ਪ੍ਰਭੂ-ਪ੍ਰੇਮ ਦੇ ਅਥਰੂਆਂ (ਹੰਝੂਆਂ) ਦਾ ਚਮਤਕਾਰ

Humbly request you to share with all you know on the planet!

1. ਪ੍ਰਭੂ-ਪ੍ਰ੍ਰੇਮ ਦੇ ਅਥਰੂਆਂ ਵਿੱਚ ਹਉਮੈਂ' ਪਿਘਲ ਜਾਂਦੀ ਹੈ
2. ਪ੍ਰਭੂ-ਪ੍ਰ੍ਰੇਮ ਦੇ ਅਥਰੂ ਸਭ ਤੋਂ ਉਤਮ-ਢੰਗ ਨਾਲ ਰੱਬੀ-ਨਾਮ ਦੇ ਪੌਦੇ ਦਾ ਪਾਲਣ-ਪੋਸ਼ਣ ਕਰਦੇ ਹਨ।
3. ਪਛਤਾਵੇ (ਪਸ਼ਚਾਤਾਪ) ਦੇ ਅਥਰੂਆਂ ਨਾਲ ਸਾਰੇ ਪਾਪ ਧੁੱਲ ਜਾਂਦੇ ਹਨ।
4. ਪ੍ਰਭੂ-ਪ੍ਰੇਮ ਦੇ ਅਥਰੂ ਪਰਮਾਤਮਾ ਦਾ ਦਿਲ ਵੀ ਪਿਘਲਾ ਦਿੰਦੇ ਹਨ।
5. ਪਿਆਰ ਦੇ ਅਥਰੂਆਂ ਨਾਲ ਅਜਿੱਤ ਨੂੰ ਵੀ ਜਿੱਤਿਆ ਜਾ ਸਕਦਾ ਹੈ।
6. ਪ੍ਰਭੂ-ਪ੍ਰੇਮ ਦੇ ਅੱਥਰੂਆਂ ਨਾਲ ਰੂਹਾਨੀ ਕਿਰਪਾ ਦੇ ਆਪਣੇਪਨ ਅਤੇ ਵੇਗ ਦਾ ਅਨੁਭਵ ਹੁੰਦਾ ਹੈ।
7. ਪ੍ਰਭੂ-ਪ੍ਰੇਮ ਦੇ ਅੱਥਰੂਆਂ ਨਾਲ ਰੱਬੀ ਝਲਕ ਨਿਸ਼ਚਿਤ ਹੋ ਜਾਂਦੀ ਹੈ।
8. ਪ੍ਰਭੂ-ਪ੍ਰੇਮ ਦੇ ਅੱਥਰੂਆਂ ਦੀ ਸਹਾਇਤਾ ਨਾਲ ਵਿਅਕਤੀ ਅਥਾਹ ਸੁੱਖ ਦੇ ਸਾਗਰ ਵਿੱਚ ਇਸ਼ਨਾਨ ਕਰ ਸਕਦਾ ਹੈ।

ਸਾਧ ਸੰਗਤ ਜੀ ਇਕ ਦਿਨ ਪਿਤਾ ਜੀ ਤਿੰਨ-ਚਾਰ ਘੰਟੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਚੋਂ ਬਾਹਰ ਨਿਕਲੇ ਹਨ। ਗੇਟ ਦੇ ਕੋਲ ਬਾਵਾ ਜੀ ਖੜ੍ਹੇ ਸਨ, ਦਾਸ ਇਕ ਪਾਸੇ ਬੈਠਾ ਸੀ । ਪਿਤਾ ਜੀ ਬਾਵਾ ਜੀ ਨੂੰ ਕਹਿਣ ਲੱਗੇ ਕਿ ਇਕ ਦਮ ਜਾਓ ਅਤੇ ਭੁੱਚੋਂ ਕਲਾਂ ਦਾ ਬੋਰਡ ਬਣਾ ਕੇ ਲੈ ਆਓ। ਬਾਵਾ ਜੀ ਇਕ ਦਮ ਹੱਥ ਜੋੜ ਕੇ ਬੋਰਡ ਬਨਾਉਣ ਵਾਸਤੇ ਚਲੇ ਗਏ।

ਪਿਤਾ ਜੀ ਦਾਸ ਨੂੰ ਦਸ ਰਹੇ ਹਨ ਕਿ-

ਅੱਜ ਭਗਵਾਨ ਬਾਬਾ ਹਰਨਾਮ ਸਿੰਘ ਸਾਹਿਬ ਆਏ ਹਨ। ਜਿਸ ਵਕਤ ਉਹ ਅੰਦਰ ਆਏ ਤੇ ਉਨ੍ਹਾਂ ਫੁਰਮਾਇਆ ਕਿ ਲੈ ਪੁੱਤ, ਅੱਜ ਅਸੀਂ ਤੇਰੇ ਪਾਸ ਆ ਗਏ ਹਾਂ। ਜਿੱਥੇ ਬਾਬਾ ਨੰਦ ਸਿੰਘ ਸਾਹਿਬ ਬੈਠੇ ਹਨ ਅੱਜ ਅਸੀਂ ਤੇਰੇ ਪਾਸ ਆ ਗਏ ਹਾਂ। ਅੱਜ ਤੈਨੂੰ ਇਕ ਬਚਨ ਦਿੰਦੇ ਹਾਂ ਕਿ ਕਦੀ ਵੀ ਤੈਨੂੰ ਛੱਡ ਕੇ ਨਹੀਂ ਜਾਂਵਾਗੇ।

ਇਕ ਦਿਨ ਪਿਤਾ ਜੀ ਮੈਨੂੰ ਕਹਿਣ ਲੱਗੇ ਕਿ-

ਇੱਥੇ ਭਗਵਾਨ ਬਾਬਾ ਹਰਨਾਮ ਸਿੰਘ ਸਾਹਿਬ ਅਤੇ ਬਾਬਾ ਨੰਦ ਸਿੰਘ ਸਾਹਿਬ ਸਾਖ਼ਸ਼ਾਤ ਬੈਠੇ ਹਨ, ਪੁੱਤ ਕਦੇ ਬੇਅਦਬੀ ਨਾ ਹੋ ਜਾਏ।
ਫੁਰਮਾਇਆ-
 
ਤੇਰੀਆਂ ਤਿੰਨੇ ਭੈਣਾਂ ਨੇ ਉਨ੍ਹਾਂ ਨੂੰ ਹੰਝੂਆਂ ਨਾਲ ਪਰੋ ਕੇ ਬਿਠਾਇਆ ਹੋਇਆ ਹੈ, ਇਸ ਕਰਕੇ ਤੂੰ ਖਿਆਲ ਰੱਖੀ।
ਗੁਰੂ ਨਾਨਕ ਦਾਤਾ ਬਖ਼ਸ਼ ਲੈ॥
ਬਾਬਾ ਨਾਨਕ ਬਖਸ਼ ਲੈ॥