ਓਅੰਕਾਰ ਤੇ ਸ੍ਰਿਸਟਿ ਉਪਾਰਾ।।

Humbly request you to share with all you know on the planet!

ਮਹਾਨ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ੴ ਦੇ ਉੱਤੇ ਆਪਣਾ ਸਭ ਕੁੱਝ ਨਿਸਾਰ ਕਰ ਦਿੱਤਾ ਹੈ, ਨਿਛਾਵਰ ਕਰ ਦਿੱਤਾ ਹੈ, ਸਾਰਾ ਸਰਬੰਸ ਹੀ ਕੁਰਬਾਣ ਕਰ ਦਿੱਤਾ ਹੈ। ਦਸਮੇਸ਼ ਪਿਤਾ ਜਿਸ ਰੰਗ ਦੇ ਵਿੱਚ ਆਪਣੀ ਅੰਮ੍ਰਿਤ ਬਾਣੀ 'ਚ ੴ ਦੀ ਸਿਫ਼ਤ ਸਲਾਹ ਕਰ ਰਹੇ ਹਨ, ਉਸ ਅੰਮ੍ਰਿਤ ਬਾਣੀ ਵਿੱਚ ਸਾਨੂੰ ਕਿਹੜੀਆਂ ਬਖਸ਼ਿਸ਼ਾਂ ਲੁਟਾ ਰਹੇ ਹਨ।

ਪ੍ਰਿਥਮ ਕਾਲ ਜਬ ਕਰਾ ਪਸਾਰਾ॥
ਓਅੰਕਾਰ ਤੇ ਸ੍ਰਿਸਟਿ ਉਪਾਰਾ॥
ਪ੍ਰਿਥਮੈਂ' ਓਅੰਕਾਰ ਤਿਨ ਕਹਾ॥
ਸੋ ਧੁਨਿ ਪੂਰ ਜਗਤ ਮੋ ਰਹਾ॥
ਤਾ ਤੇ ਜਗਤ ਭਯੋ ਬਿਸਥਾਰਾ॥
ਪੁਰਖ ਪ੍ਰਕ੍ਰਿਤ ਜਬ ਦੁਹੂ ਬਿਚਾਰਾ॥

ਪ੍ਰਣਵੋ ਆਦਿ ਏਕੰਕਾਰਾ ॥
ਜਲ ਥਲ ਮਹੀਅਲ ਕੀਓ ਪਸਾਰਾ॥
ਆਦਿ ਪੁਰਖ ਅਬਗਤਿ ਅਬਿਨਾਸੀ॥
ਲੋਕ ਚੱਤ੍ਰ ਦਸਿ ਜੋਤਿ ਪ੍ਰਕਾਸੀ॥

ਆਦਿ ਪੁਰਖ ਜਬ ਆਪ ਸੰਭਾਰਾ॥
ਆਪ ਰੂਪ ਮੈਂ' ਆਪ ਨਿਹਾਰਾ॥
ਓਅੰਕਾਰ ਕਹ ਇਕਦਾ ਕਹਾ॥
ਭੂਮਿ ਅਕਾਸ ਸਕਲ ਬਲਿ ਰਹਾ॥

ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ
ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥

ਸ੍ਰੀ ਨਾਨਕ ਅੰਗਦਿ ਕਰਿ ਮਾਨਾ॥
ਅਮਰਦਾਸ ਅੰਗਦ ਪਹਿਚਾਨਾ॥
ਅਮਰਦਾਸ ਰਾਮਦਾਸ ਕਹਾਯੋ।
ਸਾਧਨ ਲਖਾ ਮੂੜ੍ਹ ਨਹਿ ਪਾਯੋ॥

ਭਿੰਨ ਭਿੰਨ ਸਭਹੂੰ ਕਰਿ ਜਾਨਾ॥
ਏਕ ਰੂਪ ਕਿਨਹੂੰ ਪਹਿਚਾਨਾ॥
ਜਿਨ ਜਾਨਾ ਤਿਨ ਹੀ ਸਿਧਿ ਪਾਈ॥
ਬਿਨੁ ਸਮਝੇ ਸਿਧ ਹਾਥਿ ਨ ਆਈ॥

ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ॥
ਨ ਘਾਟਿ ਹੈ ਨ ਬਾਢਿ ਹੈ ਨ ਘਾਟਿ ਬਾਢਿ ਹੋਤ ਹੈ॥

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ
ਗੁਰੂ ਨਾਨਕ ਦਾਤਾ ਬਖ਼ਸ਼ ਲੈ॥ 
ਬਾਬਾ ਨਾਨਕ ਬਖਸ਼ ਲੈ॥