ਰੱਬ ਦਾ ਸੱਚਾ ਪ੍ਰੇਮੀ
ਸੱਚਾ ਸੰਤ, ਪਰਮਾਤਮਾ ਦਾ ਸੱਚਾ ਪ੍ਰੇਮੀ ਸਾਰੀ ਸ੍ਰਿਸ਼ਟੀ ਅਤੇ ਲੁਕਾਈ ਦੀ ਮੁਕਤੀ ਕਰ ਸਕਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਸਮੁੰਦਰ ਨਿਆਈਂ ਹਨ ਤੇ ਸੱਚੇ ਅਤੇ ਪੂਰਨ ਸੰਤ ਬੱਦਲ ਸਮਾਨ ਹਨ । ਉਹ ਇਸ ਪਿਆਰ ਦੇ ਦੁੱਧ ਦੇ ਸਮੁੰਦਰ ਵਿੱਚੋਂ ਪ੍ਰੇਮ ਅਤੇ ਦਇਆ ਦਾ ਦੁੱਧ ਭਰਦੇ ਹਨ ਅਤੇ ਸਾਰੀ ਮਨੁੱਖਤਾ ਉਪਰ ਇਸ ਦੀ ਵਰਖਾ ਕਰਦੇ ਹਨ । ਇਕ ਸੱਚਾ ਅਤੇ ਪੂਰਨ ਸੰਤ ਰੱਬ ਰੂਪ ਹੁੰਦਾ ਹੈ । ਸਤਿਗੁਰੂ ਜੀ ਨਿਰੰਕਾਰ ਦਾ ਰੂਪ ਹਨ । ਸਤਿਗੁਰੂ ਹੀ ਨਿਰਗੁਣ ਵਾਹਿਗੁਰੂ ਦਾ ਇਲਾਹੀ-ਸਰੂਪ ਹੈ ।
ਰੱਬ ਦਾ ਪ੍ਰੇਮੀ ਹੀ ਮਨੁੱਖੀ ਦਿਲਾਂ ਨੂੰ ਪ੍ਰੇਮ ਨਾਲ ਪਵਿੱਤਰ ਕਰਦਾ ਹੈ। ਉਸ ਦੇ ਹਿਰਦੇ ਵਿੱਚ ਏਨੀ ਸ਼ਕਤੀ ਅਤੇ ਸਮਰਥਾ ਹੈ ਕਿ ਉਹ ਸਾਰੀਆਂ ਸਜੀਵ ਅਤੇ ਨਿਰਜੀਵ ਵਸਤਾਂ ਨੂੰ ਪਾਪ ਮੁਕਤ ਕਰ ਸਕਦਾ ਹੈ। ਜਿੱਥੇ ਉਹ ਪੈਰ ਧਰਦਾ ਹੈ, ਉਹ ਥਾਵਾਂ ਪਵਿੱਤਰ ਹੋ ਜਾਂਦੀਆਂ ਹਨ । ਰੱਬ ਦਾ ਸੱਚਾ ਪ੍ਰੇਮੀ ਬਹੁਤ ਘੱਟ ਬੋਲਦਾ ਹੈ । ਪਰੰਤੂ ਉਸ ਦੇ ਅੰਦਰ ਨਾਮ ਅਤੇ ਪ੍ਰੇਮਾ-ਭਗਤੀ ਜੰਗਲੀ ਅੱਗ ਵਾਂਗ ਦੂਰ ਦੂਰ ਤੱਕ ਫੈਲ ਜਾਂਦੀ ਹੈ । ਉਸ ਦੇ ਰੋਮ ਰੋਮ ਵਿੱਚੋਂ ਨਾਮ ਅਤੇ ਪ੍ਰੇਮ ਦੀ ਸ਼ਕਤੀ ਦੀਆਂ ਚੁੰਬਕੀ ਲਹਿਰਾਂ ਨਿਕਲਦੀਆਂ ਹਨ।
ਤਾਂ ਅੰਤਰਆਮਤਾ ਨੂੰ ਇਸ ਦਾ ਲਾਭ ਹੁੰਦਾ ਹੈ,
ਜਦੋਂ ਅੰਤਰਆਮਤਾ ਨਾਮ ਜਪਦੀ ਹੈ ਤਾਂ ਸੰਸਾਰ ਨੂੰ ਲਾਭ ਹੁੰਦਾ ਹੈ ।
ਇਕ ਸੱਚੇ ਰੱਬ-ਪ੍ਰੇਮੀ ਨੂੰ ਜੀਵਨ ਨਾਲੋਂ ਮੌਤ ਜ਼ਿਆਦਾ ਪਿਆਰੀ ਲਗਦੀ ਹੈ । ਉਸ ਵਾਸਤੇ ਇਹ ਰੱਬ ਦੀ ਸੁਗਾਤ, ਮਿਹਰ ਦਾ ਇਕ ਰੂਪ ਅਤੇ ਬਖਸ਼ਿਸ਼ ਹੈ । ਉਹ ਵਧਦੇ ਤੇ ਅਸਹਿ ਦੁੱਖਾਂ ਵਿੱਚ ਬੇਪਰਵਾਹ ਰਹਿੰਦਾ ਹੈ ।
“ਮੈਂ” “ਮੇਰੀ” ਮੌਤ ਤੋਂ ਡਰਦੀ ਹੈ । ਇਕ ਅਧਿਆਤਮਕ ਮਾਰਗ ਦਾ ਜਗਿਆਸੂ, ਸੱਚ ਦਾ ਪਾਂਧੀ ਮੌਤ ਨੂੰ ਜਿੱਤ ਲੈਣ ਦੀ ਆਸ ਰੱਖਦਾ ਹੈ।
ਰੱਬ ਦੇ ਸੱਚੇ ਭਗਤ ਨੂੰ ਲੋਕ, ਪਰਲੋਕ ਦੇ ਰਾਜ ਨਾਲੋਂ, ਸੰਸਾਰਕ ਧਨ ਦੌਲਤ ਤੇ ਸ਼ਾਨ ਨਾਲੋਂ, ਸਭ ਤੋਂ ਵੱਧ ਪਿਆਰੇ ਮਿੱਤਰ ਨਾਲੋਂ, ਉਸਦੇ ਅਨੰਤ ਪਿਆਰ ਦੇ ਸੋਮੇ ਸਤਿਗੁਰੂ ਜੀ ਵਧੇਰੇ ਪਿਆਰੇ ਹਨ ।