ਜਹਾਂਗੀਰ ਨੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਦਰਸ਼ਨਾ ਨੂੰ ਆਉਣਾ

Humbly request you to share with all you know on the planet!

ਹਜ਼ਰਤ ਮੀਆਂ ਮੀਰ ਦੇ ਲਫ਼ਜ਼ਾ ਦਾ ਜਹਾਂਗੀਰ ਤੇ ਬੜਾ ਗਹਿਰਾ ਅਸਰ ਹੋਇਆ। ਮਨ ਵਿੱਚ ਖਿਆਲ ਆਇਆ ਕਿ ਐਸੇ ਮਹਾਨ ਦਰਵੇਸ਼, ਮਹਾਨ ਫ਼ਕੀਰ ਦੀ ਪ੍ਰਸੰਨਤਾ ਲਈ ,ਜਾਏ, ਉਨ੍ਹਾਂ ਦੀ ਰਹਿਮਤ ਲਈ ਜਾਏ। ਉਨ੍ਹਾਂ ਨੂੰ ਖੁਸ਼ ਕੀਤਾ ਜਾਏ। ਬੜੇ ਤਰੀਕੇ ਵਰਤੇ । ਉਨ੍ਹਾਂ ਦੇ ਚਰਨਾਂ ਵਿੱਚ ਸਾਰਾ ਬੰਦੋਬਸਤ ਕਰਕੇ ਆਪਣਾ ਸ਼ਾਹੀ ਹਾਥੀ ਅਤੇ ਅਹਿਲਕਾਰ ਉਨ੍ਹਾਂ ਨੂੰ ਲਿਆਉਣ ਵਾਸਤੇ ਭੇਜੇ ਹਨ । ਬੇਮੁਹਤਾਜ, ਬੇਪਰਵਾਹ ਬਾਬਾ ਸ੍ਰੀ ਚੰਦ ਜੀ ਨੇ ਉਸ ਹਾਥੀ ਨੂੰ ਇਸਤੇਮਾਲ ਨਹੀਂ ਕੀਤਾ ਨਾ ਹੀ ਉਨ੍ਹਾਂ ਕੋਲ ਆਏ।

ਬਾਅਦ ਵਿੱਚ ਤਸ਼ਰੀਫ ਲਿਆਏ ਹਨ । ਬਾਦਸ਼ਾਹ ਨਾਲ ਗੱਲ ਬਾਤ ਕੀਤੀ ਹੈ। ਉੱਥੇ ਬੜੇ ਕੌਤਕ ਵਰਤੇ। ਗੁਰੂਦੁਆਰਾ ਬਾਰਠ ਸਾਹਿਬ ਜਦੋਂ ਬਾਦਸ਼ਾਹ ਦੇ ਅਹਿਲਕਾਰ ਗਏ ਹਨ ਉਥੇ ਬੜਾ ਕੌਤਕ ਵਰਤਿਆ । ਜਿਸ ਵਕਤ ਦਰਬਾਰ ਦੇ ਵਿਚ ਖੁਸ਼ਆਮਦੀਦ ਕਰਦੇ ਹੋਏ ਸਾਹਿਬ-ਏ-ਇਕਬਾਲ ਬਾਦਸ਼ਾਹ ਨੇ ਬਚਨ ਕੀਤੇ ਹਨ। ਉਸ ਵੇਲੇ ਬੜੇ ਕੌਤਕ ਵਰਤੇ ਹਨ। ਬਾਦਸ਼ਾਹ ਨੇ ਖੁਸ਼ ਕਰਨ ਦਾ ਇਕ ਜਿਹੜਾ ਤਰੀਕਾ ਸੋਚਿਆ ਸੀ ਉਹ ਵਰਤਿਆ।

ਕਹਿਣ ਲੱਗਾ- ਗਰੀਬ ਨਿਵਾਜ਼! ਗੁਰੂ ਨਾਨਕ ਪਾਤਸ਼ਾਹ ਨੇ ਮੇਰੇ ਇਕ ਬਜੁਰਗ ਤੇ ਬਹੁਤ ਕਿਰਪਾ ਕੀਤੀ ਸੀ, ਬਹੁਤ ਰਹਿਮਤ ਕੀਤੀ ਸੀ । ਗਰੀਬ ਨਿਵਾਜ਼! ਸੱਤ ਮੁੱਠਾਂ ਬਖਸ਼ੀਆ ਸੀ । ਸਾਡਾ ਜ਼ਾਹੋ ਜ਼ਲਾਲ ਇਸ ਵੇਲੇ ਉਸ ਰਹਿਮਤ ਦਾ ਸਦਕਾ ਕਾਇਮ ਸੀ । ਗਰੀਬ ਨਿਵਾਜ਼! ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਖਾਲੀ ਹੈ ਤੁਸੀਂ ਉਸ ਗੱਦੀ ਦੇ ਵਲੀ ਐਹਦ (ਵਾਰਸ) ਹੋ । ਗਰੀਬ ਨਿਵਾਜ਼, ਤੁਸੀਂ ਉਨ੍ਹਾਂ ਦੇ ਸਾਹਿਬਜ਼ਾਦੇ ਹੋ, ਤੁਸੀਂ ਉਸ ਗੱਦੀ ਦੇ ਹੱਕਦਾਰ ਹੋ, ਗਰੀਬ ਨਿਵਾਜ਼! ਉਸ ਗੱਦੀ ਨੂੰ ਸੰਭਾਲੋ, ਸਾਡੇ ਤੇ ਰਹਿਮਤ ਕਰੋ ਬਖਸ਼ਿਸ਼ ਕਰੋ ।

ਉਸ ਵੇਲੇ ਬੇਮੁਹਤਾਜ, ਬੇਪਰਵਾਹ ਬਾਬਾ ਸ੍ਰੀ ਚੰਦ ਜੀ ਫੁਰਮਾਉਂਦੇ ਹਨ ਕਿ-

ਦੇਖ ਬਾਦਸ਼ਾਹ ਜੋ ਸਲੂਕ ਤੂੰ ਗੁਰੂ ਅਰਜਨ ਪਾਤਸ਼ਾਹ ਨਾਲ ਕੀਤਾ ਹੈ ਤੂੰ ਇਕ ਬਹੁਤ ਵੱਡਾ ਗੁਨਾਹ ਕਰ ਬੈਠਾ ਹੈਂ, ਉਹ ਗੁਨਾਹ ਨਾਕਾਬਲੇ ਮਾਫੀ ਹੈ । ਉਸ ਤੋਂ ਬਾਅਦ ਤੂੰ ਇਕ ਹੋਰ ਵੱਡਾ ਗੁਨਾਹ, ਪਾਪ ਕੀਤਾ ਹੈ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਅਸਲੀ ਹਕਦਾਰ ਗੁਰੂ ਹਰਗੋਬਿੰਦ ਸਾਹਿਬ ਨੂੰ ਤੂੰ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਹੈ, ਤੂੰ ਬਹੁਤ ਵੱਡਾ ਗੁਨਾਹ ਕਰ ਚੁੱਕਿਆ ਹੈ ਤੂੰ ਅਜੇ ਕਿਸੇ ਫ਼ਕੀਰ ਦਰਵੇਸ਼ ਦੀ ਰਹਿਮਤ ਦੇ ਕਾਬਿਲ ਨਹੀਂ ਹੈਂ।

ਬੜਾ ਸੋਚਾਂ ਵਿੱਚ ਪੈ ਗਿਆ। ਇਕ ਦਮ ਗਵਾਲੀਅਰ ਵੱਲ ਅਹਿਲਕਾਰ ਰਵਾਨਾ ਕੀਤੇ ਹਨ। ਅਹਿਲਕਾਰਾਂ ਨੇ ਗਵਾਲੀਅਰ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੜੇ ਸਤਿਕਾਰ ਨਾਲ ਆਜ਼ਾਦ ਕਰ ਦਿੱਤਾ । ਕਈ ਹੋਰ ਤਰੀਕੇ ਸੋਚਦਾ ਹੈ। ਬਾਬਾ ਸ੍ਰੀ ਚੰਦ ਜੀ ਮਹਾਰਾਜ ਕਰਤਾਰਪੁਰ ਸਾਹਿਬ ਬਿਰਾਜਮਾਨ ਸਨ। ਕਈ ਆਲੇ ਦੁਆਲੇ ਦੇ ਪਿੰਡਾਂ ਦਾ ਪਟਾ ਲਿਖਿਆ, ਉਨ੍ਹਾਂ ਦੇ ਚਰਨਾਂ ਵਿੱਚ ਪਹੁੰਚ ਗਏ। ਬੜੇ ਸ਼ਾਹੀ ਸ਼ਾਨ ਦੇ ਨਾਲ ਗਿਆ। ਜਾਕੇ ਕਈ ਪਿੰਡਾਂ ਦਾ ਪਟਾ ( ਜਿਹੜਾ ਸੋਚਿਆ ਸੀ ਉਨ੍ਹਾਂ ਦੇ ਚਰਨਾਂ ਵਿੱਚ ਰਖਾਗਾਂ ਤਾਂ ਖੁਸ਼ ਹੋ ਜਾਣਗੇ, ਪ੍ਰਸੰਨ ਹੋਣਗੇ ਮੇਰੇ ਉੱਤੇ ਰਹਿਮਤ ਕਰਨਗੇ)। ਜਦੋਂ ਕਦਮਬੋਸੀਂ ਕਰਨ ਦੇ ਬਾਦ ਪਾਕ ਕਦਮਾਂ ਵਿੱਚ ਰੱਖਿਆ ਹੈ, ਉਸ ਵੇਲੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਜਹਾਂਗੀਰ ਵੱਲ ਵੇਖ ਕੇ ਫਰਮਾਉਂਦੇ ਹਨ-

ਜਹਾਂਗੀਰ ਵੇਖ ਤੂੰ ਇੱਥੇ ਇਹ ਕਹਿਣ ਆਇਆ ਹੈਂ  ਕਿ ਗਰੀਬ ਨਿਵਾਜ਼! ਤੁਹਾਡੇ ਦਰਸ਼ਨਾ ਨੂੰ ਆਇਆ ਹਾਂ, ਤੁਹਾਡੀਕਦਮਬੋਸੀ ਕਰਨ ਆਇਆ ਹਾਂ। ਪਰ ਤੂੰ ਜਿਸ ਧਿਆਨ ਦੇ ਵਿੱਚ ਆਇਆ ਹੈਂ, ਜਿਸ ਮਾਣ ਵਿੱਚ ਆਇਆ ਹੈਂ...। ਤੂੰ ਆਪਣੇ ਸ਼ਾਹੀ ਮਾਣ ਵਿੱਚ ਆਇਆ ਹੈਂ। ਤੂੰ ਨਿਮਰਤਾ-ਗਰੀਬੀ ਵਿੱਚ ਨਹੀਂ ਆਇਆ, ਮਾਣ ਰਹਿਤ ਹੋਕੇ ਨਹੀਂ ਆਇਆ। ਤੇਰਾ ਸਾਰਾ ਧਿਆਨ ਇਹ ਪਿੰਡਾਂ ਦੇ ਪਟੇ ਦੇ ਵਿੱਚ ਫੱਸਿਆ ਹੋਇਆ ਹੈ। ਤੂੰ ਪਿੰਡਾਂ ਦੇ ਪਟੇ ਦਾ ਧਿਆਨ ਰੱਖਕੇ ਸਾਨੂੰ ਖੁਸ਼ ਕਰਨ ਆਇਆ ਹੈਂ। ਸਾਨੂੰ ਇੱਥੇ ਇਸ ਪਟੇ ਦੀ ਲੋੜ ਨਹੀਂ ਹੈ।

ਕਹਿੰਦਾ ਹੈ- ਗਰੀਬ ਨਿਵਾਜ਼ ਇਹ ਇੱਥੋਂ ਦੇ ਲੰਗਰ ਦੀ ਸੇਵਾ ਹੈ।

ਬਾਬਾ ਸ੍ਰੀ ਚੰਦ ਸਾਹਿਬ ਫੁਰਮਾਉਣ ਲੱਗੇ-

ਸੁਣ ਜਹਾਂਗੀਰ! ਤੇਰਾ ਲੰਗਰ ਦੋ ਦਿਨ ਦਾ ਲੰਗਰ ਤੇਰੇ ਅੰਤ ਦੇ ਨਾਲ ਹੀ ਖਤਮ ਹੋ ਜਾਏਗਾ । ਇਹ ਕਰਤਾਰ ਦਾ ਲੰਗਰ ਹੈ, ਇਹ ਜੁਗੋ-ਜੁਗ ਅਟਲ ਹੈ, ਇਹ ਸਦੀਵੀ ਹੈ, ਹਮੇਸ਼ਾ ਚਲਦਾ ਰਹੇਗਾ । ਇਸ ਨੂੰ ਤੇਰੇ ਪਟੇ ਦੀ ਲੋੜ ਨਹੀਂ ਹੈ। ਇਸ ਕਰਕੇ ਜਹਾਂਗੀਰ ਇਹ ਪਟਾ ਵਾਪਸ ਲੈ ਜਾ। ਜਿਸ ਵਕਤ ਵੀ ਤੂੰ ਮਾਣ ਰਹਿਤ ਹੋਕੇ ਇਹ ਪਟਿਆ ਦੇ ਧਿਆਨ ਤੋਂ ਬਾਹਰ ਨਿਕਲ ਕੇ ਆਏਂਗਾ ਤਾਂ ਤੈਨੂੰ ਸਾਡੇ ਦਰਸ਼ਨਾਂ ਦਾ ਫਲ ਮਿਲ ਜਾਵੇਗਾ ।

ਬਾਬਾ ਸ੍ਰੀ ਚੰਦ ਜੀ ਮਹਾਰਾਜ

ਸਾਧ ਸੰਗਤ ਜੀ ਐਸੀ ਗਿਆਨ ਦੀ ਬਖਸ਼ਿਸ ਕੀਤੀ। ਨਿਮਰਤਾ ਦਾ ਸਬਕ ਪੜ੍ਹਾ ਰਹੇ ਹਨ, ਦਸ ਰਹੇ ਹਨ ਕਿ ਗੁਰੂ ਨਾਨਕ ਦੇ ਘਰ ਨਿਮਰਤਾ ਅਤੇ ਗਰੀਬੀ ਕੀ ਮਾਇਨੇ ਰੱਖਦੀ ਹੈ ।

ਜਿੱਥੇ ਵੀ ਬਾਬਾ ਸ੍ਰੀ ਚੰਦ ਜੀ
ਮੁੱਖੋਂ ਪਰਵਚਨ ਸੁਣਾਂ ਗਏ ਨੇ ।
ਨਿਮਰਤਾ ਤੇ ਗਰੀਬੀ ਦੀ
ਮਿਹਰਾਂ ਦਾ ਮੀਂਹ ਵਰਸਾ ਗਏ ਨੇ ।

ਤੂੰ ਨਿਮਰਤਾ ਤੇ ਗਰੀਬੀ ਦਾ
ਪ੍ਰਕਾਸ਼ ਬਾਬਾ ਸ੍ਰੀ ਚੰਦ ਜੀ ।
ਤੂੰ ਨਾਮ ਦੀ ਵਰਖਾ ਲਾਈ
ਮੋਹਲੇਧਾਰ ਬਾਬਾ ਸ੍ਰੀ ਚੰਦ ਜੀ ।

ਇਕ ਦਫ਼ਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਤਸ਼ਰੀਫ ਲੈ ਗਏ।

ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਨੇ ਉਨ੍ਹਾਂ ਦਾ ਬਹੁਤ ਸਤਿਕਾਰ ਕੀਤਾ । ਉੱਚੀ ਜਗ੍ਹਾ ਦੇ ਉੱਤੇ ਉਨ੍ਹਾਂ ਨੂੰ ਬਿਰਾਜਮਾਨ ਕੀਤਾ। ਚਰਨਾਂ ਦੇ ਵਿੱਚ ਬੈਠ ਕੇ ਚਰਨ ਪਰਸਨੇ ਸ਼ੁਰੂ ਕਰ ਦਿੱਤੇ ਅਤੇ ਆਪਣੇ ਲੰਬੇ ਦਾੜ੍ਹੇ ਦੇ ਨਾਲ, ਪਾਵਨ ਮੁਬਾਰਕ ਦਾੜ੍ਹੇ ਦੇ ਨਾਲ ਚਰਨ ਸਾਫ਼ ਕੀਤੇ ।

ਜਿਸ ਵਕਤ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਰਾਮਦਾਸ ਜੀ ਨੂੰ ਇਸ ਨਿਮਰਤਾ ਵਿੱਚ ਵੇਖਿਆ ਉਸ ਨਿਮਰਤਾ ਦੇ ਵਿੱਚ ਵਜਿਦ ਵਿੱਚ ਆ ਕੇ ਅੰਤਰ ਧਿਆਨ ਹੋ ਗਏ। ਜਦੋਂ ਨੇਤਰ ਖੋਲ੍ਹੇ ਤਾਂ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਇਕ ਵਾਕਿਆ ਦਸਿਆ। ਫੁਰਮਾਇਆ- ਅੱਜ ਅਸੀਂ ਤੁਹਾਨੂੰ ਆਪਣੇ ਨਿਰੰਕਾਰ ਪਿਤਾ ਦਾ ਇਕ ਵਾਕਿਆ ਦੱਸਦੇ ਹਾਂ, ਇਕ ਘਟਨਾ ਦੱਸਦੇ ਹਾਂ । ਅਸੀਂ ਉਨ੍ਹਾਂ ਨੂੰ ਪੁੱਛਿਆ ਕਿ “ਗਰੀਬ ਨਿਵਾਜ਼ ਜੇ ਤੁਹਾਨੂੰ ਲਭਣਾ ਹੋਵੇ ਤੇ ਕਿੱਥੇ ਲਭੀਏ” ? ਜਿਸ ਵਕਤ ਇਹ ਪੁੱਛਿਆ ਤੇ ਫੁਰਮਾਉਣ ਲੱਗੇ-

ਸ੍ਰੀ ਚੰਦ! ਜੇ ਸਾਨੂੰ ਲਭਣਾ ਹੋਵੇ ਤਾਂ ਇਸ ਲੁਕਾਈ ਦੇ ਪੈਰਾਂ ਦੀ ਖਾਕ ਵਿੱਚੋਂ ਲੱਭ ਲਈਂ।
ਫੁਰਮਾਉਣ ਲੱਗੇ- ਤੁਹਾਡੇ ਚਿਹਰੇ ਤੇ, ਤੁਹਾਡੀ ਸ਼ਖਸੀਅਤ ਵਿੱਚ, ਤੁਹਾਡੀ ਹੋਂਦ ਦੇ ਵਿੱਚ ਅਸੀਂ ਇਸ ਵੇਲੇ ਆਪਣੇ ਗੁਰੂ ਨਿਰੰਕਾਰ ਪਿਤਾ ਦੀ ਉਹੀ ਝਲਕ, ਉੁਹੀ ਜੋਤ, ਉਹੀ ਨਿਮਰਤਾ ਵੇਖ ਰਹੇ ਹਾਂ।
ਹੱਥ ਜੋੜ ਕੇ ਫਿਰ ਤਿੰਨ ਵਾਰ ਫੁਰਮਾਇਆ....
ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ।
ਗੁਰੂ ਨਾਨਕ ਦਾਤਾ ਬਖ਼ਸ਼ ਲੈ॥ 
ਬਾਬਾ ਨਾਨਕ ਬਖਸ਼ ਲੈ॥