ਧੰਨ ਗੁਰੂ ਨਾਨਕ ਤੂੰਹੀ ਨਿਰੰਕਾਰ
ਗਰਬੁ ਨਾ ਕੀਜੈ ਰੇਣ ਹੋਵੀਜੈ
ਬਾਬਾ ਜੀ ਫੁਰਮਾਉਂਦੇ ਹਨ-
ਗਰਬੁ ਨਾ ਕੀਜੈ,
ਗਰਬੁ, ਅਹੰਕਾਰ, ਮਾਣ, ਨਹੀਂ ਕਰਣਾ।
ਨਿਰੰਕਾਰ ਸਭ ਨੂੰ ਬਖਸ਼ਦਾ ਹੈ ਸਭ ਨੂੰ ਦਿੰਦਾ ਹੈ
ਪਰ ਕਦੀ ਜਤਾ ਕੇ ਦਿੰਦਾ ਹੈ ?
ਜਣਾ ਕੇ ਦਿੰਦਾ ਹੈ ?
ਕਦੀ ਉਸ ਚੀਜ਼ ਦਾ ਮਾਣ ਲੈਂਦਾ ਹੈ ?
ਰੱਤੀ ਭਰ ਵੀ ਮਾਣ ਨਹੀਂ ਲੈਂਦਾ।
ਨਿਰੰਕਾਰ ਸਭ ਨੂੰ ਬਖਸ਼ਦਾ ਹੈ ਸਭ ਨੂੰ ਦਿੰਦਾ ਹੈ
ਪਰ ਕਦੀ ਜਤਾ ਕੇ ਦਿੰਦਾ ਹੈ ?
ਜਣਾ ਕੇ ਦਿੰਦਾ ਹੈ ?
ਕਦੀ ਉਸ ਚੀਜ਼ ਦਾ ਮਾਣ ਲੈਂਦਾ ਹੈ ?
ਰੱਤੀ ਭਰ ਵੀ ਮਾਣ ਨਹੀਂ ਲੈਂਦਾ।
ਨਿਰੰਕਾਰ ਨੇ ਕੁਦਰਤ ਸਾਜੀ ਹੈ।
ਸੂਰਜ ਚੰਦਰਮਾ ਬਣਾਏ ਹਨ, ਆਕਾਸ਼, ਪਵਨ, ਜਲ ਇਹ ਸਭ ਬਣਾਏ ਹਨ।
ਇਹ ਸਾਰੀ ਸ੍ਰਿਸਟਿ ਨੂੰ ਸੁੱਖ ਦਿੰਦੇ ਹਨ ਪਰ ਅਪਣੇ ਆਪ ਨੂੰ ਜਤਾ ਕੇ ਸੁੱਖ ਦਿੰਦੇ ਹਨ ?
ਅਪਣੇ ਆਪ ਨੂੰ ਜਣਾਂਦੇ ਹਨ?
ਉਸ ਚੀਜ਼ ਦਾ ਮਾਣ ਲੈਂਦੇ ਹਨ ?
ਸੂਰਜ ਚੰਦਰਮਾ ਬਣਾਏ ਹਨ, ਆਕਾਸ਼, ਪਵਨ, ਜਲ ਇਹ ਸਭ ਬਣਾਏ ਹਨ।
ਇਹ ਸਾਰੀ ਸ੍ਰਿਸਟਿ ਨੂੰ ਸੁੱਖ ਦਿੰਦੇ ਹਨ ਪਰ ਅਪਣੇ ਆਪ ਨੂੰ ਜਤਾ ਕੇ ਸੁੱਖ ਦਿੰਦੇ ਹਨ ?
ਅਪਣੇ ਆਪ ਨੂੰ ਜਣਾਂਦੇ ਹਨ?
ਉਸ ਚੀਜ਼ ਦਾ ਮਾਣ ਲੈਂਦੇ ਹਨ ?
ਭੈ ਵਿਚ ਪਵਣੁ ਵਹੈ ਸਦਵਾਉ॥
ਭੈ ਵਿਚਿ ਚਲਹਿ ਲਖ ਦਰੀਆਉ॥
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥
ਭੈ ਵਿਚਿ ਚਲਹਿ ਲਖ ਦਰੀਆਉ॥
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥
ਸ੍ਰੀ ਗੁਰੂ ਨਾਨਕ ਦੇਵ ਜੀ
ਕਿਉਂ ਨਹੀਂ ਮਾਣ ਲੈਂਦੇ ?
ਆਗਿਆਕਾਰੀ ਕੀਨੀ ਮਾਇਆ...
ਇਹ ਕੁਦਰਤ ਮਾਇਆ ਉਸ ਨੇ ਸਾਜੀ ਹੈ।
ਉਸ ਦੀ ਆਗਿਆ ਵਿੱਚ ਹੈ।
ਉਸ ਦੀ ਆਗਿਆ ਤੇ 'ਭੈ' ਵਿੱਚ ਸਾਰੇ ਚਲ ਰਹੇ ਹਨ, ਕੋਈ ਮਾਣ ਨਹੀਂ ਲੈਂਦਾ।
ਉਸ ਦੀ ਆਗਿਆ ਵਿੱਚ ਹੈ।
ਉਸ ਦੀ ਆਗਿਆ ਤੇ 'ਭੈ' ਵਿੱਚ ਸਾਰੇ ਚਲ ਰਹੇ ਹਨ, ਕੋਈ ਮਾਣ ਨਹੀਂ ਲੈਂਦਾ।
ਗਰਬੁ ਨਾ ਕੀਜੈ ਰੇਣ ਹੋਵੀਜੈ...
ਗਰਬੁ, ਇਹ ਅਹੰਕਾਰ ਨਹੀਂ ਕਰਨਾ।
ਇਸ ਦਾ ਇਲਾਜ਼ ਕੀ ਹੈ?
ਇਹਦੀ ਤੋੜ ਕੀ ਹੈ?
ਇਸ ਦਾ ਇਲਾਜ਼ ਕੀ ਹੈ?
ਇਹਦੀ ਤੋੜ ਕੀ ਹੈ?
ਇਸ ਦਾ ਇਲਾਜ਼ ਸਾਹਿਬ ਆਪ ਹੀ ਅੱਗੇ ਦੱਸਦੇ ਹਨ।
“ਗਰਬੁ ਨਾ ਕੀਜੈ ਰੇਣ ਹੋਵੀਜੈ”
ਧੂੜ ਬਣ ਜਾ, ਮਿੱਟੀ ਬਣ ਜਾ, ਖਾਕ ਬਣ ਜਾ ਸਾਰਿਆਂ ਦੇ ਚਰਨਾਂ ਦੀ।
ਸਾਹਿਬ ਉਸਦਾ ਇਲਾਜ਼ ਦੱਸ ਰਹੇ ਹਨ...
ਹੋਹੁ ਸਭਨਾ ਕੀ ਰੇਣੁਕਾ ਤਉ
ਆਉ ਹਮਾਰੈ ਪਾਸਿ॥
ਆਪੁ ਤਿਆਗਿ ਹੋਈਐ ਸਭ ਰੇਣਾ
ਜੀਵਤਿਆ ਇਉ ਮਰੀਐ॥
ਆਉ ਹਮਾਰੈ ਪਾਸਿ॥
ਆਪੁ ਤਿਆਗਿ ਹੋਈਐ ਸਭ ਰੇਣਾ
ਜੀਵਤਿਆ ਇਉ ਮਰੀਐ॥
ਕਿਸ ਤਰ੍ਹਾਂ ਦੀ ਧੂੜ ਬਣ ਜਾ.....
ਸਾਹਿਬ ਇਲਾਜ਼ ਦੱਸ ਰਹੇ ਹਨ।
ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਦਫਾ ਦੀਵਾਨ ਦੇ ਵਿੱਚ ਪੁੱਛਿਆ ਕਿ-
ਰੱਬ ਨਾਲੋਂ ਵੀ ਕੋਈ ਵੱਡਾ ਹੈ?
ਸਾਰੇ ਹੀ ਚੁੱਪ ਕਿ ਰੱਬ ਨਾਲੋ ਕੌਣ ਵੱਡਾ ਹੋ ਸਕਦਾ ਹੈ।
ਸਾਰੇ ਹੀ ਚੁੱਪ ਕਿ ਰੱਬ ਨਾਲੋ ਕੌਣ ਵੱਡਾ ਹੋ ਸਕਦਾ ਹੈ।
ਇੱਕ ਨਿੱਜੀ, ਨਿਕਟੀ ਸੇਵਕ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗਰੀਬ ਨਿਵਾਜ਼ ਆਪ ਹੀ ਬਖਸ਼ਿਸ਼ ਕਰੋ।
ਬਾਬਾ ਨੰਦ ਸਿੰਘ ਸਾਹਿਬ ਅੱਗੋ ਫਰਮਾਉਂਦੇ ਹਨ ਕਿ-
-ਜੇਤੂ ਵੱਡਾ ਹੈ ਜਾਂ ਜਿਸ ਨੂੰ ਜਿੱਤ ਲਿਆ ਜਾਵੇ?
-ਗਰੀਬ ਨਿਵਾਜ ਜੇਤੂ ਵੱਡਾ ਹੈ।
ਫਿਰ ਫੁਰਮਾਇਆ-
ਇਹ ਨਿਮਰਤਾ, ਇਹ ਗਰੀਬੀ ਰੱਬ ਨਾਲੋਂ ਵੀ ਵੱਡੀ ਹੈ ਕਿਉਂਕਿ ਉਸ ਨੂੰ ਜਿੱਤ ਲੈਂਦੀ ਹੈ।
ਸੰਗਤ ਵਿੱਚ ਫੁਰਮਾ ਕੀ ਰਹੇ ਹਨ-
ਗੁਰੂ ਨਾਨਕ ਨਿਰੰਕਾਰ ਦੇ ਚਾਰ ਸਰੂਪ ਹਨ।
ਨਿਰਾਕਾਰ, ਪਹਿਲਾ.... ਗੁਰੂ ਨਾਨਕ ਨਿਰੰਕਾਰ ਦਾ ਸਰੂਪ ਨਿਰਾਕਾਰ ਹੈ,
ਨਿਰੰਕਾਰ ਦਾ ਦੂਜਾ ਸਰੂਪ 'ਸਾਕਾਰ' ਜਿਸ ਸਰੂਪ ਵਿੱਚ ਸਾਹਿਬ ਇਸ ਮਾਤਲੋਕ, ਸ੍ਰਿਸਟੀ, ਜਗਤ ਵਿੱਚ ਤਸ਼ਰੀਫ ਲਿਆਏ ਹਨ।
ਨਿਰਾਕਾਰ, ਪਹਿਲਾ.... ਗੁਰੂ ਨਾਨਕ ਨਿਰੰਕਾਰ ਦਾ ਸਰੂਪ ਨਿਰਾਕਾਰ ਹੈ,
ਨਿਰੰਕਾਰ ਦਾ ਦੂਜਾ ਸਰੂਪ 'ਸਾਕਾਰ' ਜਿਸ ਸਰੂਪ ਵਿੱਚ ਸਾਹਿਬ ਇਸ ਮਾਤਲੋਕ, ਸ੍ਰਿਸਟੀ, ਜਗਤ ਵਿੱਚ ਤਸ਼ਰੀਫ ਲਿਆਏ ਹਨ।
ਜੋਤਿ ਰੂਪਿ ਹਰਿ ਆਪਿ, ਗੁਰੂ ਨਾਨਕ ਕਹਾਯਉ
ਤੀਜਾ ਸਰੂਪ ਸਾਹਿਬ ਨੇ ਦੱਸਿਆ ਗੁਰਬਾਣੀ ਹੈ।
ਵਾਹੋ-ਵਾਹੋ ਬਾਣੀ ਨਿਰੰਕਾਰ ਹੈ
ਇਹ ਨਿਰੰਕਾਰ, ਗੁਰੂ ਨਾਨਕ ਨਿਰੰਕਾਰ ਦਾ ਤੀਜਾ ਸਰੂਪ ਦੱਸਿਆ।
ਚੌਥਾ ਸਰੂਪ ਬਾਬਾ ਨੰਦ ਸਿੰਘ ਸਾਹਿਬ ਨੇ ਦੱਸਿਆ ਗੁਰੂ ਨਾਨਕ ਨਿਰੰਕਾਰ ਦਾ ਨਿਮਰਤਾ ਹੈ,
ਨਿਰੰਕਾਰ ਦਾ ਸਰੂਪ ਨਿਮਰਤਾ,' ਨਿਰੰਕਾਰ ਦਾ ਸਰੂਪ 'ਗਰੀਬੀ' ਕਿਸ ਗਰੀਬੀ ਵਿੱਚ ਨਿਰੰਕਾਰ ਇਸ ਸ੍ਰਿਸਟੀ ਵਿੱਚ ਪ੍ਰਗਟ ਹੁੰਦਾ ਹੈ,
ਕਿਸ ਨਿਮਰਤਾ ਦੇ ਵਿੱਚ ਉਸ ਦਾ ਪ੍ਰਕਾਸ਼ ਹੁੰਦਾ ਹੈ। ਸਾਹਿਬ ਨਿਮਰਤਾ ਤੇ ਗਰੀਬੀ ਵਿੱਚ ਵਿੱਚਰਦੇ ਹਨ। ਸਰੂਪ ਜਿਉਂ ਧਾਰਿਆ ਹੋਇਆ ਹੈ।

ਐਸੇ - ਐਸੇ ਬਚਨ ਕਰਦੇ ਹਨ....
ਜੀਉ ਪਿੰਡੁ ਸਭੁ ਤਿਸ ਦਾ ਦੇ
ਖਾਜੈ ਆਖਿ ਗਵਾਈਐ॥
ਜੇ ਲੋੜਹਿ ਚੰਗਾ ਆਪਣਾ ਕਰਿ
ਪੁੰਨਹੁ ਨੀਚੁ ਸਦਾਈਐ॥
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ
ਨਦਰਿ ਤੇਰੀ ਬਖਸੀਸ॥
ਖਾਜੈ ਆਖਿ ਗਵਾਈਐ॥
ਜੇ ਲੋੜਹਿ ਚੰਗਾ ਆਪਣਾ ਕਰਿ
ਪੁੰਨਹੁ ਨੀਚੁ ਸਦਾਈਐ॥
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ
ਨਦਰਿ ਤੇਰੀ ਬਖਸੀਸ॥
ਸ੍ਰੀ ਗੁਰੂ ਨਾਨਕ ਦੇਵ ਜੀ
ਨਿਮਰਤਾ ਤੇ ਗਰੀਬੀ ਦੇ ਸ਼ਬਦ ਆਪਣੇ ਵਾਸਤੇ ਇਸਤੇਮਾਲ ਕੀਤੇ ਹਨ, ਨਾਨਕ ਨੀਚ, ਨਾਨਕ ਕੀਟ, ਨਾਨਕ ਗਰੀਬ, ਨਾਨਕ ਆਦਮੀ, ਨਾਨਕ ਬੇਚਾਰਾ।
ਸਾਧ ਸੰਗਤ ਜੀ ਗੁਰੂ ਨਾਨਕ ਨਿਰੰਕਾਰ ਨੇ ਕਦੀ 'ਮੈਂ' ਨਾਨਕ 'ਮੈਂ' ਦਾ ਲਫ਼ਜ ਇਸਤੇਮਾਲ ਨਹੀਂ ਕੀਤਾ।
ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ
ਕੂਕਰ...... ਪਰ ਅਚੰਭੇ ਵਾਲੀ ਗੱਲ ਹੈ ਕਿ ਗੁਰੂ ਨਾਨਕ ਨਿਰੰਕਾਰ ਨੇ ਉਸ ਨਿਮਰਤਾ ਤੇ ਗਰੀਬੀ ਦੇ ਵਿੱਚ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਸਾਰੀ ਬਾਣੀ ਦੇ ਵਿੱਚ 'ਮੈਂ' ਨਾਨਕ ਨਹੀਂ ਕਿਹਾ।ਸਾਧ ਸੰਗਤ ਜੀ ਗੁਰੂ ਨਾਨਕ ਨਿਰੰਕਾਰ ਨੇ ਕਦੀ 'ਮੈਂ' ਨਾਨਕ 'ਮੈਂ' ਦਾ ਲਫ਼ਜ ਇਸਤੇਮਾਲ ਨਹੀਂ ਕੀਤਾ।
ਪਿਤਾ ਜੀ (ਬਾਬਾ ਨਰਿੰਦਰ ਸਿੰਘ ਜੀ) ਇਹ ਦੱਸਦੇ ਹੋਏ ਕਹਿਣ ਕੀ ਲੱਗੇ-
ਅਸੀਂ ਬਾਬਾ ਨੰਦ ਸਿੰਘ ਸਾਹਿਬ ਨੂੰ ਕਦੇ 'ਮੈਂ' ਦਾ ਲਫ਼ਜ ਇਸਤੇਮਾਲ ਕਰਦੇ ਨਹੀਂ ਵੇਖਿਆ।
ਕਦੀ ਆਪਣੀ ਉਸਤਤ ਉਨ੍ਹਾ ਨੇ ਆਪਣੀ ਰਸਨਾ ਤੋਂ ਕੀਤੀ ਨਹੀਂ।
ਕਦੇ ਆਪਣੇ ਕੰਨਾ ਨਾਲ ਸੁਣੀ ਨਹੀਂ।
ਕਦੇ ਕਿਸੇ ਨੂੰ ਬੁਰਾ ਕਿਹਾ ਨਹੀਂ।
ਕਿਸੇ ਦੇ ਬਾਰੇ ਇੱਕ ਬੁਰਾ ਲਫ਼ਜ ਸੁਣਿਆ ਨਹੀਂ।
ਕਦੀ ਆਪਣੀ ਉਸਤਤ ਉਨ੍ਹਾ ਨੇ ਆਪਣੀ ਰਸਨਾ ਤੋਂ ਕੀਤੀ ਨਹੀਂ।
ਕਦੇ ਆਪਣੇ ਕੰਨਾ ਨਾਲ ਸੁਣੀ ਨਹੀਂ।
ਕਦੇ ਕਿਸੇ ਨੂੰ ਬੁਰਾ ਕਿਹਾ ਨਹੀਂ।
ਕਿਸੇ ਦੇ ਬਾਰੇ ਇੱਕ ਬੁਰਾ ਲਫ਼ਜ ਸੁਣਿਆ ਨਹੀਂ।
ਪਿਤਾ ਜੀ ਕਹਿਣ ਲੱਗੇ ਕਿ-
ਇਹ 'ਮੈਂ' ਹੈ ਕੀ?
ਇਹ 'ਮੈਂ', ਇਹ ਹਉਮੈਂ, ਇਹੀ ਨਰਕ ਹੈ ਅਤੇ ਵਿਅਕਤੀ, ਇਨਸਾਨ, ਇਸ 'ਮੈਂ'' ਦਾ ਨਰਕ ਭੋਗ ਰਿਹਾ ਹੈ।
ਇਹ 'ਮੈਂ', ਇਹ ਹਉਮੈਂ, ਇਹੀ ਨਰਕ ਹੈ ਅਤੇ ਵਿਅਕਤੀ, ਇਨਸਾਨ, ਇਸ 'ਮੈਂ'' ਦਾ ਨਰਕ ਭੋਗ ਰਿਹਾ ਹੈ।
ਫਿਰ ਕਹਿਣ ਲੱਗੇ-
ਇਹ ਮੈਂ ਹੀ ਭਵਸਾਗਰ ਹੈ,
ਇਸ ਮੈਂ' ਦੇ ਭਵਸਾਗਰ ਵਿੱਚ ਹੀ ਹਰ ਵਾਰੀ ਡੁੱਬ ਕੇ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ।
ਇਸ ਮੈਂ' ਦੇ ਭਵਸਾਗਰ ਵਿੱਚ ਹੀ ਹਰ ਵਾਰੀ ਡੁੱਬ ਕੇ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ।
ਫਿਰ ਕਹਿਣ ਲੱਗੇ-
'ਮੈਂ' ਹੀ ਪਾਪ ਹੈ, ਬਾਕੀ ਸਭ ਪੁੰਨ ਹੈ।
ਮੈਂ' ਹੀ ਝੂਠ ਹੈ, ਬਾਕੀ ਸਭ ਸੱਚ ਹੈ।
ਮੈਂ' ਹੀ ਝੂਠ ਹੈ, ਬਾਕੀ ਸਭ ਸੱਚ ਹੈ।
ਪਿਤਾ ਜੀ ਅੱਗੇ ਇੰਜ ਵਾਝੇ ਕਰਦੇ ਹਨ ਕਿ-
ਜਿਸ ਵਕਤ ਇਹ 'ਮੈਂ'' ਦਾ ਪੜਦਾ ਹਟ ਜਾਏ।
ਜਿਸ ਵਕਤ ਇਹ 'ਮੈਂ' ਦੂਰ ਹੋ ਜਾਏ।
ਜਿਸ ਵਕਤ ਇਹ 'ਮੈਂ' ਦੂਰ ਹੋ ਜਾਏ।
ਕਹਿਣ ਲੱਗੇ-
ਇਸ ਦਾ ਪੜਦਾ ਹਟਦੇ ਹੀ ਸਭ 'ਤੂੰ' ਹੀ 'ਤੂੰ' ਨਜ਼ਰ ਆਉਂਦਾ ਹੈ।
ਫਿਰ ਸਿਵਾਏ ਉਸ 'ਤੂੰ' ਦੇ, ਕੋਈ ਚੀਜ਼ ਹੋਰ ਨਜ਼ਰ ਹੀ ਨਹੀਂ ਆਉਂਦੀ।
ਫਿਰ ਸਿਵਾਏ ਉਸ 'ਤੂੰ' ਦੇ, ਕੋਈ ਚੀਜ਼ ਹੋਰ ਨਜ਼ਰ ਹੀ ਨਹੀਂ ਆਉਂਦੀ।
ਫਿਰ ਕਹਿਣ ਲੱਗੇ-
ਦੇਖ ਪੁੱਤ, ਜਿਹੜਾ ਜਿੰਦਗੀ ਦਾ ਸਫਰ ਹੈ, ਯਾਤਰਾ ਹੈ, ਇਹ ਸ਼ੁਰੂ ਤਾਂ 'ਮੈਂ'' ਤੋਂ ਹੀ ਹੁੰਦੀ ਹੈ।
ਪਰ ਜੇ ਕਿਤੇ 'ਤੂੰ' ਤੇ ਜਾ ਕੇ ਸਮਾਪਤ ਹੋ ਜਾਏ ਤਾਂ ਇਹ ਯਾਤਰਾ, ਇਹ ਜਨਮ ਸਫਲ ਹੈ।
ਪਰ ਜੇ ਕਿਤੇ 'ਤੂੰ' ਤੇ ਜਾ ਕੇ ਸਮਾਪਤ ਹੋ ਜਾਏ ਤਾਂ ਇਹ ਯਾਤਰਾ, ਇਹ ਜਨਮ ਸਫਲ ਹੈ।
ਤੁ ਠਾਕੁਰੋ ਬੈਰਾਗਰੋ ਮੈਂ' ਜੇਹੀ ਘਣ ਚੇਰੀ ਰਾਮ॥
ਤੂੰ ਸਾਗਰੋ ਰਤਨਾਗਰੋ ਹਉ ਸਾਰ
ਨ ਜਾਣਾ ਤੇਰੀ ਰਾਮ॥
ਸਾਰ ਨ ਜਾਣਾ ਤੂ ਵਡ ਦਾਣਾ ਕਰਿ
ਮਿਹਰੰਮਤਿ ਸਾਂਈ॥
ਕਿਰਪਾ ਕੀਜੈ ਸਾ ਮਤਿ ਦੀਜੈ ਆਠ
ਪਹਰ ਤੁਧੁ ਧਿਆਈ॥
ਗਰਬੁ ਨ ਕੀਜੈ ਰੇਣ ਹੋਵੀਜੈ
ਤਾ ਗਤਿ ਜੀਅਰੇ ਤੇਰੀ॥
ਸਭ ਊਪਰਿ ਨਾਨਕ ਕਾ ਠਾਕੁਰੁ
ਮੈਂ' ਜੇਹੀ ਘਣ ਚੇਰੀ ਰਾਮ॥
ਤੂੰ ਸਾਗਰੋ ਰਤਨਾਗਰੋ ਹਉ ਸਾਰ
ਨ ਜਾਣਾ ਤੇਰੀ ਰਾਮ॥
ਸਾਰ ਨ ਜਾਣਾ ਤੂ ਵਡ ਦਾਣਾ ਕਰਿ
ਮਿਹਰੰਮਤਿ ਸਾਂਈ॥
ਕਿਰਪਾ ਕੀਜੈ ਸਾ ਮਤਿ ਦੀਜੈ ਆਠ
ਪਹਰ ਤੁਧੁ ਧਿਆਈ॥
ਗਰਬੁ ਨ ਕੀਜੈ ਰੇਣ ਹੋਵੀਜੈ
ਤਾ ਗਤਿ ਜੀਅਰੇ ਤੇਰੀ॥
ਸਭ ਊਪਰਿ ਨਾਨਕ ਕਾ ਠਾਕੁਰੁ
ਮੈਂ' ਜੇਹੀ ਘਣ ਚੇਰੀ ਰਾਮ॥
ਗੁਰੂ ਨਾਨਕ ਦਾਤਾ ਬਖ਼ਸ਼ ਲੈ॥
ਬਾਬਾ ਨਾਨਕ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥