ਸਰਬ ਸ੍ਰੇਸ਼ਟ ਪਾਲਣਹਾਰ
ਪਰਮਾਤਮਾ ਆਪ ਆਪਣੇ ਸੱਚੇ ਸੇਵਕਾਂ ਦੀਆਂ ਲੋੜਾਂ ਵੱਲ ਧਿਆਨ ਦੇ ਕੇ ਆਪ ਉਨ੍ਹਾਂ ਦੀ ਪੂਰਤੀ ਕਰਦਾ ਹੈ।
ਪਰਮਾਤਮਾ ਦੇ ਸਰੂਪ ਵਿੱਚ ਜਾਗ੍ਰਿਤ ਭਗਤ ਨੂੰ ਸੰਸਾਰਕ ਚਿੰਤਾਵਾਂ ਵਿੱਚ ਚਿੰਤਤ ਹੋਣ ਲਈ ਸਮਾਂ ਨਹੀਂ ਮਿਲਦਾ। ਪਰਮਾਤਮਾ ਵਿੱਚ ਪੂਰਨ ਰੂਪ ਵਿੱਚ ਲੀਨ ਐਸੇ ਸੇਵਕ ਦੀ ਦੇਖ ਭਾਲ ਪਰਮਾਤਮਾ ਆਪ ਹੀ ਕਰਦਾ ਹੈ।
ਹਮੇਸ਼ਾ ਪਰਮਾਤਮਾ ਦੇ ਧਿਆਨ ਵਿੱਚ ਲੀਨ ਬਾਬਾ ਜੀ “ਤ੍ਰੈ ਗੁਣ ਅਤੀਤ” ਸਨ, ਉਹ ਮਾਇਆ ਦੇ ਤਿੰਨ ਗੁਣਾਂ ਤੋਂ ਉੱਪਰ ਸਨ।
ਆਪਣੇ ਆਪ ਨੂੰ ਪੂਰਨ ਰੂਪ ਵਿੱਚ ਸਮਰਪਿਤ ਕਰਕੇ ਹੀ ਕੋਈ ਪਰਮਾਤਮਾ ਦੇ ਪੂਰਨ ਅਧਿਕਾਰ ਵਿੱਚ ਆਉਂਦਾ ਹੈ। ਇਕ ਸ਼ਰਧਾਲੂ ਦਾ ਹਰ ਪਲ, ਸਰਬ ਸ੍ਰੇਸ਼ਟ ਪਾਲਣਹਾਰ ਦੀ ਜਿੰਮੇਵਾਰੀ ਬਣ ਜਾਂਦਾ ਹੈ। ਪਰਮਾਤਮਾ ਉਸ ਸੇਵਕ ਵਿੱਚ ਵਿੱਚਰਦਾ ਹੈ ਅਤੇ ਉਸ ਰਾਹੀਂ ਹੀ ਆਪਣੇ ਆਪ ਨੂੰ ਪਰਮਾਤਮਾ ਸੰਸਾਰ ਵਿੱਚ ਦਰਸਾਉਂਦਾ ਹੈ।
ਆਪਣੇ ਸਰੀਰ ਵੱਲ ਇਸ਼ਾਰਾ ਕਰਦੇ ਹੋਏ :
ਉਸ ਦੇ ਹੁਕਮ ਵਿੱਚ ਹੀ ਵਿੱਚਰਦਾ ਹੈ।”
ਇਕ ਪਿੰਡ ਦਾ ਗੱਭਰੂ ਮੁੰਡਾ ਜੋ ਪਹਿਲੀ ਵਾਰ ਮਹਾਨ ਬਾਬਾ ਜੀ ਦੇ ਦਰਸ਼ਨਾਂ ਲਈ ਸੰਗਤ ਦੇ ਨਾਲ ਜਾ ਰਿਹਾ ਸੀ, ਰੇਲਵੇ ਸਟੇਸ਼ਨ ਦੇ ਉੱਚੇ ਪਲੇਟਫਾਰਮ ਤੇ ਚਲਦੀ ਗੱਡੀ ਦੇ ਵਿੱਚਕਾਰ ਡਿੱਗ ਪਿਆ ਅਤੇ ਚਲਦੀ ਗੱਡੀ ਦੇ ਭਾਰੀ ਪਹੀਆਂ ਨਾਲ ਦੂਰ ਤਕ ਘਸੀਟਦਾ ਚਲਾ ਗਿਆ। ਪੂਰੀ ਸੰਗਤ ਨੌਜਵਾਨ ਦੇ ਇਸ ਅਚਾਨਕ ਬਦਕਿਸਮਤ ਦੁਰਘਟਨਾ ਵਿੱਚ ਨਿਸਚਿਤ ਤੌਰ ਤੇ ਕੁਚਲ ਕੇ ਮਰ ਜਾਣ ਦੇ ਡਰ ਤੋਂ ਗੰਭੀਰ ਸਦਮੇ ਅਤੇ ਨਿਰਾਸ਼ਾ ਵਿੱਚ ਸੀ। ਪੰ੍ਰਤੂ ਲੜਕੇ ਨੂੰ ਰੁਕੀ ਹੋਈ ਗੱਡੀ ਦੇ ਹੇਠੋਂ ਪ੍ਰਸੰਨ ਚਿਤ ਸੁਰੱਖਿਅਤ ਨਿਕਲਦੇ ਵੇਖ ਕੇ ਸਾਰੀ ਸੰਗਤ ਹੈਰਾਨ ਅਤੇ ਸੁੰਨ ਹੋ ਗਈ। ਮਹਾਨ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਇਸ਼ਨਾਨ ਦੇ ਸਮੇਸਾਰੇ ਸਰੀਰ ਉੱਤੇ ਪਹੀਆਂ ਦੇ ਨਿਸ਼ਾਨ ਅਤੇ ਜ਼ਖ਼ਮ ਵੇਖ ਹਜ਼ੂਰੀਆਂ (ਨਿਜੀ ਸੇਵਕ) ਹੈਰਾਨ ਸੀ।
ਇਕ ਵਾਰੀ ਰੂਹਾਨੀ ਖੇੜੇ ਵਿੱਚ ਬਾਬਾ ਜੀ ਨੇ ਫੁਰਮਾਇਆ ਕਿ ਜਿਸ ਵੀ ਘੜੀ ਕੋਈ ਸ਼ਰਧਾਲੂ ਉਨ੍ਹਾਂ ਵੱਲ ਤੁਰ ਪੈਂਦਾ ਹੈ ਉਸੇ ਘੜੀ ਤੋਂ ਉਸ ਦੀ ਪੂਰਨ ਦੇਖ-ਭਾਲ ਅਤੇ ਸੁਰੱਖਿਆ ਉਨ੍ਹਾਂ ਦੀ ਆਪਣੀ ਜਿੰਮੇਵਾਰੀ ਬਣ ਜਾਂਦੀ ਹੈ। ਬਹੁਤ ਸਾਰੇ ਸੇਵਕਾਂ ਲਈ ਨਿਸਚਿਤ ਮੌਤ ਤੋਂ ਚਮਤਕਾਰੀ ਰੂਪ ਨਾਲ ਬਚਣਾ ਇਕ ਆਮ ਅਨੁਭਵ ਸੀ ਤੇ ਹੈ।
ਸਤਿਗੁਰੁ ਕੋਟਿ ਪੈਂਡਾ ਆਗੈ ਹੋਇ ਲੇਤ ਹੈ ॥
ਇਕ ਪੂਰਨ ਸੰਤ ਕਦੇ ਵੀ ਕੁਦਰਤ ਅਤੇ ਕਿਸਮਤ ਦੇ ਤਰੀਕੇ ਅਤੇ ਮਰਯਾਦਾ ਬਦਲਨੀ ਪਸੰਦ ਨਹੀਂ ਕਰਦਾ ਬਲਕਿ ਆਪਣੇ ਸ਼ਰਧਾਲੂਆਂ ਦੇ ਦੁੱਖ ਆਪ ਸਹਾਰ ਲੈਂਦਾ ਹੈ। ਜਿਵੇਂ ਕਿ ਉਨ੍ਹਾਂ ਦਾ ਸਰੂਪ ਕਰਮ ਵਿੱਚਾਰਧਾਰਾ (ਸਿਧਾਂਤ) ਦੇ ਅਧੀਨ ਨਹੀਂ ਹੈ, ਉਨ੍ਹਾਂ ਨੂੰ ਕੋਈ ਦੁੱਖ ਜਾਂ ਕਸ਼ਟ ਪ੍ਰਭਾਵਿਤ ਕਰਨਾ ਤਾਂ ਕੀ, ਛੁਹ ਤਕ ਨਹੀਂ ਸਕਦਾ ਜਦ ਤਕ ਕਿ ਉਹ ਆਪ ਦੂਸਰਿਆਂ ਦੇ ਦੁੱਖ ਜਾਂ ਤਕਲਾਂ ਆਪਣੇ Tੁੱਪਰ ਨਾ ਲੈਣ। ਧਰਤੀ ਦਾ ਬੋਝ ਹਲਕਾ ਕਰਨ ਲਈ ਇਸ ਦੇ ਮੁਕਤੀਦਾਤਾ ਆਪ ਸੰਸਾਰ ਦੇ ਪਾਪਾਂ ਦਾ ਭਾਰ ਝੱਲ ਲੈਂਦੇ ਹਨ।
ਮਹਾਨ ਬਾਬਾ ਜੀ ਦੇ ਭੌਤਕ ਸਰੀਰ ਨੂੰ, ਜਿਸ ਦੇ ਕਿ ਸੱਤ ਕਰੋੜ ਰੋਮ ਪਰਮਾਤਮਾ ਦੇ ਸ਼ਾਨਦਾਰ ਨਾਮ ਦੀ ਮਹਿਮਾਂ ਨੂੰ ਪ੍ਰਸਤੁਤ ਕਰਦੇ ਹਨ ਅਤੇ ਹਰੇਕ ਰੋਮ “ਨਾਮ” ਦੀ ਅਮਰ ਸ਼ਾਨ ਵਿੱਚ ਵਿੱਚਰਦਾ ਹੈ, ਬੀਮਾਰੀ ਜਾਂ ਦੁੱਖ ਪ੍ਰਭਾਵਿਤ ਨਹੀਂ ਕਰ ਸਕਦੇ।