ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ॥

Humbly request you to share with all you know on the planet!

ਜਨਮ ਮਰਣ ਦੁਹਹੂ ਮਹਿ ਨਾਹੀ
ਜਨ ਪਰਉਪਕਾਰੀ ਆਏ॥

ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ॥

ਸ੍ਰੀ ਗੁਰੂ ਅਰਜਨ ਦੇਵ ਜੀ

ਸਾਧ ਸੰਗਤ ਜੀ 'ਨਾਮ' ਤਾਂ ਬਾਬਾ ਨੰਦ ਸਿੰਘ ਸਾਹਿਬ ਨੇ ਕਿਸੇ ਨੂੰ ਦਿੱਤਾ ਨਹੀਂ ਤੇ ਨਾ ਹੀ ਕਿਸੇ ਨੂੰ ਆਪਣੇ ਨਾਲ ਜੋੜਿਆ ਹੈ।

ਪਰ ਜਿਸ ਨੇ ਵੀ ਗੁਰੂ ਨਾਨਕ ਪਾਤਸ਼ਾਹ ਨੂੰ, ਜਿਸ ਨੇ ਵੀ ਅੱਲਾ ਨੂੰ, ਜਿਸ ਨੇ ਵੀ ਰਾਮ-ਰਹੀਮ ਨੂੰ ਬਾਬਾ ਨੰਦ ਸਿੰਘ ਸਾਹਿਬ ਦੇ ਉਪਦੇਸ਼ ਦੁਆਰਾ ਯਾਦ ਕੀਤਾ ਹੈ ਉੱਥੇ ਬਹੁੜਿਆ ਕੌਣ ਹੈ?
ਮੇਰੇ ਬਾਬਾ ਨੰਦ ਸਿੰਘ ਸਾਹਿਬ ਬਹੁੜੇ ਹਨ ਅਤੇ ਹਰ ਇਕ ਦੇ ਨਾਲ ਬਹੁੜੇ ਹਨ।

1947 ਦੀ, ਵੰਡ ਸਮੇਂ ਜੋ ਤਾਂਡਵ ਹੋਇਆ।
ਦੋਜ਼ਖ਼ ਵਰਗੀ ਅੱਗ ਵਰਸੀ,
ਮੌਤ ਦਾ ਜੋ ਨਾਚ ਸੀ ਹੋਇਆ।

ਜਿੰਨ੍ਹੇ ਵੀ ਤੇਰੇ ਦਰਸ਼ਨ ਕੀਤੇ,
ਵਾਲ ਨਾ ਉਹਦਾ ਵਿੰਗਾ ਹੋਇਆ।
ਤੱਕਣੀ ਮਿਹਰ ਦੀ ਜਿਸਤੇ ਪਈ ਸੀ,
ਕਾਲ ਵੀ ਉਨ੍ਹਾਂ ਨੂੰ ਨਹੀਂ ਸੀ ਛੋਹਿਆ।

ਬਾਬੇ ਨੰਦ ਸਿੰਘ ਨੂੰ ਮੈ ਗਰੀਬਾਂ ਦਾ,
ਮਸੀਹਾ ਨਾ ਆਖਾਂ ਤਾਂ ਕੀ ਆਖਾਂ।
ਦਯਾ ਰੂਪ ਬਾਬੇ ਨੰਦ ਸਿੰਘ ਨੂੰ ਮੈਂ,
ਦਾਤਾਰ ਨਾ ਆਖਾਂ ਤਾਂ ਕੀ ਆਖਾਂ।

ਧੰਨ ਧੰਨ ਬਾਬਾ ਨੰਦ ਸਿੰਘ ਜੀ,
ਧੰਨ ਹੈ ਤੇਰੀ ਵਡਿਆਈ।
ਸੰਗਤ ਗਾਉਂਦੀ, ਦੇਵਤੇ ਗਾਉਂਦੇ,
ਗਾਉਂਦੀ ਕੁਲ ਖੁਦਾਈ।

ਸੁਣੋ ਮੇਰੇ ਵੀਰ ਜੀਓ,
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।

ਕੌਣ ਆਖਦਾ ਏ ਬਾਬੇ ਚਲੇ ਗਏ,
ਬਾਬੇ ਸੱਚੇ ਪਿਆਰ ਵਿਚ ਹਾਜ਼ਰ ਨਾਜ਼ਰ।
ਪੱਤਝੜ ਵਿੱਚ ਬਾਬੇ ਹਾਜ਼ਰ ਨਾਜ਼ਰ,
ਬਾਬੇ ਖਿੜੀ ਬਹਾਰ ਵਿੱਚ ਹਾਜ਼ਰ ਨਾਜ਼ਰ।

ਬਾਬੇ ਸਾਰੇ ਸੰਸਾਰ ਦੇ ਹਨ ਮਾਲਕ,
ਬਾਬੇ ਸਾਰੇ ਸੰਸਾਰ ਵਿੱਚ ਹਾਜ਼ਰ ਨਾਜ਼ਰ।

ਸੂਰਜ ਲਹਿਦਿਓਂ ਚੜ੍ਹਦਾ ਹੋ ਸਕਦੈ,
ਵਹਾਓ ਹਵਾ ਦਾ ਉਲਟਾ ਹੋ ਸਕਦੈ।
ਮੇਰੇ ਪਿਆਰੇ ਬਾਬੇ ਨੰਦ ਸਿੰਘ ਜਿਹਾ,
ਕੋਈ ਦੂਜਾ ਹੋਰ ਨਹੀਂ ਹੋ ਸਕਦੈ।

ਧੰਨ ਧੰਨ ਬਾਬਾ ਨੰਦ ਸਿੰਘ ਜੀ,
ਧੰਨ ਹੈ ਤੇਰੀ ਵਡਿਆਈ।
ਸੰਗਤ ਗਾਉਂਦੀ, ਦੇਵਤੇ ਗਾਉਂਦੇ,
ਗਾਉਂਦੀ ਕੁਲ ਖੁਦਾਈ।

ਸੁਣੋ ਮੇਰੇ ਵੀਰ ਜੀਓ
ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।

ਗੁਰੂ ਨਾਨਕ ਦਾਤਾ ਬਖਸ਼ ਲੈ। 
ਬਾਬਾ ਨਾਨਕ ਬਖਸ਼ ਲੈ॥