ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ।।
ਉਪਰੋਕਤ ਪ੍ਰਕਰਣ ਵਿੱਚ ਮੈਂ ਇਕ ਵਾਰੀ ਆਪਣੇ ਪੂਜਯ ਪਿਤਾ ਜੀ ਤੋਂ ਪੁੱਛਿਆ ਕਿ ਮਨੁੱਖੀ ਤੌਰ ਤੇ ਸਾਰੀ ਸ੍ਰਿਸ਼ਟੀ ਦੀ ਧੂੜ ਬਣਨਾ ਅਤਿਅੰਤ ਅਸੰਭਵ ਹੈ। ਉਨ੍ਹਾਂ ਨੇ ਫੁਰਮਾਇਆ ਕਿ ਜਦੋਂ ਕਿਸੇ ਬ੍ਰਿਛ ਦੀ ਜੜ੍ਹ ਨੂੰ ਪਾਣੀ ਦਿੱਤਾ ਜਾਂਦਾ ਹੈ ਤਾਂ ਉਸ ਦੇ ਸਾਰੇ ਪੱਤਿਆਂ ਅਤੇ ਟਹਿਣੀਆਂ ਨੂੰ ਆਪ ਹੀ ਪਾਣੀ ਮਿਲ ਜਾਂਦਾ ਹੈ । ਜੋ ਕੋਈ ਸਤਿਗੁਰੂ ਦੇ ਚਰਨ-ਕਮਲਾਂ ਦੀ ਧੂੜ ਬਣ ਜਾਂਦਾ ਹੈ, ਉਹ ਆਪਣੇ ਆਪ ਹੀ ਪੂਰੀ ਸ੍ਰਿਸ਼ਟੀ ਦੀ ਧੂੜ ਬਣ ਜਾਂਦਾ ਹੈ । ਸਤਿਗੁਰੂ ਅਮਰ ਹੈ ਅਤੇ ਸਮੁੱਚੇ ਬ੍ਰਹਿਮੰਡ ਵਿੱਚ ਨਿਵਾਸ ਕਰਦਾ ਹੈ । ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪ੍ਰਭੂ ਦੀ ਪੂਜਾ ਕੀਤੀ ਅਤੇ ਪੂਰਨ ਰੂਪ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨ-ਕਮਲਾਂ ਦੀ ਧੂੜ ਬਣ ਗਏ । ਉਂਝ ਪੂਰੀ ਜ਼ਿੰਦਗੀ ਕੁਝ ਲੋਕਾਂ ਨੂੰ ਵੀ ਖੁਸ਼ ਕਰਨਾ ਕਿੰਨਾਂ ਮੁਸ਼ਕਿਲ ਹੁੰਦਾ ਹੈ ।
ਬਾਬਾ ਨਰਿੰਦਰ ਸਿੰਘ ਜੀ ਨੇ ਅੱਗੇ ਇਸ ਤਰ੍ਹਾਂ ਸਮਝਾਇਆ, ਸਤਿਗੁਰੂ ਅਬਿਨਾਸੀ ਪੁਰਖ ਹੈ ਤੇ ਸਭਨਾਂ ਵਿੱਚ ਸਮਾਇਆ ਹੋਇਆ ਹੈ । ਜਦੋਂ ਸਤਿਗੁਰੂ ਦੇ ਚਰਨਾਂ ਦੀ ਧੂੜ ਬਣ ਗਏ ਤਾਂ ਆਪਣੇ ਆਪ ਉਹਦੀ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂੜ ਬਣ ਗਏ।
ਇਹ ਸਾਰੀ ਸ੍ਰਿਸ਼ਟੀ ਹੀ ਬ੍ਰਹਮ ਗਿਆਨੀ ਦਾ ਆਕਾਰ ਹੈ, ਜਦੋਂ ਬ੍ਰਹਮ ਗਿਆਨੀ ਦੇ ਚਰਨਾਂ ਦੀ ਧੂੜ ਬਣ ਗਏ ਤਾਂ ਇਹ ਸਾਰੀ ਸ੍ਰਿਸ਼ਟੀ ਜੋ ਉਸਦਾ ਹੀ ਆਕਾਰ ਹੈ ਉਸਦੇ ਚਰਨਾਂ ਦੀ ਧੂੜ ਬਣ ਗਏ ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਹੀ ਸਭ ਆਤਮਾਵਾਂ ਦੀ ਆਤਮਾ ਹਨ ਅਤੇ ਸਭ ਨੈਣਾਂ ਦੀ ਜੋਤ ਹਨ । ਭਾਈ ਘਨਈਆ ਜੀ ਤੇ ਭਾਈ ਨੰਦ ਲਾਲ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੀ ਧੂੜ ਬਣ ਕੇ ਸਭ ਦੇ ਵਿੱਚ ਉਨ੍ਹਾਂ ਦੇ ਹੀ ਦਰਸ਼ਨ ਕਰਦੇ ਹਨ ਅਤੇ ਸਭ ਦੇ ਚਰਨਾਂ ਦੀ ਧੂੜ ਬਣ ਗਏ ।