ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿੰਮਾ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਅਤੇ ਗੁਰਮੁੱਖ ਦੇ ਰੂਹਾਨੀ ਪਦ ਦੀ ਬੇਮਿਸਾਲ ਵਡਿਆਈ ਕੀਤੀ ਗਈ ਹੈ।
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਨਾ ਸੰਤ ਹੋਣ ਦਾ ਤੇ ਨਾ ਹੀ ਬ੍ਰਹਮ ਗਿਆਨੀ ਹੋਣ ਦਾ ਕਦੇ ਦਾਅਵਾ ਕੀਤਾ ਸੀ, ਪਰ ਸਾਰੀ ਦੁਨੀਆਂ ਉਨ੍ਹਾਂ ਨੂੰ ਆਪਣੇ ਆਪਣੇ ਸਿਦਕ ਅਤੇ ਭਰੋਸੇ ਅਨੁਸਾਰ ਰੱਬ ਦੀ ਪੂਰਨ ਜੋਤ, ਪੂਰਨ ਸੰਤ ਤੇ ਪੂਰਨ ਬ੍ਰਹਮ ਗਿਆਨੀ ਸਮਝ ਕੇ ਮੱਥਾ ਟੇਕਦੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਤ ਤੇ ਬ੍ਰਹਮ ਗਿਆਨੀ ਦੀ ਕੀਤੀ ਗਈ ਵਡਿਆਈ ਬੇਮਿਸਾਲ ਹੈ। ਉਸੇ ਤਰ੍ਹਾਂ ਪੂਰਨ ਸੰਤ ਤੇ ਪੂਰਨ ਬ੍ਰਹਮ ਗਿਆਨੀ ਦੇ ਸੁੱਚੇ ਭੇਖ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਵਡਿਆਈ ਅੱਜ ਤੱਕ ਲਾਸਾਨੀ ਅਤੇ ਹੈਰਾਨ ਕਰਨ ਵਾਲੀ ਹੈ। ਇਸ ਦੀ ਹੋਰ ਕੋਈ ਮਿਸਾਲ ਨਹੀਂ ਹੈ।
ਬਾਬਾ ਜੀ ਫੁਰਮਾਇਆ ਕਰਦੇ ਸਨ ਕਿ ਸ੍ਰੀ ਗੁਰੂ ਨਾਨਕ ਸਾਹਿਬ ਪ੍ਰਤੱਖ ਪਰਮ ਸਤਿ, ਈਸ਼ਵਰਤਾ ਦੇ ਸਤਿ ਸਰੂਪ ਹਨ। ਉਨ੍ਹਾਂ ਨੇ ਆਪਣੇ ਨਿੱਜੀ ਰਹੱਸਵਾਦ ਅਤੇ ਪ੍ਰਤੱਖ ਅਨੁਭਵਾਂ ਨਾਲ ਇਹ ਚੰਗੀ ਤਰ੍ਹਾਂ ਸਿੱਧ ਕਰ ਦਿਤਾ ਸੀ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਪੂਜਾ ਕਰਕੇ ਉਨ੍ਹਾਂ ਨਾਲ ਬਚਨ ਬਿਲਾਸ ਕੀਤੇ ਜਾ ਸਕਦੇ ਹਨ। ਜਿਹੜੇ ਮਹਾਨ ਦਰਵੇਸ਼ਾਂ ਅਤੇ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਉਨ੍ਹਾਂ ਨੇ ਇਸ ਅਨੋਖੀ ਰਹੱਸਮਈ ਪ੍ਰਾਪਤੀ ਦਾ ਜ਼ਿਕਰ ਕੀਤਾ ਹੈ। ਜੇ ਨਾਮ ਦੇਵ ਅਤੇ ਧੰਨੇ ਵਰਗੇ ਅਧਿਆਤਮਵਾਦੀ, ਪੱਥਰਾਂ ਵਿੱਚੋਂ ਰੱਬ ਨੂੰ ਪ੍ਰਤੱਖ ਹਾਜ਼ਰ ਕਰਨ ਵਿੱਚ ਸਫਲ ਹੋ ਜਾਂਦੇ ਹਨ ਤਾਂ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਸ ਰੱਬ ਦੇ ਦੇਹ ਰੂਪ ਵਿੱਚ ਦਰਸ਼ਨ ਕਰਨੇ ਕੋਈ ਔਖੀ ਗੱਲ ਹੈ, ਜਿਸ ਵਿੱਚ ਗੁਰੂ ਸਾਹਿਬਾਨ ਨੇ ਆਪਣੀਆਂ ਪੂਰਨ ਇਲਾਹੀ ਸ਼ਕਤੀਆਂ ਨੂੰ ਖ਼ੁਦ ਸਮੋਇਆ ਹੈ? ਬਾਬਾ ਨੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਵਿੱਚ ਕਿਹਾ ਕਰਦੇ ਸਨ:-
ਲਿਖਾਉਂਦਾ ਹੈ ਤਾਂ ਆਪ ਹੀ ਵਿੱਚ ਸਮਾ ਜਾਂਦਾ ਹੈ।
ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਸਾਰਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਕਰਨ ਲਈ ਸਮਰਪਿਤ ਸੀ। ਅਸੀਂ ਹਰ ਸਾਲ ਅਗਸਤ ਮਹੀਨੇ ਦੇ ਆਖਰੀ ਹਫ਼ਤੇ ਵਿੱਚ ਬਾਬਾ ਜੀ ਦੇ ਪਵਿੱਤਰ ਸਮਾਗਮ ਸਮੇਂ ਨਾਨਕਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋ ਰਹੇ ਕਈ ਸੈਂਕੜੇ ਇਕੱਠੇ ਅਖੰਡ ਪਾਠਾਂ ਦੇ ਦਰਸ਼ਨ ਕਰਦੇ ਹਾਂ ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਸ਼ਾਨ ਤੇ ਅਜ਼ਮਤ ਦਾ ਆਭਾਸ ਹੁੰਦਾ ਹੈ। ਇਹ ਵੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਇਲਾਹੀ ਸ਼ਾਨ ਦੇ ਦਰਸ਼ਨ ਹਨ।
ਤਿਨ ਹਰਿ ਪੂਜ ਕਰਾਵਾ॥
ਤਿਨ ਪੂਜੇ ਸਭੁ ਕੋਈ॥
ਜਿਹੜੇ ਗੁਰਮੁਖਾਂ ਨੇ ਸਤਿਗੁਰੂ ਨੂੰ ਰਿਝਾ ਲਿਆ ਹੈ, ਸਾਰਾ ਜਗਤ ਉਨ੍ਹਾਂ ਦੀ ਪੂਜਾ ਕਰਦਾ ਹੈ।