ਗੁਰੂ ਦੀ ਗੋਦ 'ਗੋਰ' (ਕਬਰ) ਹੈ । ਸਿੱਖ ਮੁਰਦਾ ਹੈ, ਗੋਰ ਸਦਿਆ ਕਰਦੀ ਹੈ,
ਗੁਰੂ ਦੀ ਗੋਦ 'ਗੋਰ' (ਕਬਰ) ਹੈ । ਸਿੱਖ ਮੁਰਦਾ ਹੈ, ਗੋਰ ਸਦਿਆ ਕਰਦੀ ਹੈ,
ਤੈਨੂੰ ਗੋਰ ਨਿਮਾਣੀ ਵਾਜਾਂ ਮਾਰਦੀ ਹੈ, ਘਰ ਆ ਜਾ ਨਿਘੱਰਿਆ।
ਗੋਰ ਕਹਿੰਦੀ ਹੈ ਮੈਂ ਤੇਰੇ ਤਿੰਨ ਕੰਮ ਕਰਾਂਗੀ । ਮੈਂ ਗੋਰ ਹਾਂ ਮੁਰਦੇ ਦੀ ਹੋਰ ਕੋਈ ਥਾਂ ਨਹੀਂ । ਮੈਂ ਤੈਨੂੰ ਥਾਂ ਦਿਆਂਗੀ, ਦੂਜਾ ਮੈਂ ਤੇਰੇ ਪਰਦੇ ਢਕਾਂਗੀ, ਤੇਰੇ ਲੋਕ ਪ੍ਰਲੋਕ ਦੇ ਪਰਦੇ ਢਕਾਂਗੀ । ਮੈਂ ਜੋ ਕੁਝ ਹਾਂ, ਉਹੋ ਕੁਝ ਹੀ ਤੈਨੂੰ ਬਣਾ ਲਵਾਂਗੀ, ਮੈਂ ਮਿੱਟੀ ਹਾਂ ਤੈਨੂੰ ਆਪਣਾ ਰੂਪ ਹੀ ਕਰ ਲਵਾਂਗੀ।
ਗੁਰੂ ਕੀ ਗੋਦ ਮੇਂ ਸਿੱਖ ਆ ਗਿਆ, ਨਿਥਾਵੇ ਨੂੰ ਥਾਂ ਮਿਲੀ। ਸਿੱਖ ਦੇ ਲੋਕ ਪ੍ਰਲੋਕ ਦੇ ਪਰਦੇ ਢਕੇਗੀ, ਤਦ ਰੂਪ ਹੀ ਧਾਰ ਲਏਗੀ, ਸਿੱਖ ਗੁਰੂ ਰੂਪ ਹੀ ਹੋ ਜਾਏਗਾ । “ਤੈਨੂੰ ਗੋਰ ਨਿਮਾਣੀ ਵਾਜਾਂ ਮਾਰਦੀ ਘਰ ਆ ਜਾ ਨਿਘੱਰਿਆ ।”
ਬਾਬਾ ਨੰਦ ਸਿੰਘ ਜੀ ਮਹਾਰਾਜ
ਪੁੱਤਰ ਮਾਂ ਕੀ ਗੋਦ ਮੇਂ ਹੈ । ਮਾਂ ਪ੍ਰਦੇਸ ਜਾਂਦੀ ਹੈ । ਦੇਸ ਪ੍ਰਦੇਸ ਮਾਂ ਨੂੰ ਹੈ, ਪੁੱਤਰ ਨੂੰ ਦੇਸ ਪ੍ਰਦੇਸ ਕਾਹਦਾ । ਉਹ ਤੇ ਮਾਂ ਦੀ ਗੋਦ ਮੇਂ ਬੈਠਾ ਹੈ । ਵੇਲੇ ਸਿਰ ਦੁੱਧ ਮਿਲ ਜਾਂਦਾ ਹੈ, ਉਸ ਦੀ ਦੇਖ ਭਾਲ ਹੋ ਜਾਂਦੀ ਹੈ, ਦੇਸ ਪ੍ਰਦੇਸ ਹੋਊ ਤਾਂ ਮਾਂ ਨੂੰ ਹੋਊ। ਸਿੱਖ ਨੇ ਆਪਣਾ ਆਪ ਇਸ਼ਟ ਅੱਗੇ ਵਾਰ ਦਿੱਤਾ ਹੈ। ਗੁਰੂ ਕੀ ਗੋਦ ਮੇਂ ਬੈਠਾ ਹੈ, ਹੁਣ ਉਸ ਦਾ ਦੇਸ ਪ੍ਰਦੇਸ ਸਭ ਥਾਂ ਗੁਰੂ (ਮਾਲਕ) ਰਾਖਾ ਹੈ।
ਬਾਬਾ ਨੰਦ ਸਿੰਘ ਜੀ ਮਹਾਰਾਜ