ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ
ਮਨ ਦੀ ਸੱਚੀ ਪਛਾਣ ਸਰੀਰ ਤੋਂ ਨਹੀਂ ਹੁੰਦੀ । ਮਨ ਦਾ ਇਹ ਤਰਕ 'ਮੈਂ ਸਰੀਰ ਹਾਂ' ਗਲਤ ਹੈ । ਇਸ ਦੀ ਸਹੀ ਪਛਾਣ ਆਤਮ ਤੋਂ, ਜੋਤ ਤੋਂ ਹੁੰਦੀ ਹੈ । ਇਹ ਜੋਤ ਦਾ ਪ੍ਰਤੀਬਿੰਬ ਹੈ ਅਤੇ ਇਹੀ ਇਸ ਦੀ ਅਸਲੀ ਪਛਾਣ ਹੈ । ਮਨ ਦੀ ਰੋਸ਼ਨੀ ਦਾ ਸਰੋਤ ਜੋਤ ਹੈ । ਜੋਤ ਦੇ ਪ੍ਰਜਵਲਤ ਹੋਣ ਨਾਲ, ਇਸ ਦੀ ਚਿੰਗਾਰੀ ਨਾਲ ਮਨ ਸਜੀਵ ਅਤੇ ਕਿਰਿਆਸ਼ੀਲ ਹੋ ਜਾਂਦਾ ਹੈ । ਮਨ ਰੂਹਾਨੀ ਅਤੇ ਪਵਿੱਤਰ ਜੋਤ ਨਾਲ ਜੀਵਤ ਰਹਿੰਦਾ ਹੈ ।
ਇਕ ਪਵਿੱਤਰ ਮਨ ਜੋਤ, ਆਤਮ ਵਿੱਚ ਵਿਸ਼ਰਾਮ ਕਰਦਾ ਹੈ ਜਿੱਥੇ ਸਧਾਰਨ ਮਨ ਦੀ ਕਿਸੇ ਵੀ ਪ੍ਰਕਾਰ ਦੀ ਮਿਲਾਵਟ ਨਹੀਂ ਹੁੰਦੀ । ਇਹ ਆਪਣੀ ਪਛਾਣ ਆਤਮ, ਜੋਤ (ਜੋ ਇਸ ਦੀ ਅਸਲੀ ਹੋਂਦ ਹੈ) ਉਸਦੇ ਆਤਮਿਕ ਸ਼ਾਂਤੀ ਅਤੇ ਆਨੰਦ ਵਿੱਚ ਸਮਾ ਜਾਂਦਾ ਹੈ ।
ਇਸ ਜਨਮ ਅਤੇ ਪੂਰਵ ਜਨਮਾਂ ਵਿੱਚ ਕੀਤੇ ਗਏ ਅਣਗਿਣਤ ਪਾਪਾਂ ਦੀਆਂ ਮੋਟੀਆਂ ਕਾਲੀਆਂ ਪਰਤਾਂ ਜਦੋਂ ਤਕ ਇਸ ਮਨ ਤੋਂ ਧੋਤੀਆਂ ਨਹੀਂ ਜਾਂਦੀਆਂ ਇਹ ਆਤਮ ਜੋਤ ਦੇ ਅਸਲ ਪ੍ਰਕਾਸ਼ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ ਅਤੇ ਨਾ ਹੀ ਇਸ ਪ੍ਰਕਾਸ਼ ਨੂੰ ਫੈਲਾ ਸਕਦਾ ਹੈ । ਜਦੋਂ ਮਨ ਤੇ ਪਈਆਂ ਹੋਈਆਂ ਕਾਲੀਆਂ ਮੋਟੀਆਂ ਪਰਤਾਂ ਧੁਲ ਜਾਂਦੀਆਂ ਹਨ ਇਹ ਪਾਰਦਰਸ਼ੀ ਬਣ ਜਾਂਦਾ ਹੈ ਅਤੇ ਜੋਤ ਨੂੰ ਦਰਸਾਉਣਾ ਸ਼ੁਰੂ ਕਰ ਦਿੰਦਾ ਹੈ । ਇਹ ਸੋ ਹੋ ਜਾਂਦਾ ਹੈ ਅਤੇ ਇਕ ਸੋ ਸਪਸ਼ਟ ਸ਼ੀਸ਼ੇ ਦੀ ਨਿਆਈ ਜੋਤ ਦੀ ਸ਼ਾਨ ਨੂੰ ਦਰਸਾਉਂਦਾ ਹੈ, ਮਨ ਜੋਤ ਸਰੂਪ ਹੋ ਜਾਂਦਾ ਹੈ ।