ਨਾਮ - 3
ਹਰ ਉਹ ਸਵਾਸ ਜਿਸ ਵਿੱਚ ਨਾਮ ਦੀ, ਭਗਤੀ ਦੀ, ਵਿਸ਼ਵਾਸ ਦੀ ਖੁਸ਼ਬੂ ਹੁੰਦੀ ਹੈ, ਇਕ ਅਜਿਹੇ ੁੱਲ ਦੀ ਤਰ੍ਹਾਂ ਹੈ ਜਿਸ ਨੂੰ ਪਿਆਰੇ ਸਤਿਗੁਰੂ ਦੇ ਚਰਨ ਕਮਲਾਂ ਵਿੱਚ ਚੜ੍ਹਾਇਆ ਗਿਆ ਹੋਵੇ । ਇਹ ੁੱਲ ਆਪਣੀ ਤਾਜ਼ਗੀ, ਖੁਸ਼ਬੂ, ਸੁਗੰਧੀ ਅਤੇ ਆਕਰਸ਼ਣ ਨੂੰ ਛੱਡਦਾ ਨਹੀਂ । ਅੰਤ ਵਿੱਚ ਇਹੀ ਅਮਰ ਨਾਮ ਜਪਣ ਵਾਲੇ ਨੂੰ ਸਤਿਗੁਰੂ ਦੇ ਪਵਿੱਤਰ ਚਰਨਾਂ ਵਿੱਚ ਲੈ ਜਾਂਦਾ ਹੈ ।
ਸਮਾਂ ਅਤੇ ਕਾਲ ਹਰ ਵਸਤੂ ਨੂੰ ਖਤਮ ਕਰ ਦਿੰਦਾ ਹੈ ਪ੍ਰੰਤੂ ਇਲਾਹੀ ਨਾਮ ਨਾਲ ਰੰਗੇ ਸਵਾਸਾਂ ਉਤੇ ਇਹ ਆਪਣਾ ਅਧਿਕਾਰ ਨਹੀਂ ਜਤਾ ਸਕਦਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਅਜਿਹੇ ਸਵਾਸਾਂ ਦੇ ਖੁਸ਼ਬੂਦਾਰ ਫੁੱਲਾਂ ਉਤੇ ਕਾਲ ਦੀ ਕੋਈ ਪਹੁੰਚ ਨਹੀਂ ਹੁੰਦੀ ।
ਇਲਾਹੀ ਨਾਮ ਦੀ ਸਹਾਇਤਾ ਨਾਲ ਇਸ ਸੰਸਾਰ ਦੇ ਸੜਦੇ ਸਮੁੰਦਰ ਨੂੰ ਤਰਿਆ ਜਾ ਸਕਦਾ ਹੈ । ਵਿਅਕਤੀ ਹਉਮੈਂ ਰੂਪੀ ਘੁੰਮਣਘੇਰੀਆਂ ਵਿੱਚ ਫਸਿਆ ਹੋਇਆ ਹੈ । ਸਿਰਫ ਹਉਮੈਂ ਰਹਿਤ ਭਗਤ, ਜਿਸ ਨੇ ਸਤਿਗੁਰੂ ਦੇ ਪਵਿੱਤਰ ਚਰਨਾਂ ਦਾ ਆਸਰਾ ਲਿਆ ਹੋਇਆ ਹੈ ਆਸਾਨੀ ਨਾਲ ਇਸ ਭਿਆਨਕ ਨਾਸ਼ਵਾਨ ਸਾਗਰ ਨੂੰ ਪਾਰ ਕਰ ਸਕਦਾ ਹੈ।
ਇਲਾਹੀ ਨਾਮ ਦਾ ਆਨੰਦਮਈ ਸਵਾਦ ਸੰਸਾਰ ਦੇ ਸਾਰੇ ਸਵਾਦਾਂ ਨੂੰ ਖਤਮ ਕਰ ਦਿੰਦਾ ਹੈ । ਪ੍ਰਭੂ ਪ੍ਰੇਮ ਸਾਰੇ ਸੰਸਾਰਕ ਅਤੇ ਝੂਠੇ ਬੰਧਨਾਂ ਦੇ ਪਿਆਰ ਨੂੰ ਖ਼ਤਮ ਕਰ ਦਿੰਦਾ ਹੈ । ਇਲਾਹੀ ਭੁੱਖ ਅਤੇ ਪਿਆਸ ਦੁਨਿਆਵੀ ਭੁੱਖ ਅਤੇ ਪਿਆਸ ਨੂੰ ਖਤਮ ਕਰ ਦਿੰਦੀ ਹੈ । ਸੱਚੇ ਪ੍ਰੇਮੀ ਸਿਰੋ ਇਲਾਹੀ ਨਾਮ ਦਾ ਜਾਪ ਕਰਦੇ ਹਨ ਅਤੇ ਇਸ ਨਿਰੰਤਰ ਪਵਿੱਤਰ ਸਿਮਰਨ ਨਾਲ ਉਨ੍ਹਾਂ ਦਾ ਹਰ ਕੰਮ ਪਰਮਾਤਮਾ ਦੀ ਸੇਵਾ ਦਾ ਹਿਸਾ ਬਣ ਜਾਂਦਾ ਹੈ ।
ਦਰਗਾਹੀ ਨਾਮ ਮਨ ਨੂੰ ਸੱਚੀ ਤ੍ਰਿਪਤੀ ਦਿੰਦਾ ਹੈ ਅਤੇ ਇਸ ਨੂੰ ਦੁਨਿਆਵੀ ਤੜਪ ਤੋਂ ਮੁਕਤ ਕਰਾਉਂਦਾ ਹੈ । ਇਹ ਸਭ ਕੁਝ ਦਰਗਾਹੀ ਨਾਮ ਨਾਲ ਪ੍ਰਾਪਤ ਹੁੰਦਾ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਨਾਮ ਦੇ ਆਸਰੇ ਹੀ ਖੜ੍ਹੀ ਹੈ ਇਸ ਲਈ ਮੈਂ ਇਸ ਪਵਿੱਤਰ ਨਾਮ ਵਿੱਚ ਸ਼ਰਣ ਲੈ ਲਈ ਹੈ । ਮੇਰਾ ਇਕ ਮਾਤਰ ਸਹਾਰਾ ਸਿਰੋ ਉਹ ਇਲਾਹੀ ਨਾਮ ਹੀ ਹੈ। ਮਨ ਨੂੰ ਨਾਮ ਦੇ ਵਿੱਚ ਟਿਕਾਏ ਰਖਣ ਨਾਲ ਸਾਡਾ ਇਕ ਵੀ ਸਵਾਸ ਜ਼ਾਇਆ ਨਹੀਂ ਜਾਂਦਾ । ਸੱਚੀ ਪ੍ਰਕਿਰਿਆ ਅਤੇ ਸਤਿਗੁਰੂ ਦੀ ਕਿਰਪਾ ਨਾਲ ਨਾਮ ਲੀਨਤਾ ਬਿਨਾਂ ਕਿਸੇ ਅੜਚਨ ਦੇ, ਆਪਣੇ ਆਪ ਵੱਧਦੀ ਜਾਂਦੀ ਹੈ । ਸੰਸਾਰੀ ਝਮੇਲਿਆਂ ਵਿੱਚ ਰੁੱਝੇ ਰਹਿਣ ਦੇ ਬਾਵਜੂਦ ਇਹ ਲੀਨਤਾ ਚਲਦੀ ਰਹਿੰਦੀ ਹੈ ।
ਨਾਮ ਮੇਰਾ ਰਖਿਅਕ ਹੈ, ਸੋਝੀ ਦੇਣ ਵਾਲਾ ਅਤੇ ਸੰਭਾਲਣ ਵਾਲਾ ਹੈ। ਨਾਮੀ ਵੱਲ ਦਰਗਾਹੀ ਰਸਤੇ ਤੇ ਮੈਨੂੰ ਪ੍ਰਕਾਸ਼ ਦਿਖਾਉਣ ਵਾਲਾ ਹੈ ।
ਦਰਗਾਹੀ ਨਾਮ ਉੱਤੇ ਕੇਂਦਰਤ ਹੁੰਦੇ ਹੋਏ ਅਤੇ ਧਿਆਨ ਲਗਾਉਂਦੇ ਹੋਏ ਵਿਅਕਤੀ ਆਪਣੇ ਨਾਮ ਦੀ ਪਹਿਚਾਣ ਭੁੱਲ ਜਾਂਦਾ ਹੈ ਅਤੇ ਪਰਮਾਤਮਾ ਦੇ ਪ੍ਰਕਾਸ਼ਮਈ ਰੂਪ ਦੀ ਭਗਤੀ ਕਰਦੇ ਹੋਏ ਆਪਣੀ ਸਰੀਰਕ ਚੇਤਨਾ ਨੂੰ ਵਿਸਰ ਜਾਂਦਾ ਹੈ ।
ਦਰਗਾਹੀ ਨਾਮ ਅਤੇ ਇਲਾਹੀ ਰੂਪ ਨਾਲ ਸੱਚਾ ਸਬੰਧ ਆਖਰਕਾਰ ਤੁਹਾਨੂੰ ਆਪਣੇ ਨਾਮ, ਮਨ ਅਤੇ ਸਰੀਰ ਤੋਂ ਅਲੱਗ ਕਰ ਦਿੰਦਾ ਹੈ ।
ਸੱਚਾ ਪਿਆਰ ਦਿਲ ਵਿੱਚ ਵਸਦਾ ਹੈ । ਪਿਆਰ ਦੇ ਇਸ ਸ਼ਕਤੀਸ਼ਾਲੀ ਵਹਾ ਤੋਂ ਹੀ ਸੱਚੀ ਅਰਦਾਸ (ਪ੍ਰਾਥਨਾ) ਪਿਆਰੇ ਪਰਮਾਤਮਾ ਦੇ ਪਵਿੱਤਰ ਚਰਨਾਂ ਤਕ ਪਹੁੰਚਦੀ ਹੈ। ਪਿਆਰ ਦੇ ਇਸ ਤੇਜ਼ ਪਰਵਾਹ ਦੇ ਨਾਲ ਇਨਸਾਨ ਪੂਰੀ ਤਰ੍ਹਾਂ ਵਹਿੰਦਾ ਹੈ ਅਤੇ ਇਲਾਹੀ ਰੂਪ ਵਿੱਚ ਸਮਾ ਜਾਂਦਾ ਹੈ ।