ਭਾਵਨਾ, ਪਿਆਰ ਤੇ ਨੀਚਤਾ
ਸ੍ਰੀ ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਸੱਚ ਦੀ ਤਲਾਸ਼ ਵਿੱਚ ਹਨ। ਸੱਚ ਦੇ ਵਿਉਪਾਰੀ ਹਨ। ਆਪਣੀ ਉਮਰ ਉਸ ਸੱਚ ਦੀ ਪਿਆਸ ਵਿੱਚ ਕੱਟ ਰਹੇ ਹਨ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਚਰਨ-ਕਮਲਾਂ ਵਿੱਚ ਪਹੁੰਚ ਗਏ। ਸੱਚ ਦੇ ਵਿਉਪਾਰੀ ਸੱਚ ਨੂੰ ਪ੍ਰਾਪਤ ਕਰਦੇ ਹੀ ਉਸ ਵੇਲੇ ਆਪਣਾ ਆਪ ਸੱਚ ਨੂੰ ਸੌਂਪ ਦਿੰਦੇ ਹਨ। ਉਨ੍ਹਾਂ ਦੀ ਉਚਾਰੀ ਹੋਈ ਅੰਮ੍ਰਿਤ ਬਾਣੀ ਇਸ ਮਹਾਨ ਸੱਚ ਦੀ ਸਾਖੀ ਹੈ।
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥
ਆਪਣਾ ਉਹ ਜਾਤੀ ਤਜ਼ਰਬਾ ਦਸ ਰਹੇ ਹਨ ਕਿ ਇਸ ਤਰ੍ਹਾਂ ਦੇ ਹਜ਼ਾਰਾਂ ਸੂਰਜ ਤੇ ਚੰਦਰਮਾਂ, ਇਨ੍ਹਾਂ ਦੀ ਰੌਸ਼ਨੀ ਜਿਹੜਾ ਅੰਤਰ ਦਾ ਅੰਧਕਾਰ ਹੈ ਉਸਨੂੰ ਦੂਰ ਨਹੀਂ ਕਰ ਸਕਦੀ।
ਫਿਰ ਸਾਹਿਬ ਨੇ ਗੁਰੂ ਨਾਨਕ ਨਿਰੰਕਾਰ ਤੋਂ ਸੱਚ ਦੀ ਪ੍ਰਾਪਤੀ ਕੀਤੀ ਹੈ।
ਗੁਰੂ ਨਾਨਕ ਪਾਤਸ਼ਾਹ ਸਭ ਤੋਂ ਜਿਆਦਾ ਤੁੱਠੇ ਕਿਸ ਚੀਜ਼ ਤੇ ਹਨ?
- ਜਿਸ ਪ੍ਰਕਾਸ਼ ਦੇ ਵਿੱਚ ਉਨ੍ਹਾਂ ਨੇ ਪ੍ਰਾਪਤੀ ਕੀਤੀ ਹੈ ਉਸੇ ਪ੍ਰਕਾਸ਼ ਵਿੱਚ ਗੁਰੂ ਅਮਰਦਾਸ ਜੀ ਉਨ੍ਹਾਂ ਦੇ ਚਰਨ-ਕਮਲਾਂ ਦੇ ਪ੍ਰਕਾਸ਼ ਵਿੱਚ ਪਹੁੰਚ ਜਾਂਦੇ ਹਨ। ਦੂਜੇ ਗੁਰੂ ਨਾਨਕ, ਤੀਜੇ ਗੁਰੂ ਨਾਨਕ, ਚੌਥੇ ਗੁਰੂ ਨਾਨਕ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਗੁਰੂ ਨਾਨਕ ਨਿਰੰਕਾਰ ਨੂੰ ਪ੍ਰਕਾਸ਼ਿਤ ਕੀਤਾ ਹੈ।
- ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਸਿਰਜਨਾ ਕਰਦੇ ਹੋਏ ਗੁਰੂ ਨਾਨਕ ਦਾ ਪੂਰਾ ਸਰੂਪ ਚਾਰੋਂ ਪਾਤਸ਼ਾਹੀਆਂ ਦੇ ਰੂਪ ਅਤੇ ਰੰਗ ਵਿੱਚ ਜਿਸ ਵਿਲੱਖਣ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਵਿੱਚ ਪਹਿਲਾ ਪ੍ਰਕਾਸ਼ ਸਾਹਿਬ ਸ੍ਰੀ ਹਰਿਮਦਿੰਰ ਸਾਹਿਬ ਵਿੱਚ ਸ਼ਸ਼ੋਬਿਤ ਕਰਦੇ ਹਨ ਫਿਰ ਉਸੇ ਪ੍ਰਕਾਸ਼ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ (ਸ੍ਰੀ ਗੁਰੂ ਗ੍ਰੰਥ ਸਾਹਿਬ) ਜੀ ਦੇ ਚਰਨ-ਕਮਲਾਂ ਵਿੱਚ ਆਪਣਾ ਆਪ ਨਿਸਾਰ ਕਰ ਦਿਤਾ ਹੈ।
- ਉਸ ਸਾਰੇ ਸਰੂਪ ਦੇ ਵਿੱਚ ਫਿਰ ਉਹੀ ਸੱਚ ਦਾ ਪ੍ਰਕਾਸ਼ ਜਿਸ ਤੇਂ ਗੁਰੂ ਨਾਨਕ ਪਾਤਸ਼ਾਹ ਤੁੱਠੇਹਨ ਉਸ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਤਰ੍ਹਾਂ ਪ੍ਰਕਾਸ਼ਿਤ, ਪ੍ਰਗਟ ਕਰਦੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਜਿਸ ਤਰ੍ਹਾਂ ਫਿਰ ਇਸ ਦੁਨੀਆਂ ਵਿੱਚ ਪ੍ਰਕਾਸ਼ਿਤ ਕਰਦੇ ਹਨ ਕਮਾਲ ਹੀ ਕਮਾਲ ਹੈ।
ਪਹਿਲੋਂ ਤਾਂ ਉਹ ਅੰਧਕਾਰ ਹੈ ਕੀ? ਜਿਸਨੂੰ ਗੁਰੂ ਨਾਨਕ ਨਿਰੰਕਾਰ ਨੇ ਦੂਰ ਕੀਤਾ ਹੈ ਅਤੇ ਦੂਰ ਕਰਨ ਦਾ ਸੱਚ ਦਾ ਰਸਤਾ ਦਰਸਾਇਆ ਹੈ। ਉਹ ਸੱਚ ਦੇ ਰਸਤੇ ਵਿੱਚ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਉੱਤੇ ਗੁਰੂ ਤੁੱਠਦਾ ਹੈ, ਜਿਸ ਦੇ ਨਾਲ ਇਹ ਅੰਧਕਾਰ ਦੂਰ ਹੁੰਦਾ ਹੈ।
ਇਸ ਦੇ ਵਿੱਚ ਕੋਈ ਸ਼ਕ ਨਹੀਂ ਕਿ-
ਜਿਸ ਤਰ੍ਹਾਂ ਦੀ ਜਾਚਕ ਦੀ ਇਕ ਜਗਿਯਾਸੂ ਦੀ ਭਾਵਨਾ ਹੋਵੇ ਉਸ ਭਾਵਨਾ ਨੂੰ ਭਾਗ ਲਗਦੇ ਹਨ। ਜਿਹੜਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਹੈ...,
ਜਿਸ ਵਕਤ ਗੁਰੂ ਨਾਨਕ ਨਿਰੰਕਾਰ ਦੀ ਅੰਮ੍ਰਿਤ ਬਾਣੀ ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਕੰਨਾਂ ਵਿੱਚ ਪਈ ਹੈ ਤਾਂ ਸਿੱਧੀ ਗੁਰੂ ਨਾਨਕ ਤਪਾ ਦੇ ਚਰਨ-ਕਮਲਾਂ ਵਿੱਚ ਲੈ ਗਈ।
ਜਿਸ ਵਕਤ ਜਪੁਜੀ ਸਾਹਿਬ ਦੇ ਪਾਠ ਦੀਆਂ ਅੰਮ੍ਰਿਤ ਧੁਨੀਆਂ ਬੀਬੀ ਅਮਰੋ ਜੀ ਦੀ ਜਬਾਨੀ ਗੁਰੂ ਅਮਰਦਾਸ ਜੀ ਦੇ ਪਾਵਨਕੰਨਾਂ ਵਿੱਚ ਪਈਆਂ ਹਨ ਤਾਂ ਉਹ ਸਿਧੀਆਂ ਗੁਰੂ ਅੰਗਦ ਸਾਹਿਬ ਦੂਜੇ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਲੈ ਗਈਆਂ। ਜਿਸ ਤਰ੍ਹਾਂ ਦੀ ਭਾਵਨਾ ਸੀ ਉਸੇ ਤਰ੍ਹਾਂ ਉਸ ਭਾਵਨਾ ਨੂੰ ਭਾਗ ਲੱਗੇ ਹਨ। ਸ੍ਰੀ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ-
ਜੇ ਗੁਰਮੁਖਿ ਕਰੇ ਬੀਚਾਰੁ ॥
ਪਾਖੰਡਿ ਭਗਤਿ ਨ ਹੋਵਈ
ਦੁਬਿਧਾ ਬੋਲੁ ਖੁਆਰੁ ॥
ਗੁਰੂ ਨਾਨਕ ਪਾਤਸ਼ਾਹ ਸੱਚ ਦਾ ਰਾਹ ਪ੍ਰਕਾਸ਼ ਕਰਦੇ ਹੋਏ ਉਸ ਪ੍ਰਕਾਸ਼ ਨੂੰ ਇਸ ਸੰਸਾਰ ਨੂੰ ਬਖਸ਼ ਰਹੇ ਹਨ। ਉਸ ਵੇਲੇ ਮੇਰੇ ਵਰਗੇ ਕੁੱਤਿਆਂ ਨੂੰ ਨਿਵਾਜ ਰਹੇ ਹਨ ਜਿਸ ਵੇਲੇ ਫੁਰਮਾ ਰਹੇ ਹਨ-
ਤਉ ਨਾਨਕ ਮੇਖੰਤਰੁ ਪਾਏ॥
ਜੇ ਇਸ ਸੱਚ ਨੂੰ ਪ੍ਰਾਪਤ ਕਰਨਾ ਹੈ ਤਾਂ ਫਿਰ ਭਾਵਨਾ, ਪਿਆਰ ਤੇ ਨੀਚਤਾ ਇਹ ਤਿੰਨ ਚੀਜਾਂ ਨੂੰ ਮੁੱਖ ਰੱਖ ਲੈ। ਸਾਹਿਬ ਆਪ ਉਸ ਪ੍ਰਕਾਸ਼ ਨੂੰ ਬਖਸ਼ਦੇ ਹੋਏ, ਉਸ ਪ੍ਰਕਾਸ਼ ਦੀ ਸਭ ਤੋਂ ਵੱਡੀ ਮਿਸਾਲ ਗੁਰੂ ਨਾਨਕ ਨਿਰੰਕਾਰ ਆਪ ਹੈ। ਸਾਧ ਸੰਗਤ ਜੀ ਉਸ ਵੇਲੇ ਜਿਹੜੀ ਚੀਜ਼ ਕਿਸੇ ਵੀ ਗੁਰੂ ਨਾਨਕ ਨਿਰੰਕਾਰ ਦੇ ਸਿੱਖ ਨੂੰ ਹੀ ਨਹੀਂ ਬਲਕਿ ਨਿਰੰਕਾਰ ਦੇ ਹਰ ਜਗਿਆਸੂ ਨੂੰ ਜਿਹੜਾ ਉਸ ਸੱਚ ਦਾ ਅਭਿਲਾਸ਼ੀ ਤੇ ਜਾਚਕ ਹੈ ਕਦੀ ਨਹੀਂ ਭੁੱਲਣੀ ਚਾਹੀਦੀ। ਉਹ ਫਿਰ ਗੁਰੂ ਨਾਨਕ ਪਾਤਸ਼ਾਹ ਸੱਚ ਦਾ ਰਾਹ ਦਰਸਾਉਂਦੇ ਹੋਏ ਆਪ ਹੀ ਪੂਰਨੇ ਪਾ ਕੇ ਦਸਦੇ ਹਨ।
ਤਉ ਨਾਨਕ ਮੋਖੰਤਰੁ ਪਾਏ॥
ਨਿਰੰਕਾਰ ਹਰ ਜੁਗ ਦੇ ਵਿੱਚ ਸਤਿਗੁਰੂ ਦਾ ਸਰੂਪ ਧਾਰ ਕੇ ਆਉਂਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ-
ਹਰ ਜੁੱਗ ਦੇ ਵਿੱਚ ਆ ਕੇ ਸੱਚ ਦੇ ਰਾਹ ਦਾ ਪ੍ਰਕਾਸ਼ ਦਰਸਾਉਂਦਾ ਹੈ। ਇਸ ਅੰਧਕਾਰ ਘੋਰ ਕਲਿਯੁਗ ਵਿੱਚ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਫੁਰਮਾ ਰਹੇ ਹਨ-
ਕਲਿਜੁਗ ਜਿਹੜਾ ਅੱਗ ਦਾ ਹੀ ਸਮੁੰਦਰ ਹੈ, ਜਿਹੜਾ ਨਿਰਾ ਕੂੜ ਦਾ ਹੀ ਪਸਾਰਾ ਹੈ ।
ਉਸ ਦੇ ਵਿੱਚ ਜਿਹੜਾ ਸੱਚ ਦਾ ਰਾਹ ਹੈ, ਉਸ ਸੱਚ ਦੀ ਤਲਾਸ਼ ਕਿਸ ਤਰ੍ਹਾਂ ਕਰਨੀ ਹੈ, ਉਹ ਤਰੀਕਾ ਦਸ ਰਹੇ ਹਨ, ਸਾਹਿਬ ਉਹ ਪ੍ਰਕਾਸ਼ ਪਾ ਰਹੇ ਹਨ।
ਉਸ ਪ੍ਰਕਾਸ਼ ਦੇ ਵਿੱਚ ਸਭ ਤੋਂ ਪਹਿਲੇ ਆਪਣਾ ਪਰਿਚੈ, ਸ਼ੁਰੂਆਤ ਹੀ ਉਨ੍ਹਾਂ ਨੇ 'ਨਾਨਕੁ ਨੀਚੁ' ਤੋਂ ਕੀਤਾ ਹੈ। ਰੱਬ ਦੀ ਭਗਤੀ ਤੇ ਤਲਾਸ਼ ਦੀਆਂ ਸਾਰੀਆਂ ਰਮਜ਼ਾਂ ਤੇ ਰਹਸ ਇਸ ਨੀਚਤਾ, ਇਸ ਇਕ ਹੀ ਪੂਰਨੇ ਵਿੱਚ ਭਰ ਦਿੱਤੇ ਹਨ। 'ਨਾਨਕੁ ਨੀਚੁ' ਦੇ ਵਿੱਚ ਸੱਭ ਕੁਝ ਭਰ ਦਿੰਦੇ ਹਨ । ਜਿਸ ਵਕਤ ਫੁਰਮਾਉਂਦੇ ਹਨ-
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥
ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਦੇ ਹਨ-
ਨਿਰਗੁਣ ਦੀ ਸ਼ਕਤੀ ਹਰ ਥਾਂ ਵਰਤਦੀ ਹੈ। ਜਿਸ ਵਕਤ ਵੀ ਕੋਈ ਕੰਮ ਕਰਨਾ ਹੋਵੇ ਤਾਂ ਉਹੀ ਨਿਰਗੁਣ, ਸਰਗੁਣ ਦਾ ਸਰੂਪ ਧਾਰ ਕੇ ਕਰਦਾ ਹੈ ਅਤੇ ਇਸ ਕਲਿਯੁਗ ਵਿੱਚ ਉਹੀਂ ਨਿਰੰਕਾਰ ਨਿਰਗੁਣ ਗੁਰੂ ਨਾਨਕ ਸਰਗੁਣ ਦਾ ਸਰੂਪ ਧਾਰ ਕੇ ਆਏ ਹਨ।
ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-
ਗੁਰੂ ਨਾਨਕ ਦੇ ਚਾਰ ਸਰੂਪ ਹਨ।
ਪਹਿਲਾ ਨਿਰੰਕਾਰ ! ਨਿਰਾਕਾਰ, ਨਿਰਗੁਣ ਸਰੂਪ।
ਦੂਜਾ ਸਰਗੁਣ ਸਰੂਪ.......
....ਜਿਸ ਨਾਮ ਅਤੇ ਸਰੂਪ ਨਾਲ ਤਸ਼ਰੀਫ ਲਿਆਏ ਹਨ।
ਤੀਜਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਦੀ ਅੰਮ੍ਰਿਤ ਬਾਣੀ।
ਚੌਥਾ ਸਰੂਪ ਹੈ ਨਿਮਰਤਾ ਤੇ ਗਰੀਬੀ।
ਸਾਧ ਸੰਗਤ ਜੀ ਪਹਿਲੇ ਤਿੰਨ ਸਰੂਪਾਂ ਤਕ ਸਾਡੀ ਅਕਲ ਤੇ ਬੁਧੀ ਨਹੀਂ ਪਹੁੰਚ ਸਕਦੀ। ਉਹ ਅਗਮ-ਅਗੋਚਰ ਹੈ, ਅਪਹੁੰਚ ਹੈ। ਗੁਰੂ ਅੰਗਦ ਸਾਹਿਬ ਜਿਸ ਤਰੀਕੇ ਨਾਲ ਸਾਨੂੰ ਸਮਝਾ ਰਹੇ ਹਨ, ਜਿਸ ਤਰੀਕੇ ਨਾਲ ਗੁਰੂ ਅਮਰਦਾਸ ਜੀ ਆਪ ਹੀ ਸਾਰੇ ਪੂਰਨੇ ਪਾ ਕੇ ਉਸ ਨਿਮਰਤਾ ਤੇ ਗਰੀਬੀ ਰਾਹੀਂ ਕਿ ਗੁਰੂ ਨਾਨਕ ਨਿਰੰਕਾਰ ਨੂੰ ਪ੍ਰਾਪਤ ਕਿਸ ਤਰ੍ਹਾਂ ਕਰਨਾ ਹੈ ਉਹ ਆਪ ਹੀ ਦਸ ਰਹੇ ਹਨ।
ਤਉ ਨਾਨਕ ਮੋਖੰਤਰੁ ਪਾਏ॥
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥
ਮੈਂ' ਦੀਜੈ ਨਾਮੁ ਵਡਾਈ ਹੇ॥
ਬਾਬਾ ਨਾਨਕ ਬਖਸ਼ ਲੈ॥