ਭਾਵਨਾ ਨੂੰ ਹੀ ਭਾਗ ਲਗਦੇ ਹਨ

Humbly request you to share with all you know on the planet!

ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਚਰਨ ਕਮਲਾਂ ਵਿੱਚ ਪਹੁੰਚ ਗਏ ਹਨ, ਸਾਹਿਬ ਨੇ ਸੇਵਾ ਦੀ ਕਮਾਲ ਕਰ ਦਿੱਤੀ ਹੈ। ਆਪਣੀ ਅੰਮ੍ਰਿਤ ਬਾਣੀ ਵਿੱਚ ਸਪਸ਼ਟ ਕਰ ਦਿੰਦੇ ਹਨ-

ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ
ਅੰਤੁ ਨ ਪਾਰਾਵਾਰੁ॥

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ ਕਿ-

ਬੜੀਆਂ ਗੱਲਾਂ ਮਾਰਦਾ ਹੈ ਕਿ ਪੱਤੇ ਪੱਤੇ ਵਿੱਚ ਕਣ ਕਣ ਵਿੱਚ ਨਿਰੰਕਾਰ ਹੈ, ਪੱਤੇ ਪੱਤੇ ਵਿੱਚ ਕਣ ਕਣ ਵਿੱਚ ਤਾਂ ਨਿਰੰਕਾਰ ਦਿਸਦਾ ਹੈ ਪਰ ਜੇ ਆਪਣੇ ਸਤਿਗੁਰੂ ਵਿੱਚ ਨਿਰੰਕਾਰ ਨਹੀਂ ਦਿਸਦਾ ਤਾਂ ਤਸੱਲੀ ਰੱਖੇ ਪ੍ਰਾਪਤੀ ਬਹੁਤ ਦੂਰ ਹੈ।

ਸਾਹਿਬ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਇੱਕ ਹੋਰ ਸ਼ਬਦ ਵਿੱਚ ਫੁਰਮਾਉਂਦੇਂ ਹਨ-

ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ॥
ਜਿਸ ਤਰ੍ਹਾਂ ਦੀ ਭਾਵਨਾ ਸਤਿਗੁਰੂ ਤੇ ਹੋਵੇ ਉਸੇ ਤਰ੍ਹਾਂ ਉਸ ਭਾਵਨਾ ਨੂੰ ਭਾਗ ਲਗਦੇ ਹਨ
ਵਾਹੁ ਵਾਹੁ ਸਤਿਗੁਰੁ ਨਿਰੰਕਾਰ ਹੈ ਜਿਸੁ
ਅੰਤੁ ਨ ਪਾਰਾਵਾਰੁ॥
ਸ੍ਰੀ ਗੁਰੂ ਰਾਮਦਾਸ ਜੀ
ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ
ਅਗਮ ਅਪਾਰੁ॥
ਗੁਰ ਕੀ ਮਹਿਮਾ ਅਗਮ ਹੈ ਕਿਆ
ਕਥੇ ਕਥਨਹਾਰੁ॥
ਧੰਨ ਧੰਨ ਗੁਰੂ ਨਾਨਕ,
ਧੰਨ ਧੰਨ ਗੁਰੂ ਨਾਨਕ
ਤੂੰਹੀ ਨਿਰੰਕਾਰ,
ਇੱਕ ਤੂੰਹੀ ਨਿਰੰਕਾਰ॥
ਗੁਰੂ ਨਾਨਕ ਦਾਤਾ ਬਖ਼ਸ਼ ਲੈ॥
ਬਾਬਾ ਨਾਨਕ ਬਖਸ਼ ਲੈ ॥