵਿੱਚ ਜਕੜੇ ਰਹਿੰਦੇ ਹਨ। ਉਹ ਤਾਂ ਆਪ ਮੁਕਤ ਨਹੀਂ ਹੋ ਸਕਦੇ, ਉਨ੍ਹਾਂ ਨੇ ਦੂਸਰਿਆਂ ਦੇ ਮੁਕਤੀਦਾਤਾ ਕੀ ਬਣਨਾ ਹੈ।
ਪਰਮਾਤਮਾ ਅਤੇ ਸੱਚਾਈ ਦੇ ਰਸਤੇ ਤੇ ਤੁਰਦਿਆਂ ਇਕ ਸੱਚੇ ਚਾਹਵਾਨ ਨੂੰ ਇਕ ਤੋਂ ਬਾਅਦ ਇਕ ਮਾਇਆ ਦੇ ਆਕਰਸ਼ਤ ਕਰਨ ਵਾਲੇ ਤੋਹਫੇ ਮਿਲਦੇ ਹਨ। ਕਈ ਤਰ੍ਹਾਂ ਦੇ ਚਮਤਕਾਰ ਅਰੋਗਤਾ ਦੀ ਸ਼ਕਤੀ, ਮਸਤਕ ਪੜ੍ਹਣ ਦੀ ਸ਼ਕਤੀ ਆਦਿ ਅਤਿਅੰਤ ਆਕਰਸ਼ਕ ਅਤੇ ਆਪਣੇ ਵੱਲ ਲੁਭਾਉਣ ਵਾਲੇ ਹਨ। ਕੋਈ ਵੀ ਇਨ੍ਹਾਂ ਵਿੱਚ ਅਸਾਨੀ ਨਾਲ ਫਸ ਜਾਂਦਾ ਹੈ ਅਤੇ ਪਰਮਾਤਮਾ ਨਾਲ ਪੂਰਨ ਮਿਲਾਪ ਨੂੰ ਭੁੱਲ ਜਾਂਦਾ ਹੈ। ਪਰਮਾਤਮਾ ਦਾ ਇਕ ਸੱਚਾ ਸੇਵਕ ਅਜਿਹੀਆਂ ਭਟਕਣਾਂ ਦੀ ਪਰਵਾਹ ਨਹੀਂ ਕਰਦਾ ਅਤੇ ਪਰਮਾਤਮਾ ਦੇ ਪਿਆਰ ਵਿੱਚ ਪੂਰਨ ਲੀਨ ਹੋਇਆ ਆਪਣੀ ਮੰਜ਼ਿਲ ਪ੍ਰਾਪਤੀ ਤਕ ਅੱਗੇ ਹੀ ਅੱਗੇ ਵਧਦਾ ਰਹਿੰਦਾ ਹੈ।
ਬਾਬਾ ਜੀ ਨੇ ਨਾ ਤਾਂ ਰਿੱਧੀਆਂ ਸਿੱਧੀਆਂ ਦੀਆਂ ਗੈਰ ਕੁਦਰਤੀ ਸ਼ਕਤੀਆਂ ਨੂੰ, ਨਾ ਹੀ ਸੰਤਪੁਣੇ ਨੂੰ, ਨਾ ਕਿਸੇ ਪ੍ਰਸਿੱਧੀ ਨੂੰ ਸਵੀਕਾਰ ਕੀਤਾ। ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਪੂਰਨ ਅਗਿਆਤ ਨਿਮਰ ਸੇਵਕ ਬਣੇ ਰਹੇ ਜੋ ਉਨ੍ਹਾਂ ਦੇ ਪਿਆਰ, ਪੂਜਾ ਅਤੇ ਭਗਤੀ ਦਾ ਇਕ ਮਹੱਤਵਪੂਰਨ ਅਤੇ ਵਿਸ਼ੇਸ਼ ਪੱਖ ਹੈ।
ਬਾਬਾ ਨੰਦ ਸਿੰਘ ਜੀ ਮਹਾਰਾਜ ਹਮੇਸ਼ਾ ਆਪਣੇ ਨਿਯਮਾਂ ਤੇ ਸਿਧਾਂਤਾਂ ਤੇ ਚਟਾਨ ਵਾਂਗ ਅਡੋਲ ਰਹੇ। ਉਹ ਇਸ ਵੇਲੇ ਅਧਿਆਤਮਿਕ ਚੋਟੀ ਤੇ ਪ੍ਰਕਾਸ਼ਮਾਨ ਹਨ ਜਿਨ੍ਹਾਂ ਨੂੰ ਇਸ ਸੰਸਾਰ ਨਾਲ ਕੋਈ ਲਗਾਉ ਨਹੀਂ ਹੈ।
ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਰੱਬੀ ਦੇਹ, ਮਾਤ ਲੋਕ ਵਾਸਤੇ ਅਜਿਹਾ ਬੇਨਜ਼ੀਰ ਤੋਹਫਾ ਹੈ ਜਿਹੜਾ ਇਸ ਮਾਤ ਲੋਕ ਨੂੰ ਹੀ ਨਹੀਂ ਬਲਕਿ ਤਿੰਨੇ ਲੋਕਾਂ ਨੂੰ ਪਵਿੱਤਰ ਕਰ ਰਿਹਾ ਹੈ ਤੇ ਤਿੰਨੇ ਲੋਕਾਂ ਦੀ ਰੱਬੀ ਸ਼ਾਨ ਨੂੰ ਵਧਾ ਰਿਹਾ ਹੈ।
Baba Nand Singh Ji Maharaj claimed and accepted neither suzerainty over this World nor the Lordship over the World hereafter. He accepted neither all the supernatural powers of Ridhis and Sidhis nor the Sainthood, neither any fame nor any name but remained totally an unknown humble servant of Sri Guru Granth Sahib-His sole, worthy and exclusive object of love, adoration and worship.
Baba Nand Singh Ji Maharaj shines as the Greatest Divine Hero, supremely unattached with the world. His Divine Attributes glorify and purify all the Three Worlds.
ਇਕ ਪੂਰਨ ਸੱਚੇ ਸੰਤ ਦਾ ਸਰੀਰ ਪਰਾਲੌਕਿਕ ਹੁੰਦਾ ਹੈ। ਉਸ ਦੀ ਬੇਰੋਕ ਪਹੁੰਚ ਨਾ ਕੇਵਲ ਬ੍ਰਹਿਮੰਡ ਦੇ ਸਾਰੇ ਖੇਤਰਾਂ ਬਲਕਿ “ਸੱਚ-ਖੰਡ” ਜੋ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ Tੁੱਚਤਮ ਨਿਵਾਸ ਅਸਥਾਨ ਹੈ, ਤੱਕ ਹੁੰਦੀ ਹੈ ਅਤੇ ਉਹ ਹਮੇਸ਼ਾ ਇਲਾਹੀ ਨਾਮ ਦੀ ਖ਼ੁਮਾਰੀ ਵਿੱਚ ਹੀ ਲੀਨ ਰਹਿੰਦਾ ਹੈ।
A True Saint possesses a Celestial Body. Not only he has unrestricted access to all regions of the Universe but also to the Sachkhand, the Supreme Abode of Sri Guru Nanak Sahib and is always absorbed in the Divine Name.