ਮਾਂ ਦਾ ਦੁੱਧ ਬੱਚੇ ਦੇ ਪਿਆਰ ਵਿੱਚ ਉਤਰਦਾ ਹੈ ।
It is only such an emptied heart, yearning only for the exclusive love of Lord Guru Nanak which gets filled with Grace and Glory of Sri Guru Nanak Sahib.
ਪਿਆਸੀਆਂ ਅਤੇ ਗੁਰੂ ਦਰਸ਼ਨ ਲਈ ਤਰਸਦੀਆਂ ਰੂਹਾਂ ਵਾਸਤੇ ਗੁਰੂ ਮਿਹਰ ਦੇ ਦੁੱਧ ਦੀਆਂ ਨਦੀਆਂ ਵਗਦੀਆਂ ਹਨ । ਬੱਚੇ ਨੂੰ ਜਦੋਂ ਹੀ ਭੁੱਖ ਲਗਦੀ ਹੈ, ਮਾ ਨੂੰ ਝੱਟ ਪਤਾ ਲਗ ਜਾਂਦਾ ਹੈ । ਜਿਵੇਂ ਬੱਚੇ ਦੇ ਪਿਆਰ ਵਿੱਚ ਮਾ ਦਾ ਦੁੱਧ ਆਪਣੇ ਆਪ ਉੱਤਰ ਆਉਂਦਾ ਹੈ ਤਿਵੇਂ ਰੱਬ ਭਗਤ ਦੀ ਸ਼ੁਧ ਭਾਵਨਾ ਅਤੇ ਲੋਚਾ ਵੇਖ ਕੇ ਵਾਹਿਗੁਰੂ ਆਪਣੇ ਸੇਵਕ ਲਈ ਪਿਆਰ ਅਤੇ ਮਿਹਰ ਦਾ ਦੁੱਧ ਬਖਸ਼ਦਾ ਹੈ ।
ਰੱਬ ਦਾ ਭਗਤ ਦੁੱਧ ਮੰਗਦਾ ਨਹੀਂ । ਇਕ ਫੁਰਨੇ ਨਾਲ ਹੀ ਪ੍ਰਭੂ ਸੁਤੇ ਸਿਧ ਉਸਦੀ ਮੰਗ ਪੂਰੀ ਕਰ ਦਿੰਦਾ ਹੈ । ਬੱਚਾ ਭਾਵੇਂ ਸੌ ਰਿਹਾ ਹੁੰਦਾ ਹੈ ਤਾਂ ਵੀ ਮਾ ਉਸ ਨੂੰ ਦੁੱਧ ਪਿਲਾ ਰਹੀ ਹੁੰਦੀ ਹੈ, ਬੱਚੇ ਨੂੰ ਪਤਾ ਨਹੀਂ ਹੁੰਦਾ, ਤਿਵੇਂ ਹੀ ਸਤਿਗੁਰੂ, ਸਾਡੇ ਸੱਚੇ ਮਾਤਾ ਪਿਤਾ ਵਾਂਗ, ਭੋਲੇ ਭਾਲੇ ਬੱਚੇ ਨੂੰ ਰੂਹਾਨੀ ਖੁਰਾਕ ਦਿੰਦੇ ਅਤੇ ਪਾਲਣ ਪੋਸ਼ਣ ਕਰਦੇ ਹਨ ।
ਬਾਬਾ ਨਰਿੰਦਰ ਸਿੰਘ ਜੀ ਇਸ ਦੀ ਵਿਆਖਿਆ ਇਸ ਤਰ੍ਹਾਂ ਕਰਦੇ ਹਨ,
ਜਿਹੜਾ ਹਿਰਦਾ ਮਨੁੱਖੀ ਲਾਲਸਾਵਾਂ ਤੋਂ ਮੁਕਤ ਹੈ, ਉਹ ਸਾਰੀਆਂ ਮਨੁੱਖੀ ਕਮਜ਼ੋਰੀਆਂ ਤੋਂ ਉਪਰ ਉੱਠ ਜਾਂਦਾ ਹੈ, ਉਹ ਈਰਖਾ-ਦਵੈਖ ਤੋਂ ਮੁਕਤ ਹੋ ਜਾਂਦਾ ਹੈ, ਹਉਂਮੈ ਤੋਂ ਮੁਕਤ ਹੋ ਜਾਂਦਾ ਹੈ । ਜਿਸ ਹਿਰਦੇ ਵਿੱਚ ਇਹ ਸਾਰੀਆਂ ਲਾਲਸਾਵਾਂ, ਈਰਖਾ-ਦਵੈਖ, ਹਉਂਮੈ ਦੀਆਂ ਕਮਜ਼ੋਰੀਆਂ ਨਿਵਾਸ ਨਹੀਂ ਰੱਖਦੀਆਂ ਉਹ ਹਿਰਦਾ ਨਿਮਰਤਾ ਦੇ ਡੂੰਘੇ ਸਮੁੰਦਰ ਵਿੱਚ ਆਨੰਦ ਮਗਨ ਰਹਿੰਦਾ ਹੈ ਉਹ ਹਿਰਦਾ ਸੁਆਰਥ ਅਤੇ ਸੁਆਦਾਂ ਦੇ ਬੰਧਨਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਂਦਾ ਹੈ ।
ਇਸ ਤਰ੍ਹਾਂ ਪਵਿੱਤਰ ਹੋਏ ਹਿਰਦੇ ਵਿੱਚ ਕੇਵਲ ਸਤਿਗੁਰੂ ਸ੍ਰੀ ਨਾਨਕ ਦੇਵ ਜੀ ਦੀ ਪ੍ਰੇਮਾ ਭਗਤੀ ਦੀ ਹੀ ਲੋਚਾ ਰਹਿੰਦੀ ਹੈ । ਗੁਰੂ ਨਾਨਕ ਸਾਹਿਬ ਆਪ ਹੀ ਕਿਰਪਾ ਕਰਕੇ ਇਹ ਦਾਤ ਬਖਸ਼ਦੇ ਹਨ ।