ਰੂਹਾਨੀ ਚਮਤਕਾਰ
ਬਾਬਾ ਜੀ ਨੇ ਕਿਸੇ ਨੂੰ ਨਿਰਾਸ ਨਹੀਂ ਕੀਤਾ ਸੀ। ਉਨ੍ਹਾਂ ਦੇ ਇਸ ਧਰਤੀ ਤੋਂ ਸਰੀਰਕ ਤੌਰ ਤੇ ਅਲੋਪ ਹੋ ਜਾਣ ਤੋਂ ਚਾਰ ਸਾਲ ਬਾਅਦ 1947 ਵਿੱਚ ਦੇਸ਼ ਦੀ ਵੰਡ ਹੋ ਗਈ ਸੀ। ਇਹ ਬਹੁਤ ਅਚੰਭੇ ਵਾਲੀ ਗੱਲ ਹੈ ਕਿ ਪਾਕਿਸਤਾਨ ਤੋਂ ਆਉਂਣ ਵਾਲੇ ਉਨ੍ਹਾਂ ਦੇ ਹਜ਼ਾਰਾਂ ਸ਼ਰਧਾਲੂ ਆਪਣੇ ਪਰਿਵਾਰਾਂ ਸਮੇਤ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਹੋਣ ਦਾ ਸਦਕਾ ਬਿਲਕੁਲ ਸੁਰੱਖਿਅਤ ਰਹੇ ਸਨ। ਉਨ੍ਹਾਂ ਦੇ ਹਜ਼ਾਰਾਂ ਹੀ ਸਿੱਖ, ਹਿੰਦੂ ਅਤੇ ਮੁਸਲਮਾਨ ਸ਼ਰਧਾਲੂ ਦੂਰ ਦੂਰ ਦੀਆਂ ਥਾਵਾਂ ਤੋਂ ਆਰ ਪਾਰ ਗਏ ਪਰ ਉਨ੍ਹਾਂ ਵਿੱਚੋਂ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਅਤੇ ਨਾ ਹੀ ਕੋਈ ਜ਼ਖਮੀ ਹੋਇਆ ਸੀ। ਹਰ ਇਕ ਨੂੰ ਮਹਾਂ ਰਖਵਾਲੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਜਾਦੂਮਈ ਰੱਖਿਆ ਦਾ ਅਨੁਭਵ ਹੋਇਆ ਸੀ। ਇਸ ਤਰ੍ਹਾਂ ਦੇ ਸੈਂਕੜੇ ਲੋਕਾਂ ਨੇ ਆਪਣੇ ਅਜੀਬ ਅਨੁਭਵ ਤੇ ਤਜਰਬੇ ਮੇਰੇ ਸਤਿਕਾਰਯੋਗ ਪਿਤਾ ਜੀ ਨੂੰ ਸੁਣਾਏ ਸਨ। ਮੈਨੂੰ ਇਹ ਕਈ ਹੱਡਬੀਤੀਆਂ ਉਨ੍ਹਾਂ ਤੋਂ ਸੁਣਨ ਦਾ ਮੌਕਾ ਵੀ ਮਿਲਿਆ ਹੈ।
ਇਸ ਧਰਤੀ ਤੋਂ ਕਈ ਸਾਲ ਪਹਿਲਾਂ ਸਰੀਰਕ ਰੂਪ ਵਿੱਚ ਅਲੋਪ ਹੋ ਜਾਣ ਬਾਅਦ ਵੀ, ਇਹ ਕਿਵੇਂ ਸੰਭਵ ਹੈ ਕਿ ਇਕ ਸਦਾ ਜਤੀ ਰਹਿਣ ਵਾਲੇ, ਜਿਨ੍ਹਾਂ ਨੇ ਕਦੇ ਗ੍ਰਹਿਸਥ ਧਾਰਨ ਨਹੀਂ ਕੀਤਾ ਸੀ, ਉਨ੍ਹਾਂ ਨੇ ਆਪਣੇ ਲੱਖਾਂ ਸ਼ਰਧਾਲੂਆਂ ਦੇ ਪਰਿਵਾਰਾਂ ਦੀ ਮਾ-ਬਾਪ ਵਾਂਗ ਰੱਖਿਆ ਕੀਤੀ ਹੋਵੇ, ਇਹ ਸੱਚ ਮੁੱਚ ਚਮਤਕਾਰ ਹੈ।
ਦੁਨਿਆਵੀ ਪਦਾਰਥਕ, ਧਨ ਤੋਂ ਬਗੈਰ ਹੀ ਬਾਬਾ ਜੀ ਰੱਬ ਦੇ ਦਰਬਾਰ 'ਚ ਸਰਵੁੱਚ ਚਾਨਣ ਮੁਨਾਰੇ ਵਾਂਗ ਚਮਕਦੇ ਹਨ।
ਕਲਿਯੁਗ ਦੇ ਇਸ ਅੰਧਕਾਰ ਯੁਗ ਵਿੱਚ ਬੁਰਾਈ ਦੀਆਂ ਭਾਰੀ ਨਕਾਰਾਤਮਕ ਸ਼ਕਤੀਆਂ ਦੇ ਵਿੱਚਕਾਰ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦੀ ਜੋਤ ਨੂੰ ਸਿਖ਼ਰ ਤੇ ਜਗਦਾ ਰੱਖਿਆ ਕਲਿਯੁਗ ਦੀ ਇਹ ਡਰਾਉਂਣੀ ਹਨੇਰੀ ਤੇ ਤੂਫ਼ਾਨ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਇਸ ਜਗਦੀ ਜੋਤ ਨੇ ਨੇੜੇ ਨਹੀਂ ਢੁੱਕ ਸਕੇ ਸਨ।
ਉਨ੍ਹਾਂ ਨੇ ਸੰਸਾਰ ਦਾ ਤਿਆਗ ਕੀਤਾ ਹੋਇਆ ਸੀ, ਕਿਸੇ ਵੀ ਵਸਤੂ ਨੂੰ ਆਪਣੀ ਨਹੀਂ ਬਣਾਇਆ ਸੀ। ਉਨ੍ਹਾਂ ਤੋਂ ਪਹਿਲਾਂ ਕਿਸੇ ਵੀ ਫ਼ਕੀਰ ਜਾਂ ਦਰਵੇਸ਼ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਵਾਂਗ ਰੂਹਾਨੀਅਤ ਦੇ ਖਜ਼ਾਨਿਆਂ ਦੇ ਦਰਵਾਜੇ ਖੋਲ੍ਹ ਕੇ ਹੜ੍ਹ ਨਹੀਂ ਵਗਾਇਆ ਸੀ।