ਪ੍ਰਭੂ-ਪ੍ਰੇਮ ਦੇ ਅਥਰੂਆਂ (ਹੰਝੂਆਂ) ਦਾ ਚਮਤਕਾਰ

Humbly request you to share with all you know on the planet!

1. ਪ੍ਰਭੂ-ਪ੍ਰ੍ਰੇਮ ਦੇ ਅਥਰੂਆਂ ਵਿੱਚ ਹਉਮੈਂ' ਪਿਘਲ ਜਾਂਦੀ ਹੈ
2. ਪ੍ਰਭੂ-ਪ੍ਰ੍ਰੇਮ ਦੇ ਅਥਰੂ ਸਭ ਤੋਂ ਉਤਮ-ਢੰਗ ਨਾਲ ਰੱਬੀ-ਨਾਮ ਦੇ ਪੌਦੇ ਦਾ ਪਾਲਣ-ਪੋਸ਼ਣ ਕਰਦੇ ਹਨ|
3. ਪਛਤਾਵੇ (ਪਸ਼ਚਾਤਾਪ) ਦੇ ਅਥਰੂਆਂ ਨਾਲ ਸਾਰੇ ਪਾਪ ਧੁੱਲ ਜਾਂਦੇ ਹਨ|
4. ਪ੍ਰਭੂ-ਪ੍ਰੇਮ ਦੇ ਅਥਰੂ ਪਰਮਾਤਮਾ ਦਾ ਦਿਲ ਵੀ ਪਿਘਲਾ ਦਿੰਦੇ ਹਨ|
5. ਪਿਆਰ ਦੇ ਅਥਰੂਆਂ ਨਾਲ ਅਜਿੱਤ ਨੂੰ ਵੀ ਜਿੱਤਿਆ ਜਾ ਸਕਦਾ ਹੈ|
6. ਪ੍ਰਭੂ-ਪ੍ਰੇਮ ਦੇ ਅੱਥਰੂਆਂ ਨਾਲ ਰੂਹਾਨੀ ਕਿਰਪਾ ਦੇ ਆਪਣੇਪਨ ਅਤੇ ਵੇਗ ਦਾ ਅਨੁਭਵ ਹੁੰਦਾ ਹੈ|
7. ਪ੍ਰਭੂ-ਪ੍ਰੇਮ ਦੇ ਅੱਥਰੂਆਂ ਨਾਲ ਰੱਬੀ ਝਲਕ ਨਿਸ਼ਚਿਤ ਹੋ ਜਾਂਦੀ ਹੈ|
8. ਪ੍ਰਭੂ-ਪ੍ਰੇਮ ਦੇ ਅੱਥਰੂਆਂ ਦੀ ਸਹਾਇਤਾ ਨਾਲ ਵਿਅਕਤੀ ਅਥਾਹ ਸੁੱਖ ਦੇ ਸਾਗਰ ਵਿੱਚ ਇਸ਼ਨਾਨ ਕਰ ਸਕਦਾ ਹੈ|

ਸਾਧ ਸੰਗਤ ਜੀ ਇਕ ਦਿਨ ਪਿਤਾ ਜੀ ਤਿੰਨ-ਚਾਰ ਘੰਟੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਚੋਂ ਬਾਹਰ ਨਿਕਲੇ ਹਨ| ਗੇਟ ਦੇ ਕੋਲ ਬਾਵਾ ਜੀ ਖੜ੍ਹੇ ਸਨ, ਦਾਸ ਇਕ ਪਾਸੇ ਬੈਠਾ ਸੀ | ਪਿਤਾ ਜੀ ਬਾਵਾ ਜੀ ਨੂੰ ਕਹਿਣ ਲੱਗੇ ਕਿ ਇਕ ਦਮ ਜਾਓ ਅਤੇ ਭੁੱਚੋਂ ਕਲਾਂ ਦਾ ਬੋਰਡ ਬਣਾ ਕੇ ਲੈ ਆਓ| ਬਾਵਾ ਜੀ ਇਕ ਦਮ ਹੱਥ ਜੋੜ ਕੇ ਬੋਰਡ ਬਨਾਉਣ ਵਾਸਤੇ ਚਲੇ ਗਏ|

ਪਿਤਾ ਜੀ ਦਾਸ ਨੂੰ ਦਸ ਰਹੇ ਹਨ ਕਿ-

ਅੱਜ ਭਗਵਾਨ ਬਾਬਾ ਹਰਨਾਮ ਸਿੰਘ ਸਾਹਿਬ ਆਏ ਹਨ| ਜਿਸ ਵਕਤ ਉਹ ਅੰਦਰ ਆਏ ਤੇ ਉਨ੍ਹਾਂ ਫੁਰਮਾਇਆ ਕਿ ਲੈ ਪੁੱਤ, ਅੱਜ ਅਸੀਂ ਤੇਰੇ ਪਾਸ ਆ ਗਏ ਹਾਂ| ਜਿੱਥੇ ਬਾਬਾ ਨੰਦ ਸਿੰਘ ਸਾਹਿਬ ਬੈਠੇ ਹਨ ਅੱਜ ਅਸੀਂ ਤੇਰੇ ਪਾਸ ਆ ਗਏ ਹਾਂ| ਅੱਜ ਤੈਨੂੰ ਇਕ ਬਚਨ ਦਿੰਦੇ ਹਾਂ ਕਿ ਕਦੀ ਵੀ ਤੈਨੂੰ ਛੱਡ ਕੇ ਨਹੀਂ ਜਾਂਵਾਗੇ|

ਇਕ ਦਿਨ ਪਿਤਾ ਜੀ ਮੈਨੂੰ ਕਹਿਣ ਲੱਗੇ ਕਿ-

ਇੱਥੇ ਭਗਵਾਨ ਬਾਬਾ ਹਰਨਾਮ ਸਿੰਘ ਸਾਹਿਬ ਅਤੇ ਬਾਬਾ ਨੰਦ ਸਿੰਘ ਸਾਹਿਬ ਸਾਖ਼ਸ਼ਾਤ ਬੈਠੇ ਹਨ, ਪੁੱਤ ਕਦੇ ਬੇਅਦਬੀ ਨਾ ਹੋ ਜਾਏ|
ਫੁਰਮਾਇਆ-
 
ਤੇਰੀਆਂ ਤਿੰਨੇ ਭੈਣਾਂ ਨੇ ਉਨ੍ਹਾਂ ਨੂੰ ਹੰਝੂਆਂ ਨਾਲ ਪਰੋ ਕੇ ਬਿਠਾਇਆ ਹੋਇਆ ਹੈ, ਇਸ ਕਰਕੇ ਤੂੰ ਖਿਆਲ ਰੱਖੀ|
ਗੁਰੂ ਨਾਨਕ ਦਾਤਾ ਬਖਸ਼ ਲੈ||
ਬਾਬਾ ਨਾਨਕ ਬਖਸ਼ ਲੈ||