ਨਾਨਕੁ ਨੀਚੁ ਭਿਖਿਆ ਦਰਿ ਜਾਚੈ
ਸਗਲ ਸ੍ਰਿਸਟਿ ਲਗਿ ਬਿਤਰਹੁ॥
ਤਤੁ ਬਿਚਾਰੁ ਯਹੈ ਮਥੁਰਾ
ਜਗ ਤਾਰਨ ਕਉ ਅਵਤਾਰੁ ਬਨਾਯਉ॥
ਜਪ੍ਹਉ ਜਿਨ-ਅਰਜੁਨ ਦੇਵ ਗੁਰੂ
ਫਿਰਿ ਸੰਕਟ ਜੋਨਿ ਗਰਭ ਨ ਆਯਉ॥
ਮੇਰੇ ਸਾਹਿਬ, ਸਰਤਾਜ ਪੰਜਵੇਂ ਗੁਰੂ ਨਾਨਕ, ਗੁਰੂ ਅਰਜਨ ਪਾਤਸ਼ਾਹ ਨੇ ੴ, ਨਿਰੰਕਾਰ ਦਾ ਸਰੂਪ ਉਤਾਰਿਆ ਹੈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਉਤਾਰਿਆ ਹੈ।
ਦਰਬਾਰ ਸਾਹਿਬ ਸਸ਼ੋਬਿਤ ਕੀਤਾ ਹੈ। ਸਸ਼ੋਬਿਤ ਕਰਕੇ ਜਿਸ ਤਰ੍ਹਾਂ ੴ ਦੀ ਅੰਮ੍ਰਿਤ ਬਾਣੀ ਨੂੰ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਕਾਸ਼ਿਤ ਕੀਤਾ ਹੈ। ਉਸ ਪ੍ਰਕਾਸ਼ ਨੂੰ ਪ੍ਰਕਾਸ਼ਿਤ ਕਰਕੇ ਆਪ ਸਾਹਿਬ ਫਰਸ਼ ਤੇ ਹੋ ਗਏ ਹਨ, ਸੰਗਤ ਦੇ ਵਿੱਚ ਹੀ ਬੈਠ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖਰੀ ਸ਼ਬਦ ਸਲੋਕ ਮਹੱਲਾ ਪੰਜਵੇਂ ਵਿੱਚ ਸਾਹਿਬ ਆਪਣੇ ਆਪ ਨੂੰ ਕਿਸ ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਵਿੱਚ ਪ੍ਰਗਟ ਕਰ ਰਹੇ ਹਨ।
ਜਿਸ ਵਕਤ ਸਾਹਿਬ ਨੇ ੴ ਦੀ ਸਿਫ਼ਤ ਤੋਂ ਸ੍ਰੀ ਗੁਰੂ ਗ੍ਰੰਥ ਆਰੰਭ ਕੀਤੇ ਹਨ ਤੇ ਅਖ਼ੀਰ ਤੇ ਕੀ ਸ਼ਬਦ ਫੁਰਮਾ ਰਹੇ ਹਨ।
ਮੈਂ' ਨਿਰਗੁਣਿਆਰੇ ਕੋ ਗੁਣੁ ਨਾਹੀ
ਆਪੇ ਤਰਸੁ ਪਇਓਈ॥
ਤਰਸੁ ਪਇਆ ਮਿਹਰਾਮਤਿ ਹੋਈ
ਸਤਿਗੁਰੁ ਸਜਣੁ ਮਿਲਿਆ॥
ਨਾਨਕ ਨਾਮੁ ਮਿਲੈ ਤਾਂ ਜੀਵਾਂ
ਤਨੁ ਮਨੁ ਥੀਵੈ ਹਰਿਆ॥
ੴ ਨੂੰ, ਨਿਰੰਕਾਰ ਨੂੰ ਤੇ ਗੁਰੂ ਨਾਨਕ ਨੂੰ ਮੁਖ਼ਾਤਬ ਕਰਕੇ ਉਨ੍ਹਾਂ ਦੇ ਸਨਮੁੱਖ ਹੋ ਕੇ ਸੰਬੋਧਿਤ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਫੁਰਮਾ ਕੀ ਰਹੇ ਹਨ।
ਸੱਚੇ ਪਾਤਸ਼ਾਹ ਤੇਰੀ ਬਖਸ਼ਿਸ਼, ਤੇਰੀਆਂ ਮਿਹਰਾਂ, ਜੋ ਕੁੱਝ ਤੂੰ ਕੀਤਾ ਹੈ ਉਸਨੂੰ ਬਿਆਨ ਕਰਨ ਦੀ ਯੋਗਤਾ ਮੇਰੇ ਵਿੱਚ ਨਹੀਂ ਹੈ। ਮੈਂ' ਨਿਰਗੁਣਆਰਾ ਹਾਂ। ਸੱਚੇ ਪਾਤਸ਼ਾਹ! ਮੇਰੇ ਵਿੱਚ ਇਕ ਗੁਣ ਨਹੀਂ ਹੈ। ਤੂੰ ਰਹਿਮ ਕੀਤਾ ਹੈ, ਤਰਸ ਕੀਤਾ ਹੈ, ਬਖਸ਼ੀਸ਼ ਕੀਤੀ ਹੈ। ਸੱਚੇ ਪਾਤਸ਼ਾਹ! ਹੇ ੴ ! ਹੇ ਨਿਰੰਕਾਰ! ਹੇ ਗੁਰੂ ਨਾਨਕ ! ਤੂੰ ਐਸੀ ਬਖਸ਼ਿਸ਼ ਕੀਤੀ ਹੈ, ਤਰਸ ਕੀਤਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਕੰਮਲ ਕਰਵਾ ਲਏ ਹਨ। ਤੂੰ ਮੈਂ'ਨੂੰ ਸਤਿਗੁਰੂ ਦੇ ਸਰੂਪ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਪ੍ਰਾਪਤ ਹੋ ਗਿਆ ਹੈਂ, ਮਿਲ ਗਿਆ ਹੈਂ।
ਪੰਜਵੇਂ ਗੁਰੂ ਨਾਨਕ ਸਾਨੂੰ ਕੀ ਸਿੱਖਿਆ ਦੇ ਰਹੇ ਹਨ ਕਿ ਹੇ ਸੱਚੇ ਪਾਤਸ਼ਾਹ ! ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਫੁਰਮਾਇਆ ਸੀ-
ਮੈਂ' ਦੀਜੈ ਨਾਮੁ ਵਡਾਈ ਹੇ॥
ਸੱਚੇ ਪਾਤਸ਼ਾਹ ੴ ਅੱਗੇ ਅਰਦਾਸ ਕਰ ਰਹੇ ਹਨ ਕਿ ਇੱਕੋ ਭਿਖਿਆ ਨਾਮ ਦੀ ਤੇਰੇ ਕੋਲੋਂ ਮੰਗ ਰਿਹਾ ਹਾਂ। ਇਹ ਤੇਰੀ ਵਡਿਆਈ ਹੈ ਜੇ ਇਹ ਮੈਨੂੰ ਬਖਸ਼ ਦੇਂਵੇਂ ।
ਸਾਧ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਨਾਮ ਦੀ ਭਿਖਿਆ ੴ, ਨਿਰੰਕਾਰ, ਗੁਰੂ ਨਾਨਕ ਤੋਂ ਮੰਗ ਰਹੇ ਹਨ। ਇਸ ਤਰ੍ਹਾਂ ਦਾ ਨਿਮਰਤਾ ਤੇ ਗਰੀਬੀ ਦਾ ਪ੍ਰਕਾਸ਼ ਬਖਸ਼ਦੇ ਹੋਏ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਨਾ ਕਰਕੇ, ਰਹਿੰਦੀ ਦੁਨੀਆਂ ਤਕ ਸਾਨੂੰ ਬਖਸ਼ ਕੇ, ਉੱਥੇ ਸਸ਼ੋਬਿਤ ਕਰਕੇ।
ਸਗਲ ਸ੍ਰਿਸਟਿ ਲਗਿ ਬਿਤਰਹੁ॥
ਇਕ ਐਸਾ ਜਹਾਜ ਬਣਾ ਦਿੱਤਾ ਹੈ ਅਤੇ ਰਹਿੰਦੀ ਦੁਨੀਆਂ ਤਕ ੴ ਨੂੰ ਉਸ ਸਰੂਪ ਵਿੱਚ ਉਤਾਰ ਕੇ ਬਿਠਾਇਆ ਹੈ। ਉਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਹਨ-
ੴ ਨੂੰ ਉਸ ਸਰੂਪ ਵਿੱਚ ਸਾਡੇ ਪਾਸ ਬਿਠਾ ਕੇ ਆਪ ਅੱਗ ਦੇ ਵਿੱਚ ਆਸਣ ਲਗਾ ਲਿਆ ਹੈ। ਉਸ ਵੇਲੇ ਜਿਹੜਾ ਪ੍ਰਸ਼ਾਦ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਬਖਸ਼ ਗਏ ਹਨ...। ਕਿੰਨੀ ਖੁਸ਼ ਕਿਸਮਤ, ਕਿੰਨੀ ਭਾਗਾਂ ਵਾਲੀ ਉਹ ਸੰਗਤ ਹੋਏਗੀ ਜਿਹੜੀ ਉਸ ਵਕਤ ਦਰਬਾਰ ਸਾਹਿਬ ਵਿੱਚ ਬੈਠ ਕੇ ਉਨ੍ਹਾਂ ਦੇ (ਗੁਰੂ ਅਰਜਨ ਪਾਤਸ਼ਾਹ) ਪਿੱਛੇ ਬੈਠ ਕੇ ਉਨ੍ਹਾਂ ਦੇ ਹੀ ਕੀਰਤਨ ਨੂੰ ਸਰਵਣ ਕਰਦੀ ਸੀ। ਉਸ ਵੇਲੇ ੴ ਦੀ ਸਿਫ਼ਤ ਸਲਾਹ ਕਰਦੇ ਹੋਏ ਉਸ ਪ੍ਰਕਾਸ਼ ਨੂੰ, ਉਸ ਵਿੱਚ ਰੰਗੇ ਹੋਏ ਉਸ ਲੀਨਤਾ ਦੇ ਵਿੱਚ ਜਿਸ ਤਰ੍ਹਾਂ ਉਨ੍ਹਾਂ ਦੀ ਮੁਬਾਰਿਕ ਰਸਨਾਂ ਤੋਂ, ਪਾਵਨ ਰਸਨਾਂ ਤੋਂ ਉਹ ਅੰਮ੍ਰਿਤ ਵਹਿੰਦਾ ਸੀ, ਆਓ ! ਆਪਾਂ ਵੀ ਉਸ ਅੰਮ੍ਰਿਤ ਰਸ ਦਾ ਅਨੰਦ ਮਾਣ ਲਈਏ।
ਮਨਿ ਵਸੈ ਏਕੰਕਾਰੁ॥
ਜਿਨ ਗੁਰਮੁਖਿ ਸੁਣਿ ਹਰਿ ਮੰਨਿਆ
ਜਨ ਨਾਨਕ ਤਿਨ ਜੈਕਾਰੁ॥
ਏਕੁ ਬਿਸਥੀਰਨੁ ਏਕੁ ਸੰਪੂਰਨੁ ਏਕੈ ਪ੍ਰਾਨ ਅਧਾਰਾ॥
ਸੁਆਮੀ ਸਿਰਜਨਹਾਰੁ॥
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ॥
ਸਭ ਜਲਿ ਥਲਿ ਰਹਿਆ ਸਮਾਈ॥
ਮੁਕਤਿ ਬਪੁੜੀ ਭੀ ਗਿਆਨੀ ਤਿਆਗੇ॥
ਏਕੰਕਾਰੁ ਸਤਿਗੁਰ ਤੇ ਪਾਈਐ
ਹਉ ਬਲਿ ਬਲਿ ਗੁਰ ਦਰਸਾਇਣਾ॥
ਗੁਰ ਪਰਸਾਦਿ ਸਦਾ ਮਨੁ ਰਾਤਾ॥
ਸਿਮਰਿ ਸਿਮਰਿ ਜੀਵਹਿ ਜਨ ਤੇਰੇ
ਏਕੰਕਾਰਿ ਸਮਾਈ ਹੇ॥
ਨਾਨਾ ਰੂਪ ਭੇਖ ਦਿਖਲਾਈ॥
ਸਾਂਗੁ ਉਤਾਰਿ ਥੰਮਿ-ਓ ਪਾਸਾਰਾ॥
ਤਬ ਏਕੋ ਏਕੰਕਾਰਾ॥
ਪੰਚ ਜਨਾ ਲੇ ਵਸਗਤਿ ਰਾਖੈ ਮਨ ਮਹਿ ਏਕੰਕਾਰੇ॥
ਏਕੰਕਾਰ ਨਾਮ ਉਰ ਧਾਰੰ॥
ਕੁਲਹ ਸਮੂਹ ਸਗਲ ਉਧਾਰੰ॥
ਬਡਭਾਗੀ ਨਾਨਕ ਕੋ ਤਾਰੰ॥
ਬਾਬਾ ਨਾਨਕ ਬਖਸ਼ ਲੈ॥