ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰ-ਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਮਲਾਂ ਦੀ ਸੁਗੰਧੀ

Humbly request you to share with all you know on the planet!

ਪਿਤਾ ਜੀ ਦੇ ਲਫਜ਼ਾ ਵਿੱਚ-

ਨਿਰੰਕਾਰ ਦਾ ਪਹਿਲਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 'ਨਿਮਰਤਾ' ਹੈ, ਸ਼ੁਰੂਆਤ ਵੀ ਨਿਮਰਤਾ ਹੈ, ਸਮਾਪਤੀ ਵੀ ਨਿਮਰਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਕ-ਇਕ ਸ਼ਬਦ ਦਾ ਜੋ ਤੱਤ ਹੈ  'ਮੈਂ' ਨਹੀਂ ਸਿਰਫ਼ 'ਤੂੰ'।

ਇਹ ਉਹ ਇਲਾਹੀ  ਚੱਕੀ ਹੈ ਜਿਸ ਵਿੱਚ ਇਹ 'ਮੈਂ' ਹਉਮੈਂ ਪੀਸੀ ਜਾਂਦੀ ਹੈ।  

ਗੁਰੂ ਨਾਨਕ ਨਿਰੰਕਾਰ ਜਿਸ ਤਰ੍ਹਾਂ ਜਪੁਜੀ ਸਾਹਿਬ ਵਿੱਚ ਫੁਰਮਾਉਂਦੇ ਹਨ-

"ਨਾਨਕੁ ਨੀਚੁ ਕਹੈ ਵੀਚਾਰੁ" ਨਿਰੰਕਾਰ ਦਾ ਪਹਿਲਾ ਪ੍ਰਕਾਸ਼ ਹੀ ਨਿਮਰਤਾ ਤੇ ਗਰੀਬੀ ਹੈ।  

ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਪੂਰੀ ਕਰਕੇ ਪੰਜਵੇਂ ਗੁਰੂ ਨਾਨਕ, ਪਰਤਖ] ਹਰਿ ਗੁਰੂ ਅਰਜਨ ਪਾਤਸ਼ਾਹ ਫੁਰਮਾਉਂਦੇ ਹਨ-

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ
ਆਪੇ ਤਰਸੁ ਪਇਓਈ ॥
ਤਰਸੁ ਪਇਆ ਮਿਹਰਾਮਤਿ ਹੋਈ
ਸਤਿਗੁਰੁ ਸਜਣੁ ਮਿਲਿਆ ॥
ਨਾਨਕ ਨਾਮੁ ਮਿਲੈ ਤਾਂ ਜੀਵਾਂ                  
ਤਨੁ ਮਨੁ ਥੀਵੈ ਹਰਿਆ ॥

ਸ੍ਰੀ ਗੁਰੂ ਗ੍ਰੰਣ ਸਾਹਿਬ, ਅੰਗ 1429

"ਤੇਰਾ ਕੀਤਾ ਜਾਤੋ ਨਾਹੀ" ਮੈਨੂੰ ਕਿੱਥੋਂ ਯੋਗਤਾ ਹੈ ਕਿ ਤੇਰੀ ਬਖਸ਼ਿਸ਼ ਨੂੰ ਜਾਣ ਸਕਾਂ ।
"ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ" ਤੇ ਸੱਚੇ ਪਾਤਸ਼ਾਹ ਮੈਂ ਨਿਰਗੁਣਆਰਾ ਹਾਂ ਇਕ ਵੀ ਗੁਣ ਨਹੀਂ ਹੈ। ਤੂੰ ਮੇਰੇ ਤੇ ਤਰਸ ਕੀਤਾ ਹੈ, ਇਹ ਕਾਰਜ ਪੂਰਾ ਕਰਵਾ ਲਿਆ ਹੈ।  (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਕੰਮਲ ਕਰਵਾ ਲਏ ਹਨ।)

ਸਾਧ ਸੰਗਤ ਜੀ ਨਿਰੰਕਾਰ ਦਾ ਜਿਹੜਾ ਪ੍ਰਕਾਸ਼ ਹੈ ਪਿਤਾ ਜੀ ਕਹਿੰਦੇ-

ਨਿਮਰਤਾ ਤੇ ਗਰੀਬੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਨਿਮਰਤਾ ਤੇ ਗਰੀਬੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਗੁਰਗੱਦੀ ਦਿਵਸ ਉੱਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਮਲਾਂ ਵਿੱਚ ਆਪਣਾ ਮਸਤਕ ਟੇਕ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਇਹ ਧੁਨੀ ਗੂੰਜ ਰਹੀ ਹੈ।

ਜੋ ਹਮ ਕੋ ਪਰਮੇਸਰ ਉਚਰਿ ਹੈਂ॥
ਤੇ ਸਭ ਨਰਕ ਕੁੰਡ ਮਹਿ ਪਰਿ ਹੈ ॥

ਨਿਮਰਤਾ ਹੀ ਨਿਮਰਤਾ ਤੇ ਗਰੀਬੀ ਦਾ ਪ੍ਰਕਾਸ਼ ਹੀ ਪ੍ਰਕਾਸ਼ ਹੈ।

ਫਿਰ ਪਿਤਾ ਜੀ ਕਹਿਣ ਲੱਗੇ-

ਇਸ ਨਿਮਰਤਾ ਤੇ ਗਰੀਬੀ ਨੇ ਵੀ ਇਕ ਸਰੂਪ ਧਾਰਿਆ  ਹੈ। ਇਸ ਨਿਮਰਤਾ ਤੇ ਗਰੀਬੀ ਦੀ ਵੀ ਕੋਈ ਰੂਪ ਰੇਖਾ ਹੈ ਅਤੇ ਇਸ ਨਿਮਰਤਾ ਤੇ ਗਰੀਬੀ ਨੇ ਫਿਰ ਜੋ ਸਰੂਪ ਧਾਰਿਆ ਹੈ ਉਹ ਮੇਰੇ ਬਾਬਾ ਨੰਦ ਸਿੰਘ ਸਾਹਿਬ ਨੇ ਧਾਰਿਆ ਹੈ। ਬਾਬਾ ਨੰਦ ਸਿੰਘ ਸਾਹਿਬ ਆਪਣੇ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਕਮਲਾਂ ਵਿੱਚ ਸਭ ਤੋਂ ਵੱਡੀ ਵਿਨੰਮਰ ਸ਼ਰਧਾਂਜਲੀ ਹਨ।

ਨੂਰ ਹੈ ਇਲਾਹੀ ਇਕ ਬਾਬਾ ਨੰਦ ਸਿੰਘ।
ਸਾਰਾ ਹੀ ਜ਼ਮਾਨਾ ਜਿਨ੍ਹੇ ਕੀਤਾ ਨੂਰੋ ਨੂਰ ਹੈ।

ਪੂਜਾ ਤੂੰ ਕਰਾਈ ਗੁਰੂ ਗ੍ਰੰਥ ਦੀ ਜਹਾਨ ਵਿੱਚ।
ਏਸੇ ਵੱਜੋਂ ਬਾਬਾ ਜੀ ਤੈਨੂੰ ਪੂਜਦਾ ਜਹਾਨ ਹੈ।  

ਕੀਤੀ ਨਜ਼ਰ ਮਿਹਰ ਦੀ ਇਕ ਬਾਬਿਆਂ,
ਸਾਨੂੰ ਫਰਸ਼ੋ, ਅਰਸ਼ ਤੇ ਉਠਾ ਕੇ ਗਏ।
ਪ੍ਰੇਮ ਨਿਮਰਤਾ ਦਾ ਪਾਠ ਪੜ੍ਹਾ ਕੇ ਗਏ,
ਸਾਡੇ ਜੀਵਨ ਦੀ ਕਾਇਆਂ ਪਲਟਾ ਕੇ ਗਏ।

ਵਰਖਾ ਨਾਮ ਦੀ ਕਰਕੇ ਉਹ ਬਾਬੇ,
ਸਾਰੇ ਜਗਤ ਜਲੰਦੇ ਨੂੰ ਠਾਰ ਕੇ ਗਏ।
ਜੋ ਵੀ ਮੰਗਿਆ ਅਸੀਂ  ਮੰਗਤਿਆਂ ਨੇ,
ਸਾਡੀ ਝੋਲੀ ਦੇ ਵਿੱਚ ਪਾ ਕੇ ਗਏ।

ਬਾਬੇ ਉਨ੍ਹਾਂ ਦੇ ਸਦਾ ਨਜਦੀਕ ਹੁੰਦੇ,
ਜਿਨ੍ਹਾਂ ਹਿਰਦਿਆਂ ਵਿੱਚ ਸਫਾਈ ਹੋਵੇ।
ਅੱਜ ਜਨਮ ਦਿਵਸ ਬਾਬੇ ਨੰਦ ਸਿੰਘ ਦਾ,
ਬਾਬਾ ਨੰਦ ਸਿੰਘ ਸਾਹਿਬ ਨੂੰ ਵਧਾਈ ਹੋਵੇ।

ਜਿੱਥੇ ਵੀ ਬਾਬਾ ਨੰਦ ਸਿੰਘ ਜੀ,
ਮੁੱਖੋ ਪ੍ਰਵਚਨ ਸੁਣਾ ਗਏ ਨੇ।
ਨਿਮਰਤਾ ਤੇ ਗਰੀਬੀ ਦੀ,
ਮਿਹਰਾਂ ਦਾ ਮੀਹ ਵਰਸਾ ਗਏ ਨੇ।

ਤੂੰ ਨਿਮਰਤਾ ਤੇ ਗਰੀਬੀ ਦਾ
ਪ੍ਰਕਾਸ਼ ਬਾਬਾ ਨੰਦ ਸਿੰਘ ਜੀ
ਤੂੰ ਨਾਮ ਦੀ ਵਰਸ਼ਾ ਲਾਈ
ਮੋਲ੍ਹੇਧਾਰ ਬਾਬਾ ਨੰਦ ਸਿੰਘ ਜੀ

ਸਾਧ ਸੰਗਤ ਜੀ ਇਸ ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਵਿੱਚ ਬਾਬਾ ਨੰਦ ਸਿਘ ਸਾਹਿਬ ਦਾ ਬਚਪਨ, ਉਨ੍ਹਾਂ ਦੀ ਬਾਲ ਲੀਲ੍ਹਾ ਦੇ ਕੁਝ ਵਾਕਿਆ ਆਪ ਦੇ ਨਾਲ ਸਾਂਝੇ ਕੀਤੇ ਹਨ।

ਵਾਹ ਵਾਹ ਬਾਬਾ ਨੰਦ ਸਿਘ ਜੀ
ਤੇਰਾ ਆਉਣਾ ਨਿਆਰਾ।
ਗੁਰੂ ਗ੍ਰੰਥ ਤੋਂ ਘੋਲ ਘੁਮਾਇਆ
ਆਪਣਾ ਜੀਵਨ ਸਾਰਾ।

ਗੁਰੂ ਨਾਨਕ ਦਾਤਾ ਬਖ਼ਸ਼ ਲੈ। 
ਬਾਬਾ ਨਾਨਕ ਬਖ਼ਸ਼ ਲੈ ॥