ਗੁਰੁ ਨਾਨਕੁ, ਨਾਨਕੁ ਹਰਿ ਸੋਇ

Humbly request you to share with all you know on the planet!

ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ
ਅਰਜਨੁ ਪਰਤਖ੍ਹ ਹਰਿ॥
ਕਲਜੁਗਿ ਜਹਾਜੁ ਅਰਜੁਨੁ ਗੁਰੂ
ਸਗਲ ਸ੍ਰਿਸਿਟ ਲਗਿ ਬਿਤਰਹੁ॥
ਤਤੁ ਬੀਚਾਰੁ ਯਹੈ ਮਥੁਰਾ,
ਜਗ ਤਾਰਨ ਕਉ ਅਵਤਾਰੁ ਬਨਾਯਉ॥
ਜਪ੍ਰਉ ਜਿਨ੍ਰ ਅਰਜੁਨ ਦੇਵ ਗੁਰੂ,
ਫਿਰਿ ਸੰਕਟ ਜੋਨਿ ਗਰਭ ਨ ਆਯਉ॥

ਪੰਜਵੇਂ ਗੁਰੂ ਨਾਨਕ ਮੇਰੇ ਸਾਹਿਬ, ਮੇਰੇ ਸਰਤਾਜ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਨਾ ਕੀਤੀ ਅੱਧੀ ਤੋਂ ਜਿਆਦਾ ਬਾਣੀ ਗੁਰੂ ਅਰਜਨ ਪਾਤਸ਼ਾਹ ਦੀ ਉਚਾਰੀ ਹੋਈ ਹੈ। ਆਪਣੀ ਅੰਮ੍ਰਿਤ ਬਾਣੀ ਦੇ ਵਿੱਚ ਜਿਸ ਤਰ੍ਹਾਂ ਉਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਪਰਮ ਸਤਿਆ ਨੂੰ, ਪਰਮ ਸਰੇਸ਼ਟਤਾ ਨੂੰ, ਪਰਮ ਵਿਸ਼ੇਸ਼ਤਾ ਨੂੰ ਅਤੇ ਪਰਮ ਭਗਵਤਾ ਨੂੰ ਪ੍ਰਕਾਸ਼ਿਤ ਕੀਤਾ ਹੈ ਅਤੇ ਪ੍ਰਗਟ ਕੀਤਾ ਹੈ।

ਪੋਥੀ ਪਰਮੇਸਰੁ ਕਾ ਥਾਨੁ॥

ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਤੀ ਵੀ ਉਹੀ ਪ੍ਰਕਾਸ਼ ਪਾਇਆ ਹੈ, ਗੁਰੂ ਨਾਨਕ ਪਾਤਸ਼ਾਹ ਦੇ ਉਸ ਪਰਮ ਸੱਤ ਨੂੰ ਕਿਸ ਤਰ੍ਹਾਂ ਸਪਸ਼ਟ ਕਰਦੇ ਹਨ। ਆਪਣਾ ਨਿੱਤ ਨੇਮ ਦੱਸਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਨਿਰੰਕਾਰ ਨੂੰ ਨਿਰੰਕਾਰ ਦੇ ਤੌਰ ਤੇ ਕਿਸ ਤਰ੍ਹਾਂ ਪ੍ਰਗਟ ਕਰਦੇ ਹਨ।

ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ॥
ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ॥
ਗੁਰੁ ਮੇਰਾ ਦੇਉ ਅਲਖ ਅਭੇਉ॥
ਸਰਬ ਪੂਜ ਚਰਨ ਗੁਰ ਸੇਉ॥
ਗੁਰ ਬਿਨੁ ਅਵਰੁ ਨਾਹੀ ਮੈਂ' ਥਾਉ॥
ਅਨਦਿਨੁ ਜਪਉ ਗੁਰੂ ਗੁਰ ਨਾਉ॥ ਰਹਾਉ
ਗੁਰ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ॥
ਗੁਰੁ ਗੋਪਾਲੁ ਪੁਰਖੁ ਭਗਵਾਨੁ॥
ਗੁਰ ਕੀ ਸਰਣਿ ਰਹਉ ਕਰ ਜੋਰਿ॥
ਗੁਰੂ ਬਿਨਾ ਮੈਂ' ਨਾਹੀ ਹੋਰੁ॥
ਗੁਰੁ ਬੋਹਿਥੁ ਤਾਰੇ ਭਵ ਪਾਰਿ॥
ਗੁਰ ਸੇਵਾ ਜਮ ਤੇ ਛੁਟਕਾਰਿ॥
ਅੰਧਕਾਰ ਮਹਿ ਗੁਰ ਮੰਤ੍ਰ ਉਜਾਰਾ॥
ਗੁਰ ਕੈ ਸੰਗਿ ਸਗਲ ਨਿਸਤਾਰਾ॥
ਗੁਰੁ ਪੂਰਾ ਪਾਈਐ ਵਡਭਾਗੀ॥
ਗੁਰ ਕੀ ਸੇਵਾ ਦੂਖੁ ਨ ਲਾਗੀ॥
ਗੁਰ ਕਾ ਸਬਦੁ ਨ ਮੇਟੈ ਕੋਇ॥
ਗੁਰੁ ਨਾਨਕੁ ਨਾਨਕੁ ਹਰਿ ਸੋਇ॥

ਸਾਹਿਬ ਫੁਰਮਾਉਂਦੇਂ ਹਨ ਕਿ-

ਮੈਂ' ਗੁਰੂ ਨਾਨਕ ਨਿਰੰਕਾਰ ਦੀ ਪੂਜਾ ਕਰਦਾ ਹਾਂ।
ਗੁਰੂ ਨਾਨਕ ਹੀ ਮੇਰਾ ਗੋਬਿੰਦ ਹੈ, ਪਾਰਬ੍ਰਹਮ ਹੈ, ਭਗਵੰਤ ਹੈ
ਅਤੇ ਗੁਰੂ ਤੋਂ ਬਿਨਾ ਮੇਰੀ ਕੋਈ ਹੋਰ ਥਾਂ ਨਹੀਂ।
ਮੈਂ' ਗੁਰੂ ਨਾਨਕ ਪਾਤਸ਼ਾਹ ਦੇ ਹੀ ਚਰਨ ਕਮਲਾਂ ਨੂੰ ਪੂਜਦਾ ਹਾਂ,
ਗੁਰੂ ਨਾਨਕ ਪਾਤਸ਼ਾਹ ਦਾ ਦਿਨ ਰਾਤ, ਅੱਠੇ ਪਹਿਰ, ਸਵਾਸ ਸਵਾਸ ਉਨ੍ਹਾਂ ਦਾ ਹੀ ਨਾਮ ਜਪਦਾ ਹਾਂ।
ਗੁਰੂ ਨਾਨਕ ਨਿਰੰਕਾਰ ਦਾ ਹੀ ਰਿਦੇ ਵਿੱਚ ਹਰ ਵੇਲੇ ਧਿਆਨ ਧਰਦਾ ਹਾਂ।
ਗੁਰੂ ਨਾਨਕ ਹੀ ਮੇਰਾ ਗਿਆਨ ਹੈ, ਗੁਰੂ ਨਾਨਕ ਹੀ ਮੇਰਾ ਧਿਆਨ ਹੈ,
ਗੁਰੂ ਨਾਨਕ ਹੀ ਮੇਰਾ ਭਗਵਾਨ ਹੈ।
ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਹਰ ਵੇਲੇ ਹੱਥ ਜੋੜ ਕੇ ਉਨ੍ਹਾਂ ਦੇ ਚਰਨ ਕਮਲਾਂ ਵਿੱਚ ਮੌਜੂਦ ਰਹਿੰਦਾ ਹਾਂ।
ਮੇਰਾ ਗੁਰੂ ਕੌਣ ਹੈ?
ਗੁਰੂ ਨਾਨਕ ਮੇਰਾ 'ਗੁਰੂ' ਹੈ।
ਗੁਰੁ ਨਾਨਕੁ ਨਾਨਕੁ ਹਰਿ ਸੋਇ॥

ਗੁਰੂ ਨਾਨਕ ਹੀ ਆਪ ਅਕਾਲ ਪੁਰਖ, ਹਰੀ, ਪਾਰਬ੍ਰਹਮ ਪਰਮੇਸ਼ਰ ਹੈ। ਸਾਧ ਸੰਗਤ ਜੀ ਕੋਈ ਸ਼ੰਕਾਂ ਨਹੀਂ ਛੱਡਿਆ, ਕੋਈ ਸੰਸਾ ਨਹੀਂ ਛੱਡਿਆ। ਜਿਸ ਤਰ੍ਹਾਂ ਮੇਰੇ ਸਾਹਿਬ ਨੇ ਸਾਰੇ ਸੰਸੇ ਨਵਿਰਤ ਕਰ ਦਿੱਤੇ ਹਨ। ਪੰਜਵਾਂ ਗੁਰੂ ਨਾਨਕ ਦੱਸ ਰਿਹਾ ਹੈ ਕਿ ਉਹ ਗੁਰੂ ਨਾਨਕ ਨਿਰੰਕਾਰ ਨੂੰ ਕਿਸ ਤਰ੍ਹਾਂ ਪੂਜਦਾ ਹੈ।

ਸਾਧ ਸੰਗਤ ਜੀ ਅਸੀਂ ਚੇਤੇ ਰੱਖੀਏ, ਗੁਰੂ ਸਾਹਿਬਾਨ ਨੇ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਦੇ ਵਿੱਚ ਨਿਰੰਕਾਰ ਦ੍ਰਿਸ਼ਟਿ ਤੇ ਨਿਰੰਕਾਰ ਭਾਵਨਾ ਵਿੱਚ ਰੱਤੇ ਹੋਏ ਸਿੱਖੀ ਰਸ ਮਾਣਿਆ ਹੈ ਅਤੇ ਗੁਰੂ ਨਾਨਕ ਨਿਰੰਕਾਰ ਦੀ ਗੱਦੀ ਤੇ ਬਿਰਾਜਮਾਨ ਹੋਣ ਦੇ ਬਾਅਦ ਉਹੀ ਨਿਰੰਕਾਰ ਭਾਵਨਾ ਤੇ ਨਿਰੰਕਾਰ ਦ੍ਰਿਸ਼ਟਿ ਦਾ ਸਿੱਖੀ ਰਸ ਸਾਨੂੰ ਆਪਣੀ ਅੰਮ੍ਰਿਤ ਬਾਣੀ ਵਿੱਚ ਦ੍ਰਿੜ ਕਰਵਾ ਰਹੇ ਹਨ।

ਨਿਰੰਕਾਰ ਨੂੰ ਸਾਰੇ ਮੁਖਾਤਿਬ ਕਰਕੇ ਕਹਿੰਦੇ ਹਨ ਕਿ-

ਉਹ ਸਰਬ ਵਿਆਪਕ ਹੈ,
ਨਿਰੰਕਾਰ ਸਰਬ ਸ਼ਕਤੀਮਾਨ ਹੈ,
ਨਿਰੰਕਾਰ ਪੂਰਨ ਅੰਤਰਜਾਮੀ ਹੈ।
ਨਿਰੰਕਾਰ ਅਬਿਨਾਸ਼ੀ ਹੈ।
ਸਦੀਵੀ ਹੈ।
ਨਿਹਚਲ ਹੈ।
ਅਟੱਲ ਹੈ।

ਸਾਧ ਸੰਗਤ ਜੀ

ਉਹ ਹਰ ਇੱਕ ਦੇ ਵਿੱਚ ਸਮਾਇਆ ਹੋਇਆ ਹੈ।
ਉਹ ਹਰ ਜਗ੍ਹਾ, ਹਰ ਸਮੇ ਭੂਤ, ਭਵਿੱਖ, ਵਰਤਮਾਨ ਹਰ ਸਮੇ ਚ, ਹਰ ਜਗ੍ਹਾ ਹਾਜ਼ਰ ਨਾਜ਼ਰ ਹੈ।

ਸਭ ਕੁੱਝ ਨਿਰੰਕਾਰ ਦੀ ਸਿਫਤ ਕਰਕੇ ਕਹਿੰਦੇ ਹਨ-

ਉਸ ਦੀ ਸੋਤ ਦਾ ਕੋਈ ਅੰਤ ਹੀ ਨਹੀਂ।

ਸਾਧ ਸੰਗਤ ਜੀ

ਨਿਰੰਕਾਰ ਹੀ ਕਰਤਾ ਹੈ। 
ਉਹ ਕਰਤਾ ਪੁਰਖ ਹੈ।

ਪਰ ਜਿਸ ਵਕਤ ਨਿਰੰਕਾਰ 'ਸਤਿਗੁਰੂ' ਦਾ ਸਰੂਪ ਧਾਰ ਕੇ ਇਸ ਸੰਸਾਰ ਵਿੱਚ ਪ੍ਰਗਟ ਹੁੰਦਾ ਹੈ ਤੇ ਉਸ ਵੇਲੇ ਗੁਰੂ ਅਰਜਨ ਪਾਤਸ਼ਾਹ 'ਸਤਿਗੁਰੂ' ਨੂੰ ਨਿਰੰਕਾਰ ਮੁਖਾਤਿਬ ਕਰਕੇ ਕਿ ਉਹ ਨਿਰੰਕਾਰ ਹੈ ਤੇ ਉਸ ਦੀਆਂ ਸਾਰੀਆਂ ਸੋਤਾਂ ਆਪਣੀ ਅੰਮ੍ਰਿਤ ਬਾਣੀ ਵਿੱਚ ਸਪਸ਼ਟ ਕਰ ਦਿੰਦੇ ਹਨ।

ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ
ਮਹਿ ਰਹਿਆ ਸਮਾਇ॥
ਗੁਰੁ ਪਰਮੇਸਰੁ ਪਾਰਬ੍ਰਹਮ ਗੁਰੁ
ਡੁਬਦਾ ਲਏ ਤਰਾਇ॥
ਗੁਰੁ ਪਰਮੇਸਰੁ ਏਕੁ ਹੈ ਸਭ
ਮਹਿ ਰਹਿਆ ਸਮਾਇ॥
ਗੁਰ ਪਰਮੇਸਰੁ ਸਗਲ ਨਿਵਾਸ॥
ਘਟਿ ਘਟਿ ਰਵਿ ਰਹਿਆ ਗੁਣਤਾਸ॥

ਗੁਰੁ ਮੇਰੈ ਸੰਗਿ ਸਦਾ ਹੈ ਨਾਲੇ॥
ਸਿਮਰਿ ਸਿਮਰਿ ਤਿਸ ਸਦਾ ਸਮਾਲੇ॥

ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ
ਗੁਰਦੇਵ ਨਾਨਕ ਹਰਿ ਨਮਸਕਰਾ॥
ਗੁਰ ਕੀ ਮਹਿਮਾ ਕਿਆ ਕਹਾ
ਗੁਰੁ ਬਿਬੇਕ ਸਤ ਸਰੁ॥

ਓਹੁ ਆਦਿ ਜੁਗਾਦੀ ਜੁਗਹ
ਜੁਗੁ ਪੂਰਾ ਪਰਮੇਸਰੁ॥

ਆਦਿ ਗੁਰਏ ਨਮਹ॥
ਜੁਗਾਦਿ ਗੁਰਏ ਨਮਹ॥
ਸਤਿਗੁਰਏ ਨਮਹ॥
ਸ੍ਰੀ ਗੁਰਦੇਵਏ ਨਮਹ॥

ਸਫਲ ਮੂਰਤਿ ਗੁਰਦੇਉ ਸੁਆਮੀ
ਸਰਬ ਕਲਾ ਭਰਪੂਰੇ॥
ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ
ਸਦਾ ਸਦਾ ਹਜੂਰੇ॥

ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ॥
ਗੁਰ ਪਾਰਬ੍ਰਹਮ ਪਰਮੇਸਰੁ
ਅਪਰੰਪਰ ਅਲਖ ਅਭੇਵ॥

ਗੁਰ ਗੋਬਿੰਦ ਗੋਪਾਲ ਗੁਰ ਗੁਰ
ਪੂਰਨ ਨਾਰਾਇਣਹ॥
ਗੁਰ ਦਇਆਲ ਸਮਰਥ ਗੁਰ ਗੁਰ
ਨਾਨਕ ਪਤਿਤ ਉਧਾਰਣਹ॥

ਗੁਰੁ ਪਰਮੇਸਰੁ ਕਰਣੈਹਾਰੁ॥
ਸਗਲ ਸ੍ਰਿਸਟਿ ਕਉ ਦੇ ਆਧਾਰੁ॥

ਗੁਰ ਕੇ ਚਰਣ ਕਮਲ ਮਨ ਧਿਆਇ॥
ਦੂਖੁ ਦਰਦੁ ਇਸੁ ਤਨ ਤੇ ਜਾਇ॥

ਗੁਰੁ ਕਰਤਾ ਗੁਰੁ ਕਰਣੈ ਜੋਗੁ॥
ਗੁਰੁ ਪਰਮੇਸਰੁ ਹੈ ਭੀ ਹੋਗੁ॥

ਗੁਰੁ ਪਰਮੇਸਰੁ ਗੁਰੁ ਗੋਬਿੰਦੁ॥
ਗੁਰੁ ਕਰਤਾ ਗੁਰੁ ਸਦ ਬਖਸੰਦੁ॥

ਸਤਿਗੁਰ ਜੇਵਡੁ ਅਵਰੁ ਨ ਕੋਇ॥
ਗੁਰ ਪਾਰਬ੍ਰਹਮ ਪਰਮੇਸਰੁ ਸੋਇ॥

ਜਨਮ ਮਰਣ ਦੂਖ ਤੇ ਰਾਖੈ॥
ਮਾਇਆ ਬਿਖੁ ਫਿਰਿ ਬਹੁੜਿ ਨ ਚਾਖੈ॥

ਗੁਰੂ ਨਾਨਕ ਦਾਤਾ ਬਖ਼ਸ਼ ਲੈ॥
ਬਾਬਾ ਨਾਨਕ ਬਖਸ਼ ਲੈ ॥