ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖੀ ਕਮਾਉਣੀ -(ਬਾਬਾ ਨੰਦ ਸਿੰਘ ਸਾਹਿਬ)

Humbly request you to share with all you know on the planet!

ਹਾਲੇ ਸਾਲ ਵੀ ਨਹੀਂ ਗੁਜਰਿਆ ਸੀ, ਛੇ ਸਾਲ ਦੀ ਆਯੂ ਹੈ ਕਿਹਾ ਕਿ ਆਪਣੇ ਵੱਡੇ ਭਰਾ ਵਾਸਤੇ ਛਾਛ ਲੈ ਜਾ, ਲੱਸੀ ਲੈ ਜਾ, ਉਹ ਬਾਹਰ ਹਲ ਵਾਹ ਰਹੇ ਸੀ। ਪਿੰਡ ਵਿੱਚੋਂ ਲੱਸੀ ਚੁੱਕੀ ਤੁਰ ਪਏ ਹਨ। ਭਰਾ ਨੇ ਵੇਖਿਆ (ਸਰਦਾਰ ਭਗਤ ਸਿੰਘ) ਕਿ ਲੱਸੀ ਲੈ ਕੇ ਆ ਰਿਹਾ ਹੈ ਹਲ ਵਾਹੁਣਾ ਬੰਦ ਕਰ ਦਿੱਤਾ। ਦਰੱਖਤ ਦੇ ਥੱਲੇ ਬੈਠ ਗਏ। ਉਨ੍ਹਾਂ ਨੇ ਜਾ ਕੇ ਲੱਸੀ ਫੜ੍ਹਾਈ, ਨਾਮ ਲੈ ਕੇ ਕਹਿੰਦੇ ਹਨ ਵੱਡੇ ਭਰਾਤਾ ਕਿ ਤੂੰ ਇਸ ਤਰ੍ਹਾਂ ਕਰ ਜਦੋਂ ਤਕ ਮੈਂ ਲੱਸੀ ਪੀਂਦਾ ਹਾਂ, ਇੰਨੀ ਦੇਰ ਤੂੰ ਹਲ ਚਲਾ ਲੈ। ਉਹ (ਬਾਬਾ ਨੰਦ ਸਿੰਘ ਸਾਹਿਬ) ਹਲ ਚਲਾਉਣ ਲੱਗ ਪਏ। ਜਿਸ ਵਕਤ ਹਲ ਨੂੰ ਲੈ ਕੇ ਖੇਤ ਦੇ ਦੂਜੇ ਕੋਣੇ ਤੇ ਪਹੁੰਚੇ, ਖੜ੍ਹੇ ਹੋ ਗਏ। ਹਲ ਨਹੀਂ ਮੋੜਿਆ, ਆਪ ਨਹੀਂ ਮੁੜੇ। ਭਰਾਤਾ ਵੇਖ ਰਿਹਾ ਹੈ। ਲੱਸੀ ਪੀ ਕੇ ਉਠੇ ਹਨ, ਕੋਲ ਗਏ, ਨਾਮ ਲੈ ਕੇ ਕਹਿੰਦੇ ਮੁੜ ਕਿਉਂ ਨਹੀਂ ਰਿਹਾ। ਅੱਗੋਂ ਫੁਰਮਾਉਂਣ ਲੱਗੇ ਕਿ ਉਹ ਸਾਹਮਣੇ ਘਰ ਵਿੱਚ ਸ੍ਰੀ ਗਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ।

ਪੋਥੀ ਪਰਮੇਸਰ ਕਾ ਥਾਨੁ॥
ਵਾਹੁ ਵਾਹੁ ਬਾਣੀ ਨਿਰੰਕਾਰ ਹੈ
ਤਿਸੁ ਜੇਵਡੁ ਅਵਰੁ ਨ ਕੋਇ॥

ਫੁਰਮਾਇਆ-
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਹਮਣੇ ਘਰ ਵਿੱਚ ਪ੍ਰਕਾਸ਼ ਹੈ....,
ਭਰਾਤਾ ਕਹਿਣ ਲੱਗਾ- ਕਿ ਹੈ।
ਫਿਰ ਅੱਗੋਂ ਫੁਰਮਾਇਆ (ਬਾਬਾ ਨੰਦ ਸਿੰਘ ਸਾਹਿਬ ਕਹਿੰਦੇ ਹਨ), ਵੀਰ ਜੀ-

ਇਹ ਨੰਦ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਨਹੀਂ ਕਰ ਸਕਦਾ, ਇਸ ਕਰਕੇ ਮੈਂ ਨਹੀਂ ਮੁੜ ਸਕਦਾ।

ਬੜਾ ਹੈਰਾਨ ਹੋਇਆ ਭਰਾ ਕਿ ਜਿਸ ਬੱਚੇ ਨੂੰ ਉਸ ਲਟੈਨ ਤੋਂ ਚੁੱਕਿਆ ਸੀ ਅੱਜ ਇੱਕ ਦੂਜਾ ਪੂਰਨਾ ਪਾ ਕੇ ਦੱਸ ਰਿਹਾ ਹੈ ਅਤੇ ਉਹ ਵੀ ਛੇ ਸਾਲ ਦੀ ਉਮਰ ਵਿੱਚ। ਸੋਚਿਆ, ਘਰ ਜਾ ਕੇ ਦੂਜਿਆਂ ਨੂੰ ਵੀ ਦੱਸਿਆ ਪਰ ਕਿਸੇ ਨੂੰ ਕੀ ਪਤਾ ਸੀ ਕਿ ਬਾਬਾ ਨੰਦ ਸਿੰਘ ਸਾਹਿਬ ਸਾਰੀ ਉਮਰ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਨਹੀਂ ਕਰਨਗੇ। ਇਹ ਕਿਸੇ ਨੂੰ ਕੀ ਪਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਕਮਾਉਣ ਦੇ ਤਰੀਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਪ੍ਰੇਮ ਕਰਨ ਦੇ ਤਰੀਕੇ ਇਹ ਪੈਦਾਇਸ਼ੀ ਬਾਲ, ਇਸ ਬਾਲ ਰਿਸ਼ੀ ਨੇ, ਇਸ ਬਾਲ ਬ੍ਰਹਮਗਿਆਨੀ ਨੇ, ਇਸ ਬਾਲ ਗੁਰਮੁੱਖ ਨੇ, ਪੈਦਾਇਸ਼ੀ ਗੁਰਮੁੱਖ ਨੇ ਉਸ ਵੇਲੇ ਹੀ ਆਰੰਭ ਕਰ ਦਿੱਤੇ ਸਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰੇਮ ਇਹ ਬਾਬਾ ਨੰਦ ਸਿੰਘ ਸਾਹਿਬ ਨੇ ਉਸ ਛੋਟੀ ਉਮਰ ਵਿੱਚ ਹੀ ਆਰੰਭ ਕਰ ਦਿੱਤਾ ਸੀ।

ਉਸ ਵੇਲੇ ਇੱਕ ਚੀਜ਼ ਤਾਂ ਪੱਕੀ ਹੋ ਗਈ ਕਿ ਇਹ ਪੈਦਾਇਸ਼ੀ ਗੁਰਮੁੱਖ ਇਸ ਦੁਨੀਆਂ ਦੇ ਵਿੱਚ ਕੋਈ ਐਸੀ ਕਲਾ ਖੇਲੇਗਾ ਕਿ ਇਸ ਜਿੰਦਗੀ ਦੇ ਵਿੱਚ ਕਿ ਦੁਨੀਆਂ ਨੂੰ ਹਿਲਾ ਕੇ ਰੱਖ ਦੇਵੇਗਾ। ਇਹ ਉਸ ਵੇਲੇ ਉਨ੍ਹਾਂ ਨੂੰ ਸਮਝ ਨਹੀ ਸੀ ਕਿ ਇਹ ਗੁਰਮੁੱਖ ਜਿਹੜਾ ਪੰਜ-ਛੇ ਦੀ ਸਾਲ ਉਮਰ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਮੁੱਖ ਕਰੀ ਬੈਠਾ ਹੈ ਇਸ ਨੇ ਸਾਰੀ ਉਮਰ ਹੀ ਦੁਨੀਆਂ ਵੱਲ ਪਿੱਠ ਰੱਖਣੀ ਹੈ ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਐਸਾ ਮੁੱਖ ਕਰਨਾ ਹੈ ਕਿ ਇਸ ਦੀ ਸਾਰੀ ਸ਼ਕਤੀ ਦੁਨੀਆਂ ਦਾ ਮੁੱਖ ਮਾਇਆ ਨਾਲੋਂ ਮੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਕਮਲਾਂ ਨਾਲ ਜੋੜ ਦੇਵੇਗੀ। 

ਇਹ ਉਸ ਵੇਲੇ ਇੰਨੀ ਸਮਝ ਨਹੀਂ ਸੀ। ਪਰ ਸਾਧ ਸੰਗਤ ਜੀ ਧੰਨ ਹਨ ਬਾਬਾ ਨੰਦ ਸਿੰਘ ਸਾਹਿਬ, ਜਿਨ੍ਹਾਂ ਨੇ ਉਹ ਪੂਰਨੇ ਆਰੰਭ ਕਰ ਦਿੱਤੇ, ਉਨ੍ਹਾਂ ਪੂਰਨਿਆਂ ਦਾ ਫਿਰ ਸਿਖਰ ਕੀ ਹੁੰਦਾ ਹੈ। ਕਿਸ ਤਰ੍ਹਾਂ ਦੇ ਪੂਰਨੇ ਪਾ ਕੇ ਦੱਸਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਫਿਰ ਜੋ ਪਿਆਰ ਕੀਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਜੋ ਸਿੱਖੀ ਕਮਾ ਕੇ ਦੱਸੀ ਹੈ, ਉਸ ਸਿੱਖੀ ਨੂੰ ਕਮਾਉਣ ਵਾਸਤੇ ਸਾਰਾ ਜੀਵਨ ਲਾ ਦਿੱਤਾ।

ਗੁਰੂ ਨਾਨਕ ਦਾਤਾ ਬਖਸ਼ ਲੈ।।
ਬਾਬਾ ਨਾਨਕ ਬਖਸ਼ ਲੈ ।।