ਨਾਮੀ ਤੇ ਨਾਮ
ਨਾਮੀ ਤੇ ਨਾਮ
ਪਵਿੱਤਰ ਨਾਮ ਨੂੰ ਸਿਮਰਨ ਦਾ ਅਰਥ ਹੈ, ਪ੍ਰਭੂ-ਸਤਿਗੁਰੂ ਨੂੰ ਪੁਕਾਰਨਾ (ਬੁਲਾਉਣਾ) । ਜਦੋਂ ਇਹ ਨਾਮ-ਸਿਮਰਨ ਗੰਭੀਰ ਅਤੇ ਨਿਜੀ ਸਵਾਰਥਾਂ ਅਤੇ ਖਾਹਿਸ਼ਾਂ ਤੋਂ ਉੱਚਾ ਹੋ ਜਾਂਦਾ ਹੈ ਅਤੇ ਮਾਨਸਿਕ ਹਿਲੋਰਿਆਂ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਪਵਿੱਤਰ ਵਿੱਚਾਰਾਂ ਦਾ ਵਹਾਅ ਬਿਨਾ ਕਿਸੇ ਰੁਕਾਵਟ ਦੇ ਨਾਮੀ ਦੇ ਪਵਿੱਤਰ ਚਰਨਾਂ ਵੱਲ ਤੁਰਦਾ ਹੈ । ਇਸਦੇ ਪਰਿਣਾਮ ਸਰੂਪ ਉਹ ਆਪ ਵੀ ਆਪਣੀਆਂ ਬਾਹਾਂ ਫੈਲਾਏ, ਆਪਣੇ ਸੇਵਕ ਨੂੰ ਆਪਣੇ ਰੂਹਾਨੀ-ਆਗੋਸ਼ ਲੈਣ ਲਈ ਤੀਬਰਤਾ ਨਾਲ ਅੱਗੇ ਆਉਂਦਾ ਹੈ ਇਹ ਨਾਮ-ਸਿਮਰਨ, ਪ੍ਰੇਮਾ-ਭਗਤੀ ਅਤੇ ਪ੍ਰਭੂ-ਭਗਤੀ ਅਤੇ ਪ੍ਰਭੂ-ਪਿਆਰ ਦਾ ਜਾਦੂ ਹੈ ।
ਨਾਮੀ, ਨਾਮ ਦੇ ਪਿੱਛੇ ਭੱਜਿਆ ਆਉਂਦਾ ਹੈ ।
ਬਾਬਾ ਨੰਦ ਸਿੰਘ ਜੀ ਮਹਾਰਾਜ