ਗੁਰੂ ਚੇਤਨਾਂ ਦਾ ਵਿਕਾਸ
ਸਦਾ ਸਤਿਗੁਰੂ ਨੂੰ ਪੇਖਣਾ ਚਾਹੀਦਾ ਹੈ । ਆਪਣੇ ਪਿਆਰੇ ਸਤਿਗੁਰੂ ਉੱਤੇ ਤਦ ਤਕ ਆਪਣੀ ਦ੍ਰਿਸ਼ਟੀ ਕੇਂਦਰਿਤ ਕਰੀਏ ਜਦ ਤਕ ਕਿ ਅਸੀਂ ਆਪਣੇ ਅੰਤਰ-ਮਨ ਵਿੱਚ ਹਰੇਕ ਇਨਸਾਨ ਵਿੱਚ ਅਤੇ ਹਰ ਅਸਥਾਨ ਤੇ ਉਸ ਇਲਾਹੀ ਸਰੂਪ ਨੂੰ ਵੇਖਣਾ ਨਾ ਆਰੰਭ ਕਰ ਦਈਏ । ਰੱਬੀ ਗੁਰੂ ਤੇ ਹਮੇਸ਼ਾ ਦ੍ਰਿਸ਼ਟੀ ਕਰਨ ਨਾਲ ਅੱਖਾਂ ਵੀ ਰੱਬੀ ਬਣ ਜਾਂਦੀਆਂ ਹਨ ਅਤੇ ਫਿਰ ਹਰ ਅਸਥਾਨ ਅਤੇ ਹਰੇਕ ਨੂੰ ਇਲਾਹੀ ਰੂਪ ਵਿੱਚ ਦੇਖਣਾ ਅਰੰਭ ਕਰ ਦਿੰਦੀਆਂ ਹਨ । ਬਾਹਰੀ ਅਤੇ ਅੰਦਰੂਨੀ ਗਿਆਨ ਵੀ ਇਲਾਹੀ ਹੋ ਜਾਂਦਾ ਹੈ। ਫਿਰ ਦਿਮਾਗ ਅਤੇ ਦਿਲ ਪੂਰੀ ਤਰ੍ਹਾਂ ਪਿਆਰੇ ਗੁਰੂ ਦੀ ਭਗਤੀ ਅਤੇ ਸੇਵਾ ਵਿੱਚ ਪੂਰੀ ਤਰ੍ਹਾਂ ਸਮਰਪਿਤ ਹੋ ਜਾਂਦਾ ਹੈ ।
ਪਰਮਾਤਮਾ ਦੀ ਇਲਾਹੀ ਮਹਿਮਾ ਅਤੇ ਇਲਾਹੀ ਨਾਮ ਦਾ ਗਾਇਨ ਅਤੇ ਜਾਪ ਕਰੀਏ । ਪਵਿੱਤਰ ਕੀਰਤਨ ਅਤੇ ਰੱਬੀ ਨਾਮ ਨੂੰ ਜੱਪਣ ਨਾਲ ਰੱਬੀ ਝੁਕਾ ਵਿੱਚ ਤੀਬਰਤਾ ਆਉਂਦੀ ਹੈ ।
ਪਵਿੱਤਰ ਗੁਰਬਾਣੀ ਅਤੇ ਕੀਰਤਨ ਨੂੰ ਸਰਵਣ ਕਰੀਏ । ਪਵਿੱਤਰ ਭਜਨਾਂ ਦੇ ਰੱਬੀ ਸੰਗੀਤ ਅਤੇ ਲੈਅ ਨੂੰ ਸੁਣੀਏ ।
ਸਿਰੋ ਉਹੀ ਭੋਜਨ ਅਤੇ ਜਲ ਗ੍ਰਹਿਣ ਕਰੀਏ ਜਿਸਨੂੰ ਪਹਿਲਾਂ ਪਿਆਰੇ ਸਤਿਗੁਰੂ ਦੇ ਭੋਜਨ ਕਰਨ ਲਈ ਪਰੋਸਿਆ ਗਿਆ ਹੋਵੇ ਅਤੇ ਪਵਿੱਤਰ ਕੀਤਾ ਗਿਆ ਹੋਵੇ । ਇਸਨੂੰ “ਬਿਬੇਕੀ” ਪ੍ਰਸ਼ਾਦ ਕਹਿੰਦੇ ਹਨ। ਸਭ ਤੋਂ ਪਹਿਲਾਂ ਸਤਿਗੁਰੂ ਨੂੰ ਭੇਟ ਕੀਤੇ ਹੋਏ ਭੋਜਨ ਨੂੰ ਖਾਣ ਨਾਲ ਪ੍ਰੇਮ ਸ਼ਰਧਾ ਅਤੇ ਭਗਤੀ ਵਿੱਚ ਵਾਧਾ ਹੁੰਦਾ ਹੈ । ਇਸ ਪਵਿੱਤਰ ਪ੍ਰਸ਼ਾਦ ਨਾਲ ਦਿਮਾਗ ਸਵੱਛ ਅਤੇ ਪੂਰੀ ਤਰ੍ਹਾਂ ਪਵਿੱਤਰ ਹੋ ਜਾਂਦਾ ਹੈ । ਇਸ ਨਾਲ ਅੰਦਰੂਨੀ ਗਿਆਨ ਵਿੱਚ ਪ੍ਰਕਾਸ਼ ਮਿਲਦਾ ਹੈ ।
ਸਦਾ ਸਤਿਗੁਰੂ ਦੀ ਗੋਦ ਦਾ ਆਨੰਦ ਮਾਣੀਏ, ਉਸੇ ਤਰ੍ਹਾਂ ਜਿਵੇਂ ਸੂਰਜ ਵਿੱਚ ਕਿਰਨ ਵਿਸ਼ਰਾਮ ਕਰਦੀ ਹੈ । ਸੌਣ ਸਮੇਂ ਦਰਗਾਹੀ ਨਾਮ ਦਾ ਗੁਣਗਾਨ ਕਰਦੇ ਹੋਏ ਪਰਮਾਤਮਾ ਨੂੰ ਪਿਆਰ ਨਾਲ ਯਾਦ ਕਰੀਏ ਅਤੇ ਜਦੋਂ ਜਾਗੀਏ ਫਿਰ ਉਸਦੇ ਚਰਨ-ਕਮਲਾਂ ਨੂੰ ਜ਼ੋਰ ਨਾਲ ਫੜ ਲਈਏ ਅਤੇ ਉਸਦੇ ਰੱਬੀ ਨਾਮ ਦਾ ਸਿਮਰਨ ਕਰੀਏ। ਸੌਂਦੇ ਅਤੇ ਜਾਗਦੇ ਸਮੇਂ ਹਮੇਸ਼ਾ ਪਰਮਾਤਮਾ ਨੂੰ ਯਾਦ ਰਖੀਏ । ਇਸ ਤਰ੍ਹਾਂ ਪੂਰੀ ਨੀਂਦਰ ਪਵਿੱਤਰ ਹੁੰਦੀ ਹੈ। ਜਿਸ ਤਰ੍ਹਾਂ ਬੂੰਦ ਸਮੁੰਦਰ ਵਿੱਚ ਅਤੇ ਕਿਰਨ ਸੂਰਜ ਵਿੱਚ ਵਿਸ਼ਰਾਮ ਕਰਦੀ ਹੈ-ਉਸੇ ਤਰ੍ਹਾਂ ਵਿਸ਼ਰਾਮ ਕਰੀਏ ਅਤੇ ਸਵੀਏਂ । ਇਕ ਬੱਚੇ ਵਾਂਗ ਪਿਆਰੇ ਗੁਰੂ ਦੀ ਪਾਵਨ-ਗੋਦ ਵਿੱਚ, ਇਕ ਸੱਚੇ ਮਾਤਾ ਪਿਤਾ ਸਤਿਗੁਰੂ ਦੀ ਗੋਦ ਵਿੱਚ ਸੋਈਏ । (ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ) ।
ਇਸ ਤਰ੍ਹਾਂ ਸਾਰੀਆਂ ਇੰਦਰੀਆਂ ਅਤੇ ਸ਼ਰੀਰ ਨੂੰ ਪਿਆਰੇ ਸਤਿਗੁਰੂ ਦੀ ਪਿਆਰੀ ਯਾਦ ਅਤੇ ਸੇਵਾ ਵਿੱਚ ਪ੍ਰਯੋਗ ਕਰੀਏ ।
ਸ਼ਰੀਰ ਨੂੰ ਸਦਾ ਹੀ ਪਰਮਾਤਮਾ ਦੇ ਧਾਰਮਿਕ ਅਸਥਾਨਾਂ ਤੇ ਸ਼ਰਧਾਂਜਲੀ ਅਰਪਿਤ ਕਰਨ ਵਾਲੀਆਂ ਯਾਤਰਾਵਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੇਵਾ ਕਰਦਿਆਂ ਵਿਅਸਤ ਰੱਖੀਏ ।
ਇਸ ਤਰ੍ਹਾਂ ਦੇ ਸਨਮਾਨਯੋਗ ਪੂਰਨ ਗੁਰਮੁਖ ਗੁਰੂ-ਚੇਤਨਾ ਵਿੱਚ ਦੇਖਦੇ, ਸੁਣਦੇ, ਬੋਲਦੇ, ਖਾਂਦੇ ਪੀਂਦੇ, ਸੌਂਦੇ, ਸੇਵਾ ਕਰਦੇ ਅਤੇ ਰਹਿੰਦੇ ਹਨ । ਇਹ ਕਿੰਨੀ ਅਨੰਦਾਇਕ ਅਵਸਥਾ ਹੁੰਦੀ ਹੈ । ਉਹ ਰੂਹਾਨੀ-ਚੇਤਨਾ ਵਿੱਚ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੇ ਰੂਹਾਨੀਅਤ ਵਿੱਚ ਇਕ ਡੂੰਘੀ ਡੁਬਕੀ ਲੈ ਲਈ ਹੁੰਦੀ ਹੈ । ਇਕ ਸੱਚਾ ਸਿੱਖ ਆਪਣੇ ਜੀਵਨ ਦਾ ਹਰ ਸਵਾਸ ਗੁਰੂ-ਚੇਤਨਾ ਵਿੱਚ ਲੈਂਦਾ ਹੈ ।
ਗੁਰੂ ਨੂੰ ਆਪਣਾ ਸ਼ਰੀਰ, ਦਿਮਾਗ, ਸਾਰੀਆਂ ਉਪਲਬਧੀਆਂ ਅਤੇ ਆਪਾ ਅਰਪਿਤ ਕਰਨ ਦਾ ਅਤੇ ਉਸਦੀ “ਰਜ਼ਾ” ਵਿੱਚ ਚੇਤਨ ਰੂਪ ਆਗਿਆਕਾਰੀ ਦੀ ਤਰ੍ਹਾਂ ਜੀਉਣ ਦਾ ਇਹ ਇਕ ਤਰੀਕਾ ਹੈ ।
ਬੇਕਾਰ ਅਤੇ ਾਲਤੂ ਦੀਆਂ ਗੱਲਾਂ ਵਿੱਚ ਕੋਈ ਵੀ ਅਚੇਤ ਜਾਂ ਚੇਤ ਬਹੁਤ ਸਾਰੇ ਪਾਪ ਕਰ ਲੈਂਦਾ ਹੈ । ਕੋਈ ਵੀ ਚੁਗਲਖ਼ੋਰੀ ਅਤੇ ਝੂਠ ਵਿੱਚ ਪੈ ਸਕਦਾ ਹੈ । ਬੇਕਾਰ ਅਤੇ ਬੇਤੁਕੀਆਂ ਗੱਲਾਂ ਕੀਮਤੀ ਸਵਾਸਾਂ ਦੀ ਬਰਬਾਦੀ ਕਰਦੀਆਂ ਹਨ । ਜਿੰਨਾਂ ਸੰਭਵ ਹੋਵੇ ਥੋੜ੍ਹਾਂ ਬੋਲੀਏ । ੋਜ਼ੂਲ ਦੀਆਂ ਗੱਲਾਂ ਤੋਂ ਹੀ ਝੂਠੀ ਨਿੰਦਾ ਜਨਮ ਲੈਂਦੀ ਹੈ ਅਤੇ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ।
ਆਤਮਿਕ ਉਨਤੀ ਲਈ ਚੁੱਪ ਨੂੰ ਬਹੁਤ ਵੱਡਾ ਸਿਲਾ ਪ੍ਰਾਪਤ ਹੁੰਦਾ ਹੈ । ਉਹ ਮਨ ਜੋ ਸ਼ਾਂਤ ਰਹਿੰਦਾ ਹੈ, ਅਸਾਨੀ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ।