ਨਾਮ - 2
ਸੰਸਾਰਕ ਬਿਮਾਰੀਆਂ ਲਈ ਸੱਚਾ ਇਲਾਜ ਹੀ 'ਨਾਮ' ਹੈ । ਅਤਿ ਨਿਮਰਤਾ, ਭਗਤੀ ਭਾਵ ਅਤੇ ਪਿਆਰ ਨਾਲ ਇਲਾਹੀ ਨਾਮ ਨੂੰ ਸਿਮਰਨ ਨਾਲ ਮਨ ਦੀ ਸ਼ੁੱਧੀ ਹੋ ਜਾਂਦੀ ਹੈ ।
ਪਵਿੱਤਰ ਮਨ ਅੰਤਰੀਵੀ ਆਨੰਦ ਦਾ ਪ੍ਰਤੀਬਿੰਬ ਹੈ ਅਤੇ ਅਮਰ ਸੰਗੀਤ ਦਾ ਘਰ ਹੈ । ਇਸ ਪਵਿੱਤਰ ਮਨ ਮੰਦਿਰ ਵਿੱਚ ਨਾਮ ਅਤੇ ਇਲਾਹੀ ਪਿਆਰ ਵਸਦਾ ਹੈ ।
ਆਤਮ ਦਾ ਪ੍ਰਗਟਾਵਾ ਸੱਚੇ ਮਨ ਰਾਹੀਂ ਹੋਣ ਲੱਗ ਪੈਂਦਾ ਹੈ, ਫਿਰ ਸੱਚੀ ਆਤਮ ਦੀ ਪਵਿੱਤਰਤਾ, ਸ਼ਾਨ ਅਤੇ ਆਨੰਦ ਨੂੰ ਉਜਾਗਰ ਕਰਦਾ ਹੋਇਆ ਆਪ ਆਨੰਦ ਅਤੇ ਸ਼ੁੱਧਤਾ ਦਾ ਸਰੋਤ ਬਣ ਜਾਂਦਾ ਹੈ ।
ਮਨ ਦਾ ਸੱਚਾ ਰੱਬੀ ਨਿਵਾਸ ਅਸਥਾਨ ਆਤਮ ਹੀ ਹੈ । ਆਤਮ ਵਿੱਚ ਇਲਾਹੀ ਇਸ਼ਨਾਨ, ਇਨਸਾਨ ਨੂੰ ਇਲਾਹੀ ਵਿਸਮਾਦ ਨਾਲ ਭਾਵ ਵਿਭੋਰ ਕਰ ਦਿੰਦਾ ਹੈ ।
ਪੂਰਨਮਾਸ਼ੀ ਵਾਲੇ ਦਿਨ ਲੱਖਾਂ ਲੋਕਾਂ ਨੂੰ ਇਲਾਹੀ ਨਾਮ ਦਾ ਪ੍ਰਸ਼ਾਦ ਵੰਡਿਆ ਜਾਂਦਾ ਸੀ । ਇਸ ਤਰ੍ਹਾਂ ਆਉਣ ਵਾਲੀ ਪੂਰਨਮਾਸ਼ੀ ਤਕ ਹਜ਼ਾਰਾਂ ਦੀ ਸੰਖਿਆ ਵਿੱਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸੰਪੂਰਨ ਕੀਤੇ ਜਾਂਦੇ ਸਨ ਅਤੇ ਇਹ ਪਵਿੱਤਰ ਪ੍ਰਕਿਰਿਆ ਹਰ ਮਹੀਨੇ ਦੁਹਰਾਈ ਜਾਂਦੀ ਸੀ । ਹਿੰਦੂ ਅਤੇ ਮੁਸਲਮਾਨ ਭਰਾ ਇਸ ਪਵਿੱਤਰ ਯੱਗ ਵਿੱਚ ਉਤਕੰਠਾ ਭਰਪੂਰ 'ਰਾਮ' ਅਤੇ 'ਅੱਲ੍ਹਾ' ਦੇ ਇਲਾਹੀ ਨਾਮਾਂ ਨਾਲ ਜੁੜ ਜਾਂਦੇ ਸਨ । ਸਾਰੇ ਜਣੇ ਪਰਿਵਾਰਾਂ ਸਮੇਤ ਬੜੀ ਉਤਸੁਕਤਾ ਅਤੇ ਲਗਨ ਨਾਲ ਇਸ ਯੱਗ ਵਿੱਚ ਸ਼ਾਮਲ ਹੁੰਦੇ ਸਨ। ਇਸ ਉਨਤੀਸ਼ੀਲ ਕਿਰਿਆ ਨੂੰ ਨਿਰੰਤਰ ਵਧਾਉਣ ਵਿੱਚ 108 ਮਣਕਿਆਂ ਦੀ ਮਾਲਾ ਸਹਾਇਤਾ ਕਰਦੀ ਹੈ। ਇਲਾਹੀ ਨਾਮ ਨੂੰ ਜੋਰ ਜੋਰ ਜਾਂ ਚੁਪ ਚਾਪ ਜਪਣ ਅਤੇ ਦੁਹਰਾਉਣ ਨਾਲੋਂ ਮਨ ਵਿੱਚ ਜਪਣਾ ਅਤੇ ਦੁਹਰਾਉਣਾ ਜਿਆਦਾ ਲਾਭਦਾਇਕ ਹੈ ।