ਅੰਤਰਿ ਗੁਰੁ ਆਰਾਧਣਾ
ਨੇਤ੍ਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ॥
ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ॥
ਕਹੁ ਨਾਨਕ ਕਿਰਪਾ ਕਰੇ ਜਿਸਨੁ ਏਹ ਵਥੁ ਦੇਇ॥
ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ॥
ਗੁਰੂ ਆਰਾਧਣਾ ਕੀ ਹੈ? ਗੁਰੂ ਪੂਜਾ ਕੀ ਹੈ ? ਗੁਰੂ ਸੇਵਾ ਕੀ ਹੈ ? ਗੁਰੂ ਪ੍ਰੇਮ ਕੀ ਹੈ ? ਗੁਰੂ ਭਗਤੀ ਕੀ ਹੈ ? ਗੁਰੂ ਲਿਵ ਕੀ ਹੈ ? ਗੁਰੂ ਬੰਦਨਾਂ ਕੀ ਹੈ? ਗੁਰੂ ਸਰਨਾਗਤੀ ਕੀ ਹੈ ?
ਇਹ ਸਭ ਸਮਝਣ ਵਾਸਤੇ ਕੋਈ ਜਿਆਦਾ ਦੂਰ ਨਹੀਂ ਜਾਣਾ ਪੈਂਦਾ। ਜੋ ਸਾਡੇ ਗੁਰੂ ਸਾਹਿਬਾਨ ਨੇ ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਪਾਤਸ਼ਾਹ, ਗੁਰੂ ਸਾਹਿਬਾਨ ਨੇ ਪੂਰਨੇ ਪਾਏ ਹਨ, ਉਹ ਕਮਾਲ ਦੇ ਪੂਰਨੇ ਹਨ। ਗੁਰੂ ਸ਼ਰਨਾਗਤੀ ਹੈ ਕੀ ? ਕਿਸ ਤਰ੍ਹਾਂ ਉਹ ਗੁਰੂ ਨਾਨਕ ਦੀ ਸ਼ਰਨ ਵਿੱਚ ਗੁਰੂ ਅੰਗਦ ਸਾਹਿਬ ਆਉਂਦੇ ਹਨ। ਫਿਰ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਉਂਦੇ ਹਨ। ਗੁਰੂ ਸ਼ਰਨ ਦਾ ਮਤਲਬ ਕੀ ਹੈ? ਕਿਸ ਤਰ੍ਹਾਂ ਉਹ ਸੇਵਾ ਕਰਦੇ ਹਨ, ਗੁਰੂ ਭਗਤੀ ਕੀ ਹੈ? ਗੁਰੂ ਪ੍ਰੇਮ ਕੀ ਹੈ? ਗੁਰੂ ਲਿਵ ਕੀ ਹੈ ?
ਜੇ ਗੁਰੂ ਅੰਗਦ ਸਾਹਿਬ ਪ੍ਰੇਮ ਕਰ ਰਹੇ ਹਨ। ਪਿਆਰ ਕਰ ਰਹੇ ਹਨ ਗੁਰੂ ਨਾਨਕ ਪਾਤਸ਼ਾਹ ਨਾਲ।
ਤਿਸੁ ਆਗੈ ਮਰਿ ਚਲੀਐ॥
ਧ੍ਰਿਗੁ ਜੀਵਣੁ ਸੰਸਾਰਿ ਤਾ
ਕੈ ਪਾਛੈ ਜੀਵਣਾ॥
ਕਿਸ ਤਰ੍ਹਾਂ ਦਾ ਪਿਆਰ ਕਰ ਰਹੇ ਹਨ। ਗੁਰੂ ਪ੍ਰੇਮ ਹੈ ਕੀ? ਗੁਰੂ ਭਗਤੀ ਕੀ ਹੈ?
ਗੁਰੂ ਅਮਰਦਾਸ ਜੀ ਕੀ ਫੁਰਮਾਉਂਦੇ ਹਨ-
ਸਾਧ ਸੰਗਤ ਜੀ ਗੁਰੂ ਭਗਤੀ ਹੈ ਕੀ? ਗੁਰੂ ਅੰਗਦ ਸਾਹਿਬ ਨਾਲ ਕਿਸ ਤਰ੍ਹਾਂ ਦਾ ਪ੍ਰੇਮ ਕਰ ਰਹੇ ਹਨ। ਇਹ ਕਿਸ ਤਰ੍ਹਾਂ ਦੀ ਭਗਤੀ ਹੈ, ਇਹ ਗੁਰੂ ਲਿਵ ਹੈ ਕੀ, ਗੁਰੂ ਰਾਮਦਾਸ ਜੀ ਕੀ ਫੁਰਮਾਉਂਦੇ ਹਨ?
ਸਤਿਗੁਰ ਕੀ ਲਿਵ ਲਾਇ॥
ਗੁਰੂ ਭਗਤੀ, ਗੁਰੂ ਪ੍ਰੇਮ, ਗੁਰੂ ਲਿਵ ਇਸ ਦੇ ਵਾਸਤੇ ਸਾਨੂੰ ਦੂਰ ਨਹੀਂ ਜਾਣਾ ਪੈਂਦਾ। ਇੱਕ ਦਫਾ ਬਾਬਾ ਨੰਦ ਸਿੰਘ ਸਾਹਿਬ ਕੀ ਫੁਰਮਾਉਂਦੇ ਹਨ-
ਬਾਬਾ ਨੰਦ ਸਿੰਘ ਸਾਹਿਬ ਇਸ ਗੱਲ ਨੂੰ ਕਿਸ ਤਰ੍ਹਾਂ ਨਬੇੜਦੇ ਹਨ। ਫੁਰਮਾਇਆ-
ਸਿੱਖ ਦੀ ਗੁਰੂ ਦੇ ਚਰਨ ਕਮਲਾਂ ਨਾਲ ਬਣ ਆਵੇ। ਸਿੱਖ ਦੀ ਗੁਰੂ ਦੇ ਚਰਨਾਂ ਨਾਲ ਨਿੱਭ ਜਾਏ। ਇਸ ਤੋਂ ਉੱਤਮ ਕਰਮ ਹੋਰ ਕੋਈ ਨਹੀਂ ਹੈ। ਸਿੱਖ ਦੀ ਗੁਰੂ ਦੇ ਚਰਨਾਂ ਨਾਲ ਨਾ ਨਿੱਭ ਸਕੇ, ਨਾ ਬਣੇ। ਇਸ ਤੋਂ ਥੱਲੇ ਮੰਦਾ ਕਰਮ ਕੋਈ ਨਹੀਂ।
ਸਾਧ ਸੰਗਤ ਜੀ ਇਸ ਤੋਂ ਉੱਤੇ ਉੱਤਮ ਕਰਮ ਕੋਈ ਨਹੀਂ ਹੈ।
ਭਰਤ ਜੀ ਵਾਪਸ ਆਏ ਹਨ। ਕਿੱਥੇ ਤਾਂ ਰਾਮ ਜੀ ਦਾ ਰਾਜ ਤਿਲਕ ਹੋਣਾ ਸੀ, ਕਿੱਥੇ ਬਨਵਾਸ ਹੋ ਗਿਆ ਹੈ। ਭਰਤ ਜੀ ਆਏ ਹਨ ਪਤਾ ਲੱਗਿਆ ਹੈ। ਜਦੋਂ ਦਰਬਾਰ ਵਿੱਚ ਖੜ੍ਹੇ ਹੋਏ ਹਨ, ਹੁਣ ਸਾਰੇ ਉਨ੍ਹਾਂ ਵੱਲ ਵੇਖ ਰਹੇ ਹਨ। ਉਨ੍ਹਾਂ ਨੂੰ ਬਚਨ ਕੀ ਕਰ ਰਹੇ ਹਨ। ਭਰਤ ਜੀ ਉਹ ਬਚਨ ਸੁਣ ਰਹੇ ਹਨ। ਪਰ ਫਿਰ ਕੁਲ ਗੁਰੂ, ਵਸ਼ਿਸ਼ਟ ਜੀ ਬੈਠੇ ਹਨ ਮਾਤਾ ਕੌਸ਼ਲਿਆ ਜੀ ਭਗਵਾਨ ਰਾਮ ਜੀ ਦੇ ਮਾਤਾ ਜੀ ਹਨ। ਜਿਸ ਪਤੀ ਦੇ ਸੋਗ ਅਤੇ ਪੁੱਤ ਦੇ ਵਿਯੋਗ ਵਿੱਚ ਜੋ ਉਨ੍ਹਾਂ ਦੀ ਹਾਲਤ ਹੈ। ਉਸ ਵੇਲੇ ਵਜ਼ੀਰ ਖੜ੍ਹੇ ਹਨ, ਉੱਥੇ ਵਿਦਵਾਨ ਪੰਡਿਤ ਬ੍ਰਾਹਮਣ ਬੈਠੇ ਹਨ। ਭਰਤ ਜੀ ਸਭ ਦੀ ਗੱਲ ਸੁਣ ਰਹੇ ਹਨ। ਉਹ ਦੱਸ ਰਹੇ ਹਨ ਕਿ ਹੁਣ ਤੁਹਾਡਾ ਕਰਤਬ ਕੀ ਬਣਦਾ ਹੈ। ਧਰਮ ਤੁਹਾਡੇ ਵਾਸਤੇ ਇਸ ਵੇਲੇ ਕੀ ਕਹਿ ਰਿਹਾ ਹੈ। ਸਭ ਸੁਣ ਰਹੇ ਹਨ। ਕਰਤਬ ਕੀ ਹੈ। ਤੁਹਾਡਾ ਕਰਮ ਇਸ ਵੇਲੇ ਕੀ ਹੈ?
ਪ੍ਰਾਣ ਜਾਏ ਪਰ ਬਚਨ ਨਾ ਜਾਈ॥
ਪਿਤਾ ਜੀ ਕੀ ਕਹਿ ਗਏ ਹਨ-
ਉਸ ਬਚਨ ਦੀ ਪਾਲਣਾ ਕਰਨਾ ਇਹ ਰਘੂ ਕੁਲ ਰੀਤ ਹੈ। ਤੁਹਾਡੇ ਵਾਸਤੇ ਇਹ ਬਚਨ ਕਰ ਗਏ ਹਨ ਕਿ ਤੁਸੀਂ ਇਹ ਰਾਜ ਸੰਭਾਲਣਾ ਹੈ। ਮਾਤਾ ਕੌਸ਼ੱਲਿਆ ਵੀ ਉਨ੍ਹਾਂ ਨੂੰ ਇਹੀ ਆਦੇਸ਼ ਦੇ ਰਹੇ ਹਨ, ਜੋ ਪਿਤਾ ਜੀ ਦੇ ਗਏ ਹਨ ਕਿ ਪੁੱਤ, ਇਸ ਵੇਲੇ ਤੇਰਾ ਕਰਤਬ ਇਹ ਬਣਦਾ ਹੈ, ਤੇਰਾ ਕਰਮ ਇਹ ਹੈ, ਤੇਰਾ ਧਰਮ ਇਹ ਹੈ। ਵਜ਼ੀਰ ਕਹਿ ਰਹੇ ਹਨ ਕਿ ਕਦੀ ਰਾਜ, ਰਾਜੇ ਬਗੈਰ ਨਹੀਂ ਚੱਲਦਾ। ਰਾਜਨੀਤੀ ਇਸ ਵੇਲੇ ਇਹ ਕਹਿੰਦੀ ਹੈ ਕਿ ਤੁਸੀਂ ਫੋਰਨ ਰਾਜ ਨੂੰ ਸੰਭਾਲੋ। ਵਿਦਵਾਨ ਬੈਠੇ ਹਨ ਉੱਥੇ, ਉਹ ਕੀ ਸਿੱਖਿਆ ਦੇ ਰਹੇ ਹਨ। ਉਹ ਕਹਿ ਰਹੇ ਹਨ ਕਿ ਧਰਮ ਕਿਹੜੀ ਰਾਹ ਦੱਸਦਾ ਹੈ। ਸ਼ਾਸਤਰ ਇਸ ਵੇਲੇ ਕਿਹੜਾ ਰਸਤਾ ਤੁਹਾਡੇ ਵਾਸਤੇ ਦੱਸਦੇ ਹਨ। ਤੁਹਾਡਾ ਧਰਮ ਬਣਦਾ ਕੀ ਹੈ। ਉਹ ਵੀ ਓਸੇ ਚੀਜ਼ ਤੇ ਆਏ ਹਨ ਕਿ ਤੁਹਾਡਾ ਧਰਮ ਇਸ ਵੇਲੇ ਕਹਿ ਰਿਹਾ ਹੈ ਕਿ ਪਿਤਾ ਦੀ ਆਗਿਆ ਮੰਨੋ। ਇਸ ਰਾਜ ਨੂੰ ਸੰਭਾਲੋ। ਸਭ ਕੁੱਝ ਸੁਣਿਆ। ਆਪਣੇ ਕੁਲ ਗੁਰੂ ਦੇ ਚਰਨਾਂ ਵੱਲ, (ਭਗਵਾਨ ਰਾਮ ਉਸ ਵੇਲੇ ਉੱਥੇ ਨਹੀਂ ਸਨ)। ਧਿਆਨ ਕਰਦੇ ਹੋਏ ਕਹਿ ਰਹੇ ਹਨ ਕਿ-
ਮੇਰਾ ਧਰਮ ਵੀ ਇਹੀ ਬਣਦਾ ਹੈ ਜੋ ਤੁਸੀਂ ਦੱਸਿਆ ਹੈ। ਫਿਰ ਅੱਗੋ ਜਵਾਬ ਕੀ ਦਿੰਦੇ ਹਨ। ਕਹਿਣ ਲੱਗੇ- ਤੁਸੀ ਕਰਮ ਅਤੇ ਕਰਤਬ ਦੀ ਗੱਲ ਕੀਤੀ ਹੈ। ਤੁਸੀ ਧਰਮ ਦੀ ਗੱਲ ਕੀਤੀ ਹੈ। ਤੁਸੀ ਸੱਚ ਦੀ ਗੱਲ ਕੀਤੀ ਹੈ। ਕਹਿਣ ਲੱਗੇ- ਸਾਰਿਆਂ ਨੂੰ ਸਤਿਕਾਰ ਨਾਲ ਸੱਭ ਉਹ ਪੂਜੀਯ ਹਸਤੀਆਂ ਹਨ। ਫਿਰ ਕਹਿ ਰਹੇ ਹਨ- ਤੁਸੀਂ ਸਭ ਸੱਚ ਕਹਿ ਰਹੇ ਹੋ ਪਰ ਮੇਰਾ ਪਰਮ ਧਰਮ ਇਸ ਵੇਲੇ ਚਿੱਤਰਕੋਟ ਵਿੱਚ ਬੈਠਾ ਹੈ। ਉਸ ਵੇਲੇ ਭਰਤ ਜੀ ਭੱਜਣਾ ਚਾਹੁੰਦੇ ਹਨ ਚਿਤਰਕੋਟ, ਭਗਵਾਨ ਰਾਮ ਦੇ ਚਰਨਾਂ ਵਿੱਚ। ਭਗਵਾਨ ਰਾਮ ਦੇ ਚਰਨਾਂ ਨਾਲ ਬਣ ਆਈ ਭਰਤ ਜੀ ਦੀ। ਉਨ੍ਹਾਂ ਦੀ ਨਿੱਭ ਗਈ। ਉਨ੍ਹਾ ਦਾ ਉਸ ਤੋਂ ਉੱਤੇ ਹੋਰ ਕੋਈ ਪਰਮ ਕਰਤਬ ਹੈ? ਕੋਈ ਉਸ ਤੋਂ ਵੱਡਾ ਉੱਤਮ ਧਰਮ ਹੈ?
ਸਾਧ ਸੰਗਤ ਜੀ ਅਰਜਨ ਦੀ ਭਗਵਾਨ ਕ੍ਰਿਸ਼ਨ ਦੇ ਚਰਨਾਂ ਨਾਲ ਬਣ ਆਈ। ਭਗਵਾਨ ਕ੍ਰਿਸ਼ਨ ਦੇ ਚਰਨਾਂ ਨਾਲ ਨਿੱਭ ਗਈ।
ਅਰਜਨ ਦਾ ਪਰਮ ਕਰਮ, ਪਰਮ ਧਰਮ, ਪਰਮ ਸੱਤ ਭਗਵਾਨ ਕ੍ਰਿਸ਼ਨ ਹਨ।
ਭਗਵਾਨ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਹਨ ਕਿ ਦੇਖ ਅਰਜਨ ਜਦੋਂ ਧਰਮ ਦੀ ਹਾਨੀ ਹੁੰਦੀ ਹੈ ਤਾਂ ਅਸੀਂ ਆਪ ਆਉਂਦੇ ਹਾਂ।
ਸਾਧ ਸੰਗਤ ਜੀ ਫਿਰ ਧਰਮ ਦਾ ਰਾਖਾ ਕੌਣ ਹੈ ? ਭਗਵਾਨ ਕ੍ਰਿਸ਼ਨ ਹਨ। ਧਰਮ ਦੇ ਰਾਖੇ ਭਗਵਾਨ ਰਾਮ ਹਨ ਤੇ ਜਿਹੜਾ ਰਾਖਾ ਹੈ ਉਹੀ ਪਰਮ ਧਰਮ ਹੈ।
ਸਾਧ ਸੰਗਤ ਜੀ ਇਹ ਬਚਨ ਇਹ ਚੀਜ਼ਾਂ ਸਮਝਣ ਵਾਸਤੇ ਕਿਉਂਕਿ ਗੁਰੂ ਸਾਹਿਬਾਨ ਜਿਹੜੇ ਪੂਰਨੇ ਪਾ ਕੇ ਦੱਸ ਰਹੇ ਹਨ ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-
- ਜੇ ਗੁਰੂ ਅੰਗਦ ਸਾਹਿਬ ਦਾ ਪਰਮ ਕਰਮ, ਪਰਮ ਧਰਮ, ਪਰਮ ਸੱਤ ਗੁਰੂ ਨਾਨਕ ਪਾਤਸ਼ਾਹ ਹਨ।
- ਆਪਾਂ ਸਿੱਖਾਂ ਨੂੰ ਲੈ ਲਈਏ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਨ੍ਹਾਂ ਦਾ ਪਰਮ ਧਰਮ ਕੌਣ ਹੈ ? ਉਨ੍ਹਾਂ ਦਾ ਪਰਮ ਧਰਮ ਗੁਰੂ ਤੇਗ਼ ਬਹਾਦਰ ਸਾਹਿਬ ਹਨ, ਉਨ੍ਹਾਂ ਦਾ ਪਰਮ ਸੱਤ ਗੁਰੂ ਤੇਗ ਬਹਾਦਰ ਸਾਹਿਬ ਹਨ।
- ਪੰਜੇ ਪਿਆਰੇ ਉਨ੍ਹਾਂ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨਾਲ ਬਣ ਆਈ, ਚਰਨਾਂ ਨਾਲ ਨਿੱਭ ਗਈ। ਉਨ੍ਹਾਂ ਦਾ ਪਰਮ ਧਰਮ, ਪਰਮ ਕਰਮ, ਪਰਮ ਸੱਤ ਗੁਰੂ ਗੋਬਿੰਦ ਸਿੰਘ ਸਾਹਿਬ ਹਨ।
ਗੁਰੂ ਅਰਜਨ ਪਾਤਸ਼ਾਹ ਫੁਰਮਾਉਂਦੇ ਹਨ-
ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ॥
ਗੁਰੁ ਮੇਰਾ ਦੇਉ ਅਲਖ ਅਭੇਉ॥
ਸਰਬ ਪੂਜ ਚਰਨ ਗੁਰ ਸੇਉ॥
ਗੁਰ ਬਿਨੁ ਅਵਰੁ ਨਾਹੀ ਮੈਂ' ਥਾਉ॥
ਅਨਦਿਨੁ ਜਪਉ ਗੁਰੂ ਗੁਰ ਨਾਉ॥
ਰਹਾਉ ਗੁਰ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ॥
ਗੁਰੁ ਗੋਪਾਲੁ ਪੁਰਖੁ ਭਗਵਾਨੁ॥
ਗੁਰ ਕੀ ਸਰਣਿ ਰਹਉ ਕਰ ਜੋਰਿ॥
ਗੁਰੂ ਬਿਨਾ ਮੈਂ' ਨਾਹੀ ਹੋਰੁ॥
ਗੁਰੁ ਬੋਹਿਥ ਤਾਰੇ ਭਵ ਪਾਰਿ॥
ਗੁਰ ਸੇਵਾ ਜਮ ਤੇ ਛੁਟਕਾਰਿ॥
ਅੰਧਕਾਰ ਮਹਿ ਗੁਰ ਮੰਤ੍ਰ ਉਜਾਰਾ॥
ਗੁਰ ਕੈ ਸੰਗਿ ਸਗਲ ਨਿਸਤਾਰਾ॥
ਗੁਰੁ ਪੂਰਾ ਪਾਈਐ ਵਡਭਾਗੀ॥
ਗੁਰ ਕੀ ਸੇਵਾ ਦੂਖੁ ਨ ਲਾਗੀ॥
ਗੁਰ ਕਾ ਸਬਦੁ ਨ ਮੇਟੈ ਕੋਇ॥
ਗੁਰੁ ਨਾਨਕੁ ਨਾਨਕੁ ਹਰਿ ਸੋਇ॥
ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ, ਜਿਨ੍ਹਾਂ ਨੇ ਫਿਰ ਪੰਜ-ਛੇ ਸਾਲ ਦੀ ਆਯੂ ਵਿੱਚ ਆਪਣੇ ਵੱਡੇ ਭਰਾਤਾ ਸਰਦਾਰ ਭਗਤ ਸਿੰਘ ਜੀ ਵਾਸਤੇ ਲੱਸੀ ਲੈ ਕੇ ਗਏ ਹਨ ਤੇ ਉਹ ਦਰਖ਼ਤ ਦੇ ਥੱਲੇ, ਬੈਠ ਗਿਆ ਹੈ ਅਤੇ ਬਾਬਾ ਨੰਦ ਸਿੰਘ ਸਾਹਿਬ ਨੂੰ ਹਲ ਚਲਾਉਣ ਵਾਸਤੇ ਕਿਹਾ- ਜਾ ਕੇ ਦੂਜੇ ਕਿਨਾਰੇ ਤੇ ਖੜ੍ਹੇ ਹੋ ਗਏ ਹਨ। ਭਰਾਤਾ ਉੱਠ ਕੇ ਗਏ ਹਨ ਪੁੱਛਦੇ ਹਨ ਕਿ ਕਿਉਂ ਨਹੀਂ ਮੁੜੇ ਤੇ ਕਹਿਣ ਲੱਗੇ ਕਿ ਸਾਹਮਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਉਹ ਕਹਿਣ ਲੱਗੇ ਕਿ ਹਾਂ ਹੈ, ਤਾਂ ਅੱਗੋਂ ਫੁਰਮਾ ਕੀ ਰਹੇ ਹਨ ਬਾਬਾ ਨੰਦ ਸਿੰਘ ਸਾਹਿਬ ਕਿ-
ਐਲਾਨੀਆ ਕਹਿ ਰਹੇ ਹਨ ਛੇ ਸਾਲ ਦੀ ਆਯੂ ਵਿੱਚ, ਸਾਰੀ ਉਮਰ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਨਹੀਂ ਕੀਤੀ। ਸਾਰੀ ਉਮਰ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਮੁੱਖ ਰੱਖਿਆ। ਉਹ ਗੁਰਮੁਖਤਾਈ ਦੀ ਕਿਹੜੀ ਅਵੱਸਥਾ ਹੈ।
ਫਿਰ ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਆਪਣੇ ਉਸ ਜਿਹੜੀ ਉਨ੍ਹਾਂ ਨੇ ਗੁਰੂ ਅਰਾਧਨਾ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ, ਜਿਹੜੀ ਭਗਤੀ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜਿਹੜਾ ਗੁਰੂ ਪ੍ਰੇਮ ਕੀਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ, ਜਿਹੜੀ ਉਨ੍ਹਾਂ ਨੇ ਲਿਵ ਲਾਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜਿਹੜੀ ਗੁਰੂ ਬੰਦਨਾਂ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗ, ਜਿਹੜੀ ਸ਼ਰਨਾਗਤੀ, ਸ਼ਰਣ ਲਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ, ਬਾਬਾ ਨੰਦ ਸਿੰਘ ਸਾਹਿਬ ਦੀ ਸਾਰੀ ਉਮਰ ਉਸ ਘੋਰ ਤੱਪਸਿਆ ਵਿੱਚ ਨਿਕਲ ਗਈ। ਉਸ ਰਿਸ਼ਤੇ ਨੂੰ ਨਿਭਾਉਂਦੇ ਹੋਏ, ਜਿਹੜਾ ਇੱਕ ਗੁਰਮੁੱਖ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੋਣਾ ਚਾਹੀਦਾ ਹੈ ਕਿਹੜਾ ਪਾਕ ਰਿਸ਼ਤਾ ?
ਪਿਤਾ ਜੀ ਕਹਿਣ ਲੱਗੇ-
ਉਹ ਕਿਹੜਾ ਪਾਕ ਰਿਸ਼ਤਾ ? ਬਾਬਾ ਨੰਦ ਸਿੰਘ ਸਾਹਿਬ ਫਿਰ ਆਪਣੀ ਉਸ ਪੂਰਨ ਸ਼ਕਤੀ, ਉਹ ਤੱਪਸਿਆ, ਉਹ ਅਵਸਥਾ, ਉਸਦੇ ਵਿੱਚ ਇਸ਼ਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਕਰਕੇ ਫੁਰਮਾ ਕੀ ਰਹੇ ਹਨ। ਸਾਰੀ ਮਨੁੱਖਤਾ ਨੂੰ, ਮੇਰੇ ਬਾਬਾ ਨੰਦ ਸਿੰਘ ਸਾਹਿਬ ਫੁਰਮਾ ਰਹੇ ਹਨ ਕਿ-
ਜਦੋਂ ਬਾਬਾ ਨੰਦ ਸਿੰਘ ਸਾਹਿਬ ਇਹ ਬਚਨ ਕਰ ਰਹੇ ਹਨ ਉਸੇ ਵੇਲੇ ਪਿਤਾ ਜੀ ਕਹਿ ਰਹੇ ਹਨ ਕਿ-
ਗੁਰੂ ਨਾਨਕ ਦਾਤਾ ਬਖਸ਼ ਲੈ।।
ਬਾਬਾ ਨਾਨਕ ਬਖਸ਼ ਲੈ ।।