ਰੱਬੀ ਪਹਿਰਾ
ਬਾਬਾ ਜੀ ਨੇ ਸਾਰੀ ਉਮਰ ਵਸੋਂ ਤੋਂ ਦੂਰ ਤੇ ਅਪਹੁੰਚ ਅਸਥਾਨਾਂ ਦੀ ਇਕਾਂਤ ਵਿੱਚ ਭਗਤੀ ਕਰਦਿਆਂ ਗੁਜ਼ਾਰੀ। ਬਾਬਾ ਜੀ ਇਕਾਂਤ ਦੀ ਇਕੱਲ ਵਿੱਚ ਹੀ ਬੰਦਗੀ ਕਰਿਆ ਕਰਦੇ ਸਨ। ਜੇ ਕੋਈ ਉਨ੍ਹ੍ਹਾਂ ਦੇ ਨਜ਼ਦੀਕ ਜਾਂਦਾ ਵੀ ਸੀ ਤਾਂ ਉਸ ਨੂੰ ਕੋਈ ਸ਼ੇਰ ਦੀ ਧਾੜ ਸੁਣਾਈ ਦਿੰਦੀ ਸੀ ਜਾਂ ਸੱਪ ਪਹਿਰਾ ਦਿੰਦਾ ਨਜ਼ਰ ਆਉਂਦਾ ਸੀ। ਡਰ ਅਤੇ ਸਤਿਕਾਰ ਵਿੱਚ ਉਹ ਵਿਅੱਕਤੀ ਵਾਪਸ ਮੁੜ ਆਉਂਦਾ ਸੀ। ਇਸ ਤਰ੍ਹਾਂ ਉਨ੍ਹਾਂ ਦੀ ਬੰਦਗੀ ਵਿੱਚ ਵਿਘਨ ਪਾਉਂਣ ਦਾ ਕਿਸੇ ਵਿੱਚ ਹੌਂਸਲਾ ਨਹੀਂ ਪੈਂਦਾ ਸੀ। ਅਕਾਲ ਪੁਰਖ ਖ਼ੁਦ ਬੰਦਗੀ ਵਿੱਚ ਜੁੜੇ ਰਹਿਣ ਵਾਲੇ ਆਪਣੇ ਪਰਮ ਪਿਆਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਖਾਤਰ ਪਹਿਰੇਦਾਰ ਬਣ ਜਾਂਦਾ ਸੀ।
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਭ ਕੁਝ ਪ੍ਰਭੂ-ਪ੍ਰੀਤਮ ਨੂੰ ਅਰਪਨ ਕੀਤਾ ਹੋਇਆ ਸੀ। ਉਹ ਸਦਾ ਹੀ ਵਾਹਿਗੁਰੂ ਦੀ ਸਿਮਰਨ-ਲਿਵ ਵਿੱਚ ਰਹਿੰਦੇ ਸਨ। ਰੱਬੀ ਪਹਿਰੇਦਾਰਾਂ ਦਾ ਸਿਰਮੌਰ ਭਗਤ ਦੀ ਸੇਵਾ ਕਰਨੀ ਇਕ ਰੱਬੀ ਕੌਤਕ ਹੈ। ਜੇ ਬਾਬਾ ਨੰਦ ਸਿੰਘ ਜੀ ਮਹਾਰਾਜ ਪ੍ਰਭੂ ਦੀ ਪ੍ਰੇਮਾ-ਭਗਤੀ ਕਰਦੇ ਸਨ ਤਾਂ ਪ੍ਰਭੂ ਵੀ ਉਨ੍ਹਾਂ ਨੂੰ ਪਿਆਰ ਕਰਦਾ ਸੀ। ਜੇ ਬਾਬਾ ਜੀ ਡੂੰਘੀ ਸਮਾਧੀ ਵਿੱਚ ਹੀ ਲੀਨ ਰਹਿੰਦੇ ਤਾਂ ਰੱਬ ਵੀ ਆਪਣੇ ਸਭ ਤੋਂ ਪਿਆਰੇ ਭਗਤ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਸੀ। ਰੱਬ ਅਤੇ ਉਸਦਾ ਭਗਤ ਇਕ ਰੂਪ ਹਨ, ਕੋਈ ਦੋ ਨਹੀਂ ਹਨ। ਇੰਜ ਰੱਬ ਦਾ ਆਪਣੇ ਭਗਤ ਦੀ ਸੇਵਾ ਕਰਨਾ, ਆਪਣੀ ਸੇਵਾ ਕਰਨਾ ਹੈ।