ਪ੍ਰੇਮ ਦਾ ਥਰਮਾਮੀਟਰ
ਪ੍ਰੇਮ ਦਾ ਥਰਮਾਮੀਟਰ
80 ਹਜ਼ਾਰ ਦੀ ਸੰਗਤ ਦੇ ਵਿੱਚ 1699 ਨੂੰ ਵਸਾਖੀ ਦੇ ਪਵਿੱਤਰ ਉਤਸਵ ਤੇ ਦਸ਼ਮੇਸ਼ ਪਿਤਾ ਜੀ ਨੇ ਇਹੀ ਥਰਮਾਮੀਟਰ ਲਗਾਇਆ ਸੀ । ਪੰਜ ਪਿਆਰੇ ਪ੍ਰੇਮ ਦੀ ਕਸਵੱਟੀ ਤੇ ਪੂਰੇ ਉਤਰੇ । ਸੱਚੇ ਪਾਤਸ਼ਾਹ ਫੁਰਮਾਉਂਦੇ ਹਨ,
ਸਿੱਖ ਵੀ ਗੁਰੂ ਨੂੰ ਤਦ ਹੀ ਪ੍ਰਾਪਤ ਕਰ ਸਕਦਾ ਹੈ ਜੇ ਉਹ ਉਸਦੇ ਪਿਆਰ ਵਿੱਚ ਪੂਰਾ ਉਤਰ ਜਾਏ । ਜੇ ਉਹ ਪੰਜ ਪੂਰੇ ਉਤਰੇ ਤਾਂ ਸਦੀਵੀ ਪਿਆਰੇ ਬਣ ਗਏ ।
ਸੱਭ ਚੀਜ਼ਾਂ, ਦਾਤਾਰ ਪਿਤਾ ਦਿੰਦਾ ਥੱਕਦਾ ਨਹੀਂ। ਦਾਤਾਂ ਦੀ ਲੁੱਟ ਪਾਈ ਰਖਦਾ ਹੈ । ਭੁੱਖਿਆਂ ਦੀ ਭੁੱਖ ਮਿਟਾਉਂਦਾ ਹੈ ਤੇ ਲੋੜਵੰਦਾਂ ਦੀ ਲੋੜ ਪੂਰੀ ਕਰਦਾ ਹੈ ਪਰ ਉਹ ਆਪ ਵੀ ਲੋੜੀਂਦਾ ਹੈ, ਜਾਚਕ ਹੈ ਤੇ ਇਕ ਵਸਤੂ ਦੀ ਉਸਨੂੰ ਬਹੁਤ ਹੀ ਭੁੱਖ ਲੱਗੀ ਰਹਿੰਦੀ ਹੈ । ਇਹ ਬਹੁਤ ਹੀ ਅਚੰਭੇ ਵਾਲੀ ਚੀਜ਼ ਹੈ । ਇਹ ਦਾਤਾਰ ਪਿਤਾ ਪ੍ਰਭੂ ਪਰਮੇਸਰ ਨਿਰੰਕਾਰ ਸਰੂਪ ਸਤਿਗੁਰੂ ਨੂੰ ਵੀ ਇਹ ਭੁੱਖ-ਸਤਾਉਂਦੀ ਹੈ । ਉਸਦੇ ਦਰਬਾਰ ਵਿੱਚ ਤਾਂ ਇਸ ਭੁੱਖ ਦਾ ਕਾਲ ਪਿਆ ਹੋਇਆ ਹੈ । ਉਸਨੂੰ ਤਾਂ ਇੱਕੋ ਇਕ ਭੁੱਖ ਹੈ, ਉਹ ਹੈ ਪ੍ਰੇਮ ਦੀ ਭੁੱਖ। ਉਸ ਨੂੰ ਤਾਂ ਇੱਕੋ ਇੱਕ ਲੋਚਾ ਹੈ - ਉਹ ਹੈ ਪ੍ਰੇਮ ਦੀ । ਉਸਨੂੰ ਤਾਂ ਇੱਕੋ ਇੱਕ ਜਾਚਨਾ ਹੈ ਉਹ ਹੈ ਪ੍ਰੇਮ ਦੀ । ਉਸਨੂੰ ਇੱਕੋ ਇੱਕ ਪਿਆਸ ਹੈ ਉਹ ਹੈ ਪ੍ਰੇਮ ਦੀ । ਉਸਨੂੰ ਇੱਕੋ ਇੱਕ ਤੜਪ ਹੈ ਉਹ ਹੈ ਪ੍ਰੇਮ ਦੀ । ਕੋਈ ਵਿਰਲਾ ਹੀ ਉਸਦੇ ਪ੍ਰੇਮ ਦੇ ਵਿੱਚ ਬਉਰਾ ਹੋ ਸਕਦਾ ਹੈ । ਦੁਨੀਆਂ ਸਾਰੀ ਰੱਬ ਦੀਆਂ ਦਾਤਾਂ ਪਿੱਛੇ ਭੱਜਦੀ ਫਿਰਦੀ ਹੈ ਪਰ ਰੱਬ ਸਿਰੋ ਪ੍ਰੇਮ ਦੇ ਪਿੱਛੇ ਭੱਜਦਾ ਫਿਰਦਾ ਹੈ। ਇਹ ਸਾਰੀ ਖੇਡ ਹੀ ਪ੍ਰੇਮ ਦੀ ਹੈ ।
ਸਾਧ ਸੰਗਤ ਜੀ ਆਪਾਂ ਜੋ ਕੁਝ ਵੀ ਕਰੀਏ ਦਿਲ ਤੇ ਹਿਰਦੇ ਦੇ ਪ੍ਰੇਮ ਨਾਲ ਕਰੀਏ । ਸੇਵਾ ਕਰੀਏ ਤਾਂ ਪ੍ਰੇਮ ਨਾਲ ਕਰੀਏ । ਨਾਮ ਜਪੀਏ ਤਾਂ ਪ੍ਰੇਮ ਨਾਲ । ਕੀਰਤਨ ਕਰੀਏ ਤਾਂ ਪ੍ਰੇਮ ਨਾਲ । ਉਸਦੇ ਚਰਨਾਂ ਵਿੱਚ ਸਵਾਸ ਲਈਏ ਤਾਂ ਪ੍ਰੇਮ ਨਾਲ । ਸਾਡਾ ਮਨੋਰਥ ਸਤਿਗੁਰੂ ਨੂੰ ਰਿਝਾਉਣਾ ਤੇ ਉਸਦੀ ਪ੍ਰਸੰਨਤਾ ਪ੍ਰਾਪਤ ਕਰਨਾ ਹੈ ਪਰ ਉਹ ਪ੍ਰਸੰਨ ਹੁੰਦਾ ਹੈ ਸਿਰਫ ਪ੍ਰੇਮ ਨਾਲ ।
ਇਹ ਸਾਰਾ ਕੌਤਕ ਹੀ ਇਸ ਥਰਮਾਮੀਟਰ ਦਾ ਹੈ । ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਥਰਮਾਮੀਟਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਲਾਇਆ ਤੇ ਇਹੀ ਥਰਮਾਮੀਟਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਲਾਇਆ। ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਲਾਇਆ। (ਭਰਦ ਜਤ ;ਰਡਕ .ਅਦ ;ਰਡਕ ਜਤ ਭਰਦ)
ਜਦੋਂ ਉਸ ਪੂਰਨ ਪ੍ਰੇਮ ਨੂੰ ਪੂਰੇ ਨਿਖਾਰ ਵਿੱਚ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਸਰੂਪ ਦੀ ਰੂਪ ਰੇਖਾ ਵਿੱਚ ਜਲਵਾ ਫਰੋˆ ਦੇਖਿਆ ਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਦੇ ਪ੍ਰੇਮ ਵੱਸ ਹੋ ਕੇ ਆਪਣਾ ਮਸਤਕ ਉਨ੍ਹਾਂ ਦੇ ਚਰਨਾਂ ਤੇ ਰੱਖ ਦਿੱਤਾ । ਆਪਣਾ ਸਭ ਕੁਝ ਉਨ੍ਹਾਂ ਤੇ ਨਿਸ਼ਾਵਰ ਕਰ ਦਿੱਤਾ । ਜਦੋਂ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਉਸ ਪ੍ਰੇਮ ਦੇ ਜਾਗ੍ਰਿਤ ਸਰੂਪ ਨੂੰ ਸ੍ਰੀ ਗੁਰੂ ਅਮਰਦਾਸ ਜੀ ਵਿੱਚ ਜੋ ਪ੍ਰਤੱਖ ਪ੍ਰੇਮ ਹੀ ਪ੍ਰੇਮ ਸਨ ਡਿਠਾ ਤੇ ਉਨ੍ਹਾਂ ਦੇ ਚਰਨਾਂ ਤੇ ਆਪਣਾ ਮਸਤਕ ਰੱਖ ਕੇ 12 ਵਰ ਦਿੰਦਿਆਂ ਆਪਣਾ ਸਭ ਕੁਝ ਉਨ੍ਹਾਂ ਤੇ ਨਿਸ਼ਾਵਰ ਕਰ ਦਿੱਤਾ ।