ਗੁਰੂ ਨਾਨਕ ਨਿਰੰਕਾਰ ਦੇ ਪ੍ਰੇਮ ਪ੍ਰਕਾਸ਼ ਦੇ ਦਰਸ਼ਨ
ਇਕ ਬੜੀ ਬਚਿਤਰ ਪ੍ਰੇਮ ਲੀਲ੍ਹਾ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਪ੍ਰੇਮ ਲੀਲ੍ਹਾ ਦਾ ਕੋਈ ਅੰਤ ਨਹੀਂ ਹੈ।
239 ਸਾਲ ਦੱਸ ਜਾਮਿਆਂ ਦੇ ਵਿੱਚ ਉਹ ਵਰਤੇ ਹਨ। ਦਸਵੇਂ ਗੁਰੂ ਨਾਨਕ ਤਕ ਉਹ ਆਪ ਵਰਤੇ ਹਨ। ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸਾਰਾ ਪ੍ਰੇਮ ਪ੍ਰਕਾਸ਼ ਸਮਾ ਗਿਆ ਹੈ । ਹੋਇਆ ਕੀ ! ਗੁਰੂ ਅੰਗਦ ਸਾਹਿਬ ਉਸ ਪ੍ਰੇਮ ਪ੍ਰਕਾਸ਼ ਨੂੰ ਛੱਕ ਰਹੇ ਹਨ। ਉਨ੍ਹਾਂ ਦਾ ਪਾਣ ਵੀ, ਖਾਣ ਵੀ ਗੁਰੂ ਨਾਨਕ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਹੈ, ਸੇਵਾ ਹੈ, ਉਨ੍ਹਾਂ ਦਾ ਸਭ ਕੁੱਛ ਗੁਰੂ ਨਾਨਕ ਹੈ। ਜਿਸ ਵਕਤ ਗੁਰੂ ਨਾਨਕ ਤੁੱਠਦੇ ਹਨ ਉਸ ਪ੍ਰੇਮ ਦੇ ਉੱਤੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਮਸਤਕ ਰੱਖ ਦਿੰਦੇ ਹਨ। ਸਾਧ ਸੰਗਤ ਨੂੰ ਦਸਦੇ ਹਨ ਕਿ ਹੁਣ ਸਾਡੀ ਜਗ੍ਹਾ ਇਹ ਹਨ। ਇਨ੍ਹਾਂ ਦੀ ਸੇਵਾ ਸਾਡੀ ਸੇਵਾ ਹੈ। ਇਹ ਅੱਜ ਤੋਂ ਤੁਹਾਡੇ ਗੁਰੂ ਹਨ। ਥੋੜ੍ਹੀ ਦੇਰ ਬਾਅਦ ਵਿਛੋੜਾ ਹੋ ਗਿਆ ਹੈ, ਗੁਰੂ ਨਾਨਕ ਨਿਰੰਕਾਰ ਖੇਡ ਵਰਤਾ ਗਏ । ਜੋ ਉਸ ਵਿਛੋੜੇ ਵਿੱਚ ਬਿਰਹਾ ਦੀ ਚੋਟ ਗੁਰੂ ਅੰਗਦ ਸਾਹਿਬ ਨੂੰ ਲੱਗੀ ਹੈ, ਜਿੱਦਾਂ ਉਸ ਵਿਛੋੜੇ ਵਿੱਚ ਉਹ ਤੜਪੇ ਹਨ। ਦੁਨੀਆਂ ਤੋਂ ਲੁਕੋ, ਸਾਹਿਬ ਦੇ ਵੈਰਾਗ ਵਿੱਚ ਤੜਪੇ ਹਨ।
ਬੜੀ ਦੇਰ ਹੋ ਗਈ ਸਾਰੇ ਦੂਜੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾ ਨੂੰ ਤਰਸ ਰਹੇ ਹਨ। ਕਾਫੀ ਦੇਰ ਬਾਅਦ ਬਾਬਾ ਬੁੱਢਾ ਜੀ ਦੇ ਨਾਲ ਜਾ ਲੱਭਿਆ। ਜਦੋਂ ਲੱਭਿਆ ਹੈ ਉਸ ਪੜਦੇ ਤੋਂ ਬਾਹਰ ਆਏ ਹਨ। ਹੁਣ ਸੰਗਤ ਗੁਰੂ ਨਾਨਕ ਪਾਤਸ਼ਾਹ ਦੇ ਪ੍ਰੇਮ ਪ੍ਰਕਾਸ਼ ਦੇ ਦਰਸ਼ਨ ਕਰ ਰਹੀ ਹੈ। ਗੁਰੂ ਨਾਨਕ ਸਾਹਿਬ ਦੇ ਪ੍ਰੇਮ ਦਾ ਪ੍ਰਕਾਸ਼ ਕੀ ਹੁੰਦਾ ਹੈ ਦਰਸ਼ਨ ਕਰਕੇ ਹੈਰਾਨ ਹੋ ਰਹੇ ਹਨ। ਜਿਸ ਤਰ੍ਹਾਂ ਉਸ ਵੇਲੇ ਉਨ੍ਹਾਂ ਉੱਤੇ ਪ੍ਰੇਮ ਦੀ ਵਰਖਾ ਹੋ ਰਹੀ ਹੈ, ਬੜੇ ਵੈਰਾਗ ਵਿੱਚ ਸਾਰੇ ਹੀ ਪੁੱਛਦੇ ਹਨ ਕਿ- ਗਰੀਬ ਨਿਵਾਜ਼ ! ਸਾਡਾ ਤੁਹਾਡੇ ਬਗੈਰ ਕੌਣ ਹੈ, ਸਾਡੇ ਗੁਰੂ ਨਾਨਕ ਤੁਸੀਂ ਹੋ ਤੇ ਉਸ ਵੇਲੇ ਇਕ ਸ਼ਬਦ ਉਚਾਰਿਆ ਹੈ-
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ॥
ਬਾਬਾ ਨਾਨਕ ਬਖਸ਼ ਲੈ॥