ਇਸ ਨੁਕਤੇ ਨੂੰ ਜਾਣੋ, ਇਸ ਨੁਕਤੇ ਨੂੰ ਪਹਿਚਾਣੋ
ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਪਾਵਨ ਸਾਖਾ ਹੋਰ ਸੁਣਾਇਆ-
ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਇੱਕ ਪ੍ਰਸ਼ਨ ਪੁੱਛਦੇ ਹਨ ਕਿ ਸੱਚੇ ਪਾਤਸ਼ਾਹ ਕਿਸੇ ਵੇਲੇ ਮਨ ਵਿੱਚ ਬੜਾ ਸ਼ੰਕਾ ਆ ਜਾਂਦਾ ਹੈ। ਸਾਹਿਬ ਪੁੱਛਦੇ ਹਨ ਕਿ ਭਾਈ ਬਾਲਾ ਜੀ ਕਿਸ ਗੱਲ ਦਾ ਸ਼ੰਕਾ ? ਸੱਚੇ ਪਾਤਸ਼ਾਹ 'ਮੈਂ' ਸਾਰੀ ਉਮਰ ਗੁਰੂ ਨਾਨਕ ਪਾਤਸ਼ਾਹ ਨਾਲ ਰਿਹਾ ਹਾਂ, ਬਹੁਤ ਦੇਰ ਉਨ੍ਹਾਂ ਦੀ ਸੇਵਾ ਕੀਤੀ ਹੈ, ਪੂਜਾ ਕੀਤੀ ਹੈ, ਪ੍ਰਸੰਨ ਕੀਤਾ ਹੈ ਤੇ ਰਿਝਾਇਆ ਹੈ ਅਤੇ ਇੱਕ ਮੌਕਾ ਵੀ ਉਨ੍ਹਾਂ ਨੂੰ ਸ਼ਿਕਾਇਤ ਦਾ ਨਹੀਂ ਦਿੱਤਾ। ਸੱਚੇ ਪਾਤਸ਼ਾਹ ! ਆਪ ਬੜੀ ਥੋੜ੍ਹੀ ਦੇਰ ਵਾਸਤੇ ਆਏ ਹੋ, ਖੁਸ਼ੀ ਦੀ ਗੱਲ ਹੈ ਕਿ ਉਹ ਇਹ ਸਾਰੀ ਮਹਾਨ ਬਖਸ਼ਿਸ਼ ਆਪ ਦੇ ਉੱਤੇ ਕਰ ਗਏ ਹਨ, ਸੱਚੇ ਪਾਤਸ਼ਾਹ ! ਪ੍ਰਸ਼ਨ ਸ਼ੰਕਾ ਇਹ ਹੈ ਮੇਰੇ ਤੋਂ ਕਿਹੜੀ ਭੁੱਲ ਹੋ ਗਈ? ਕੋਈ ਗਲਤੀ ਤਾਂ ਨਹੀਂ ਹੋ ਗਈ? ਜਵਾਬ ਦਿੱਤਾ ਹੈ ਕਿ ਭਾਈ ਬਾਲਾ ਜੀ ਤੁਸੀਂ ਕਿਸ ਭਾਵਨਾ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਕੀਤੀ, ਉਨ੍ਹਾਂ ਨੂੰ ਪੂਜਿਆ, ਰਿਝਾਇਆ ਅਤੇ ਉਨ੍ਹਾਂ ਨੂੰ ਪ੍ਰਸੰਨ ਕੀਤਾ ? ਸੱਚੇ ਪਾਤਸ਼ਾਹ ! ਉਹ ਪੂਰਨ ਸੰਤ ਸਨ,ਮੈਂ' ਉਨ੍ਹਾਂ ਦੇ ਚਰਨਾਂ ਨਾਲ ਇਸ ਭਾਵਨਾ ਨਾਲ ਨਿਭਾਈ ਹੈ।
ਅੱਗੋਂ ਸੱਚੇ ਪਾਤਸ਼ਾਹ ਨੇ ਫੁਰਮਾਇਆ ਕਿ-
ਆਪ ਦੇ ਦਿਲ ਵਿੱਚ ਸ਼ੰਕਾ ਕਿਸ ਗੱਲ ਦਾ ਹੈ, ਇਸ ਵੇਲੇ ਭਾਈ ਬਾਲਾ ਜੀ ਆਪ ਸੰਤ ਸਰੂਪ ਹੋ, ਜਿਸ ਭਾਵਨਾ ਨਾਲ ਗੁਰੂ ਨਾਨਕ ਨੂੰ ਰਿਝਾਇਆ, ਪ੍ਰਸੰਨ ਕੀਤਾ ਉਹ ਭਾਵਨਾ ਨੂੰ ਫਲ ਲੱਗੇ ਹਨ, ਤੁਸੀਂ ਆਪ ਸੰਤ ਸਰੂਪ ਹੋ। ਸੁਭਾਵਿਕ ਹੀ ਫਿਰ ਪੁੱਛ ਬੈਠੇ ਤੁਸੀ ਕਿਸ ਭਾਵਨਾ ਨਾਲ ਗੁਰੂ ਨਾਨਕ ਪਾਤਸ਼ਾਹ ਨੂੰ ਪੂਜਿਆ, ਉਨ੍ਹਾਂ ਨੂੰ ਰਿਝਾਇਆ ਅਤੇ ਪ੍ਰਸੰਨ ਕੀਤਾ?
ਫੁਰਮਾਇਆ-ਭਾਈ ਬਾਲਾ ਜੀ ਉਹ ਨਿਰੰਕਾਰ ਸਨ, ਨਿਰੰਕਾਰ ਹਰ ਜੁਗ ਦੇ ਵਿੱਚ 'ਸਤਿਗੁਰੂ' ਦਾ ਸਰੂਪ ਧਾਰ ਕੇ ਆਉਂਦਾ ਹੈ। ਉਹ ਮੇਰੇ ਪਾਤਸ਼ਾਹ 'ਸਤਿਗੁਰੂ' ਦਾ ਸਰੂਪ ਧਾਰ ਕੇ ਆਏ ਹਨ, ਭਾਈ ਬਾਲਾ ਜੀ ਨਿਰੰਕਾਰ ਦੀ ਸੇਵਾ ਇਸ ਨਿਮਾਣੇ ਗਰੀਬ ਨੇ ਨਿਰੰਕਾਰ ਭਾਵਨਾ ਨਾਲ ਹੀ ਕੀਤੀ ਹੈ, ਨਿਰੰਕਾਰ ਦ੍ਰਿਸ਼ਟਿ ਨਾਲ ਹੀ ਉਨ੍ਹਾਂ ਨੂੰ ਰਿਝਾਇਆ ਹੈ, ਉਨ੍ਹਾਂ ਨੂੰ ਪ੍ਰਸੰਨ ਕੀਤਾ ਹੈ। ਭਾਈ ਬਾਲਾ ਜੀ ਦੇ ਮੁੱਖੋਂ ਨਿਕਲ ਗਿਆ ਕਿ ਸੱਚੇ ਪਾਤਸ਼ਾਹ ਇੰਨੇ ਕੁ ਨੁਕਤੇ ਦਾ ਫਰਕ ਰਹਿ ਗਿਆ?
ਬਾਬਾ ਨੰਦ ਸਿੰਘ ਸਾਹਿਬ ਸਾਖਾ ਸੁਣਾਉਂਦੇ ਹੋਏ ਬੋਲੇ ਕਿ-
ਗੁਰੂ ਅਮਰ ਦਾਸ ਜੀ, ਦੂਜੇ ਗੁਰੂ ਨਾਨਕ, ਗੁਰੂ ਅੰਗਦ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਆਕੇ ਢਹਿ ਪੈਂਦੇ ਹਨ। ਕਿਸ ਅਧੇੜ ਉਮਰ ਵਿੱਚ ਬਾਰਾਂ (12) ਸਾਲ ਉਹ ਸੇਵਾ ਕਰਦੇ ਹਨ। ਪੁੱਠੇ ਪੈਰੀਂ ਇਸ਼ਨਾਨ ਦਾ ਜਲ ਲੈਣ ਵਾਸਤੇ ਉਹ ਕਈ ਕੋਹ ਜਾਂਦੇ ਹਨ। ਕੀ ਕੜਾਕੇ ਦੀ ਸਰਦੀ ਹੋਵੇ, ਕੀ ਕੜਾਕੇ ਦੀ ਗਰਮੀ ਹੋਵੇ ਪਰ ਗੁਰੂ ਵੱਲ ਪਿੱਠ ਨਹੀਂ ਕਰਦੇ। ਫਿਰ ਆਪ ਹੀ ਫੁਰਮਾਉਂਦੇ ਹਨ-
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ॥
ਪੀਵਤ ਹੀ ਪਰਵਾਣੁ ਭਇਆ॥
ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਆਪਣੀ ਅੰਮ੍ਰਿਤ ਬਾਣੀ ਵਿੱਚ ਇਹੀ ਪ੍ਰਕਾਸ਼ ਸਾਡੀ ਝੋਲੀ ਵਿੱਚ ਪਾ ਰਹੇ ਹਨ।
ਕੈ ਬਲਿਹਾਰਣਿਆ॥
ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ
ਕਉ ਸਦ ਬਲਿਹਾਰੈ ਜਾਉ॥
ਹਉ ਵਾਰੀ ਜੀਉ ਵਾਰੀ ਗੁਰੁ ਪੂਰਾ
ਮੰਨਿ ਵਸਾਵਣਿਆ॥
ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮੁ
ਮੰਨਿ ਵਸਾਵਣਿਆ॥
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰਮਤੀ
ਅੰਮ੍ਰਿਤੁ ਪੀਆਵਣਿਆ॥
ਹਉ ਵਾਰੀ ਜੀਉ ਵਾਰੀ ਗੁਰ ਕੀ
ਬਾਣੀ ਮੰਨਿ ਵਸਾਵਣਿਆ॥
ਹਉ ਵਾਰੀ ਜੀਉ ਵਾਰੀ ਅੰਮ੍ਰਿਤ
ਬਾਣੀ ਮੰਨਿ ਵਸਾਵਣਿਆ॥
ਅੰਮ੍ਰਿਤ ਬਾਣੀ ਮੰਨਿ ਵਸਾਏ ਅੰਮ੍ਰਿਤੁ
ਨਾਮੁ ਧਿਆਵਣਿਆ॥੧॥
ਹਉ ਵਾਰੀ ਜੀਉ ਵਾਰੀ ਗੁਰ ਚਰਣੀ
ਚਿਤੁ ਲਾਵਣਿਆ॥
ਬਾਬਾ ਨਾਨਕ ਬਖਸ਼ ਲੈ ॥