ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ
ਇੱਕ ਦਫਾ ਦਿਲ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ।
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥
ਸਾਹਿਬ ਨੇ ਕੈਸੀ ਸ਼ਰਤ ਰੱਖੀ ਹੈ ਕਿ ਉਨ੍ਹਾਂ ਦਾ ਦਰ ਖੁੱਲ੍ਹਦਾ ਹੀ ਉਂਦੋ ਹੈ ਜਦ ਸਾਰੇ ਸੰਸਾਰ ਦੀ, ਸਭ ਦੇ ਚਰਨਾਂ ਦੀ ਰੇਣਕਾ, ਸਭ ਦੇ ਪੈਰਾਂ ਕੀ ਖਾਕ, ਬਣ ਜਾਵੇ...
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥
ਸਾਰਿਆਂ ਦੇ ਚਰਨਾਂ ਦੀ ਧੂੜ ਕਿਸ ਤਰ੍ਹਾਂ ਬਣ ਸਕਦਾ ਹੈ।
ਇਨਸਾਨ ਕੁੱਝ ਹਜ਼ਾਰ ਦੇ ਮੇਲ ਵਿੱਚ ਆਉਂਦਾ ਹੈ ਪਰ ਸਾਰੇ ਸੰਸਾਰ ਦੇ ਜੀਵਾਂ ਦੀ ਧੂੜ ਬਨਣਾ ਅਸੰਭਵ ਹੈ। ਪਿਤਾ ਜੀ ਨੂੰ ਇਹ ਸਵਾਲ ਪੁੱਛਿਆ ਕਿ ਇਹ ਸ਼ੰਕਾ ਆਇਆ ਹੈ ਇਹ ਤਾਂ ਚੀਜ਼ ਮੁਮਕਿਨ ਹੀ ਨਹੀਂ ਹੈ। ਜਿਸ ਤਰ੍ਹਾਂ ਪਿਤਾ ਜੀ ਨੇ ਇਹ ਸ਼ੰਕਾ ਦੂਰ ਕੀਤਾ ਹੈ ਅਤੇ ਸਮਝਾਇਆ ਹੈ ਸਾਧ ਸੰਗਤ ਜੀ ! ਮੈਂ ਆਪ ਦੇ ਨਾਲ ਸਾਂਝਾ ਕਰਦਾ ਹਾਂ।

ਪਿਤਾ ਜੀ ਕਹਿਣ ਲੱਗੇ ਕਿ-
ਜੇ ਇੱਕ ਦਰਖਤ ਹੈ ਉਸਨੂੰ ਪਾਣੀ ਦੇਣਾ ਹੈ ਤਾਂ ਉਸਦੇ ਹਰ ਇੱਕ ਪੱਤੇ ਨੂੰ ਪਾਣੀ ਦੇਈਦਾ ਹੈ ? ਉਹਦੀਂਆ ਸ਼ਾਖਾਂ, ਟਹਿਣੀਆਂ ਸਭ ਨੂੰ ਪਾਣੀ ਦੇਣ ਦੀ ਲੋੜ ਹੈ ?
ਕਹਿਣ ਲੱਗੇ-
ਜਿਸ ਵਕਤ ਮੁੱਢ ਨੂੰ ਪਾਣੀ ਦੇ ਦਈਏ ਤਾਂ ਸਾਰਿਆਂ ਨੂੰ ਪਾਣੀ ਆਪਣੇ ਆਪ ਪਹੁੰਚ ਜਾਂਦਾ ਹੈ।
ਫਿਰ ਕਹਿਣ ਲੱਗੇ ਕਿ-
ਜਿਹੜਾ ਮੂਲ ਹੈ ਇਹ ਸਾਰੀ ਉਤਪੱਤੀ ਉਸ ਮੂਲ ਤੋਂ ਹੋਈ ਹੈ ਜੇ ਮੂਲ, ਜਿਸਦਾ ਇਹ ਸਾਰਾ ਆਕਾਰ ਹੈ ਜਿਸ ਵਕਤ ਮੂਲ ਦੇ ਚਰਨ ਫੜ੍ਹ ਲਈਏ ਤਾਂ ਫਿਰ ਉਹ ਜਿਹੜੀ ਰਚਨਾਂ ਹੈ, ਜਿਹੜਾ ਸੰਸਾਰ ਹੈ, ਉਸ ਤੋਂ ਬਾਹਰ ਰਹਿ ਗਿਆ ?
ਇਹ ਚੀਜ਼ ਸਮਝਾਉਂਦੇ ਹੋਏ ਉਹ ਕਹਿ ਰਹੇ ਹਨ ਕਿ-
ਗੁਰੂ ਨਾਨਕ ਨਿਰੰਕਾਰ...
ਸਤਿਗੁਰੁ ਮੇਰਾ ਸਦਾ ਸਦਾ ਨ ਆਵੇ ਨਾ ਜਾਇ॥
ਓਹ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥
ਓਹ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥
ਕਹਿਣ ਲੱਗੇ-
ਸਭਨਾ ਵਿੱਚ ਹੈ ਕੌਣ?
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥
ਸਾਰਿਆਂ ਵਿੱਚ ਕੋਣ ਹੈ ?
ਸਿੱਖ ਕੀ ਕਹਿੰਦਾ ਹੈ,
ਭਾਈ ਨੰਦ ਲਾਲ ਜੀ ਕੀ ਕਹਿ ਰਹੇ ਹਨ ...?
ਸਿੱਖ ਕੀ ਕਹਿੰਦਾ ਹੈ,
ਭਾਈ ਨੰਦ ਲਾਲ ਜੀ ਕੀ ਕਹਿ ਰਹੇ ਹਨ ...?
ਰੂਹ ਦਰ ਹਰ ਜਿਸਮ ਗੁਰੁ ਗੋਬਿੰਦ ਸਿੰਘ॥
ਨੂਰ ਦਰ ਹਰ ਚਸ਼ਮ ਗੁਰੁ ਗੋਬਿੰਦ ਸਿੰਘ॥
ਨੂਰ ਦਰ ਹਰ ਚਸ਼ਮ ਗੁਰੁ ਗੋਬਿੰਦ ਸਿੰਘ॥
ਭਗਤ ਨਾਮ ਦੇਵ ਜੀ ਕੀ ਕਹਿ ਕਰੇ ਹਨ-
ਸਭੁ ਗੋਬਿੰਦੁ ਹੈ ਸਭ ਗੋਬਿੰਦ ਹੈ
ਗੋਬਿੰਦ ਬਿਨੁ ਨਹੀਂ ਕੋਈ॥
ਗੋਬਿੰਦ ਬਿਨੁ ਨਹੀਂ ਕੋਈ॥
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ
ਰਾਮ ਬਿਨਾ ਕੋ ਬੋਲੈ ਰੇ॥
ਰਾਮ ਬਿਨਾ ਕੋ ਬੋਲੈ ਰੇ॥
ਫਿਰ ਕਹਿਣ ਲੱਗੇ-
ਦੇਖ, ਪੁੱਤ ਜਿਸ ਵਕਤ ਸਤਿਗੁਰੂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ ਤੇ ਉਹ ਸਤਿਗੁਰੂ ਹੀ ਤਾਂ ਸਭ ਦੇ ਵਿੱਚ ਸਮਾਇਆ ਹੋਇਆ ਹੈ। ਜੇ ਬ੍ਰਹਮ ਗਿਆਨੀ ਦੇ ਬਾਰੇ ਸਾਹਿਬ ਲਿਖਦੇ ਹਨ-
ਬ੍ਰਹਮ ਗਿਆਨੀ ਕਾ ਸਗਲ ਆਕਾਰੁ॥
ਬ੍ਰਹਮ ਗਿਆਨੀ ਆਪਿ ਨਿਰੰਕਾਰੁ॥
ਬ੍ਰਹਮ ਗਿਆਨੀ ਆਪਿ ਨਿਰੰਕਾਰੁ॥
ਬਹ੍ਰਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ॥
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ॥
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ॥
ਇਹ ਸਾਰਾ ਆਕਾਰ ਕਿਸ ਦਾ ਹੈ?
ਜਿਹੜਾ ਪਾਰਬ੍ਰਹਮ ਦਾ ਜਾਣੂ ਹੈ।
ਜਿਸ ਦੀ ਪਹੁੰਚ ਪਾਰਬ੍ਰਹਮ ਤੱਕ ਹੈ।
ਜਿਸ ਨੂੰ ਪਾਰਬ੍ਰਹਮ ਦਾ ਗਿਆਨ ਹੈ।
ਜਿਹੜਾ ਪਾਰਬ੍ਰਹਮ ਦਾ ਜਾਣੂ ਹੈ।
ਜਿਸ ਦੀ ਪਹੁੰਚ ਪਾਰਬ੍ਰਹਮ ਤੱਕ ਹੈ।
ਜਿਸ ਨੂੰ ਪਾਰਬ੍ਰਹਮ ਦਾ ਗਿਆਨ ਹੈ।
ਏਵਡੁ ਊਚਾ ਹੋਵੈ ਕੋਇ॥
ਤਿਸੁ ਊਚੇ ਕਉ ਜਾਣੈ ਸੋਇ॥
ਤਿਸੁ ਊਚੇ ਕਉ ਜਾਣੈ ਸੋਇ॥
ਕਹਿਣ ਲੱਗੇ-
ਜੇ ਸਤਿਗੁਰੂ ਦੇ ਚਰਨਾਂ ਦੀ ਧੂੜ ਬਣ ਜਾਈਏ, ਤਾਂ ਸਾਰੇ ਸੰਸਾਰ ਦੇ ਚਰਨਾਂ ਦੀ ਧੂੜ ਬਣ ਗਏ।
ਸੱਭ ਦੇ ਚਰਨਾਂ ਦੀ ਧੂੜ ਬਨਣ ਦਾ ਫਾਇਦਾ ਇਹ ਹੈ ਕਿ ਉਹ ਸੱਭ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਦਾਂ ਹੈ।
ਜਿਸ ਵਕਤ ਸਭ ਦੇ ਚਰਨਾਂ ਦੀ ਧੂੜ ਬਣ ਜਾਵੇ ਤਾ ਸਤਿਗੁਰੂ ਨਿਮਰਤਾ ਗਰੀਬੀ ਦਾ ਦਾਨ ਬਖਸ਼ ਦਿੰਦਾ ਹੈ।
ਸੱਭ ਦੇ ਚਰਨਾਂ ਦੀ ਧੂੜ ਬਨਣ ਦਾ ਫਾਇਦਾ ਇਹ ਹੈ ਕਿ ਉਹ ਸੱਭ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਦਾਂ ਹੈ।
ਜਿਸ ਵਕਤ ਸਭ ਦੇ ਚਰਨਾਂ ਦੀ ਧੂੜ ਬਣ ਜਾਵੇ ਤਾ ਸਤਿਗੁਰੂ ਨਿਮਰਤਾ ਗਰੀਬੀ ਦਾ ਦਾਨ ਬਖਸ਼ ਦਿੰਦਾ ਹੈ।
ਇਸ ਤਰ੍ਹਾਂ ਉਹ ਸਮਝਾ ਰਹੇ ਹਨ। ਪਿਤਾ ਜੀ ਨੇ ਸ਼ੰਕਾ ਮੂਲ ਤੋਂ ਪੁੱਟ ਕੇ ਔਹ ਮਾਰਿਆ ਪਰ ਫਿਰ ਇੱਕ ਚੀਜ਼ ਬੜੀ ਅਜੀਬ ਦੱਸੀ ਕਹਿਣ ਲੱਗੇ ਵੇਖੋ ਕਾਕਾ-
ਇਹ ਭਗਤੀ ਸੌਖੀ ਨਹੀਂ ਹੈ।
ਇਹ ਐਂਵੇ ਹੀ ਸ਼ੁਰੂ ਨਹੀਂ ਹੁੰਦੀ।
ਇਹ ਐਂਵੇ ਹੀ ਸ਼ੁਰੂ ਨਹੀਂ ਹੁੰਦੀ।
ਕਹਿਣ ਲੱਗੇ-
ਸਤਿਗੁਰੂ ਦੇ ਉੱਤੇ ਭਾਵਨਾ ਆ ਗਈ, ਕਹਿ ਵੀ ਸਾਰੇ ਦਿੰਦੇ ਹਨ ਉਸਦੇ ਉੱਤੇ ਨਿਰੰਕਾਰ ਦ੍ਰਿਸਟੀ ਆ ਗਈ, ਸਾਰੇ ਪੜ੍ਹਦੇ ਹਨ...
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥
ਉਹ ਸਭ ਤੋਂ ਵੱਡਾ ਹੈ ਉਹ ਨਿਰੰਕਾਰ ਹੈ
ਪਰ ਕਹਿਣ ਲੱਗੇ-
ਇਹ ਭਾਵਨਾ ਦ੍ਰਿਸਟੀ ਸਤਿਗੁਰੂ ਦੇ ਉੱਤੇ ਆ ਗਈ ਤੇ ਆਪ ਕਿੱਥੇ ਖੜ੍ਹਾ ਹੈ?
ਫਿਰ ਕਹਿਣ ਲੱਗੇ, ਦੇਖ ਪੁੱਤ,-
ਭਗਤੀ ਸ਼ੁਰੂ ਉਦੋਂ ਹੁੰਦੀ ਹੈ ਜਦੋਂ ਸਤਿਗੁਰੂ ਸਭ ਤੋਂ ਵੱਡਾ ਹੈ, ਨਿਰੰਕਾਰ ਹੈ ਅਤੇ ਆਪ ਸਭ ਤੋਂ ਨੀਵਾਂ ਹੈ।
ਇਹ ਦੂਜੀ ਚੀਜ਼ ਦੱਸ ਰਹੇ ਹਨ...
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥
ਜਦ ਸਾਰਿਆ ਦੇ ਚਰਨਾਂ ਦੀ ਧੂੜ ਬਣ ਗਿਆ ਹੈ ਤੇ ਨਿਮਰਤਾ ਗਰੀਬੀ ਕਿਸ ਹੱਦ ਤੱਕ ਹੋਣੀ ਚਾਹੀਦੀ ਹੈ।
ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ-
ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ॥
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ॥
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ॥
ਬਾਬਾ ਨੰਦ ਸਿੰਘ ਸਾਹਿਬ ਨੇ ਕੀ ਫੁਰਮਾਇਆ-
ਉਸਤਤ ਸਿਰਫ ਗੁਰੂ ਨਾਨਕ ਦੀ ਨਿੰਦਿਆ ਸਿਰਫ ਆਪਣੀ ਤੀਜਾ ਜਣਾ ਵਿੱਚ ਹੀ ਨਹੀਂ ਆਉਣਾ ਚਾਹੀਂਦਾ।
ਸਭ ਤੋਂ ਵੱਡਾ ਤਾਂ ਗੁਰੂ ਨਾਨਕ ਹੈ
ਕਰਨ ਨ ਸੁਨੈ ਕਾਹੂ ਕੀ ਨਿੰਦਾ॥
ਸਭ ਤੇ ਜਾਨੈ ਆਪਸ ਕਉ ਮੰਦਾ॥
ਸਭ ਤੇ ਜਾਨੈ ਆਪਸ ਕਉ ਮੰਦਾ॥
ਕਿਸੇ ਦੀ ਨਿੰਦਿਆ, ਕੋਈ ਤੀਜਾ ਜਣਾ ਤਾਂਹੀ ਵਿੱਚ ਆਵੇਗਾ ਜੇ ਤੁਹਾਡੇ ਤੋਂ ਨੀਂਵਾ ਹੈ। ਉਸ ਦੀ ਨਿੰਦਿਆ ਤਾਂਹੀ ਸੁਣੋਗੇ।
ਕਰਨ ਨ ਸੁਨੈ ਕਾਹੂ ਕੀ ਨਿੰਦਾ॥
ਸਭ ਤੇ ਜਾਨੈ ਆਪਸ ਕਉ ਮੰਦਾ॥
ਸਭ ਤੇ ਜਾਨੈ ਆਪਸ ਕਉ ਮੰਦਾ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥
ਕਹਿਣ ਲੱਗੇ, ਦੇਖ ਪੁੱਤ-
ਕਹਿਣ ਲੱਗੇ-
ਜਿਸ ਤਰ੍ਹਾਂ ਤੂੰ ਇਸ ਗੁਰੂ ਨਾਨਕ ਅਤੇ ਬਾਬਾ ਨੰਦ ਸਿੰਘ ਸਾਹਿਬ ਦੇ ਕੁੱਤੇ ਨੂੰ ਵੇਖ ਰਿਹਾ ਹੈ, ਉਸ ਦਾ ਕੁੱਤਾ ਬਣਕੇ ਜੋ ਸਵਾਦ ਆ ਰਿਹਾ ਹੈ।
ਕਹਿਣ ਲੱਗੇ-
ਜਿਸ ਵਕਤ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝ ਲਏ ਉਸ ਵਕਤ ਭਗਤੀ ਸ਼ੁਰੂ ਹੈ।
ਕਪਾਟ ਖੁਲ੍ਹ ਗਏ ਉਸ ਵੇਲੇ ਕਿ ਇਨਸਾਨ ਖੜ੍ਹਾ ਕਿੱਥੇ ਹੈ!
ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਕੀ ਰਹੇ ਹਨ।
ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਕੀ ਰਹੇ ਹਨ।
ਫਿਰ ਪਿਤਾ ਜੀ ਕਹਿਣ ਲੱਗੇ,ਵੇਖ ਪੁੱਤ-
ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਐਸੀ ਇਲਾਹੀ ਚੱਕੀ ਹੈ ਜਿਸਦੇ ਵਿੱਚ ਇਹ ਸਾਰਾ ਮਾਣ ਪੀਸਿਆ ਜਾਂਦਾ ਹੈ।
ਹਰ ਇੱਕ ਸ਼ਬਦ ਦਾ ਤੱਤ ਹੀ ਇਹ ਹੈ ਸਿਰਫ 'ਤੂੰ', 'ਮੈਂ' ਨਹੀਂ, ਸਿਰਫ 'ਤੂੰ'।
ਹਰ ਇੱਕ ਸ਼ਬਦ ਦਾ ਤੱਤ ਹੀ ਇਹ ਹੈ ਸਿਰਫ 'ਤੂੰ', 'ਮੈਂ' ਨਹੀਂ, ਸਿਰਫ 'ਤੂੰ'।
ਕਹਿੰਦੇ-
ਜਿੱਥੇ 'ਮੈਂ' ਰਹਿੰਦੀ ਹੀ ਨਹੀਂ ਜਿੱਥੇ ਸਿਰਫ 'ਤੂੰ', ਹੈ ਉਸ ਵੇਲੇ ਸਤਿਗੁਰੂ ਦੇ ਚਰਨਾਂ ਦੀ ਧੂੜ ਬਣਕੇ ਫਿਰ ਦੂਜਿਆਂ ਦੀ ਵੀ ਸੇਵਾ ਇਨਸਾਨ ਭਾਈ ਘਨੱਈਆ ਜੀ ਵਾਂਗ ਕਰ ਰਿਹਾ ਹੈ ਕਿਉਂਕਿ ਭਾਈ ਘਨੱਈਆ ਜੀ ਦਸ਼ਮੇਸ਼ ਪਿਤਾ ਦੇ ਚਰਨਾਂ ਦੀ ਧੂੜ ਬਣ ਚੁੱਕੇ ਹਨ, ਇਸ ਕਰਕੇ ਸ਼ਤਰੂਆਂ ਦੀ ਵੀ ਸੇਵਾ ਕਰ ਰਹੇ ਹਨ।
ਇਹ ਸਮਝਾਉਂਦੇ ਹੋਏ ਪਿਤਾ ਜੀ ਨੇ ਫਿਰ ਦੋਵਾਂ ਭੈਣਾਂ (ਬੀਬੀ ਭੋਲਾਂ, ਬੀਬੀ ਅਜੀਤ) ਕੋਲੋ ਕੀ ਪੜ੍ਹਾਇਆ?
ਮੇਰੇ ਸਤਿਗੁਰੂ ਜੀ ਮੈਂ' ਤਾਂ ਬਹੁਤ ਗਰੀਬ ਹਾਂ।
ਮੈਨੂੰ ਰੱਖ ਲਓ ਬਾਬਾ ਜੀ,
ਮੈਂ' ਤਾਂ ਬਹੁਤ ਗਰੀਬ ਹਾਂ।
ਲੱਖਾਂ ਤੇਰੇ ਆਸ਼ਿਕ ਨੇ, ਤੇ ਲੱਖਾਂ ਤੇਰੇ ਦੀਵਾਨੇ ਨੇ।
ਲੱਖਾਂ ਤੇਰੇ ਪਿਆਰੇ ਨੇ, ਤੇ ਲੱਖਾਂ ਹੀ ਪਰਵਾਨੇ ਨੇ।
ਮੇਰੇ ਪਾਸ ਨੇ ਹਝੂੰ ਨਿਮਾਣੇ, ਮੈਂ' ਤਾਂ ਬਹੁਤ ਗਰੀਬ ਹਾਂ।
ਮੇਰੇ ਬਾਬਾ ਜੀ,ਮੈਂ' ਤਾਂ ਬਹੁਤ ਗਰੀਬ ਹਾਂ।
ਮੈਨੂੰ ਰੱਖ ਲਓ ਬਾਬਾ ਜੀ, ਮੈਂ' ਤਾਂ ਬਹੁਤ ਗਰੀਬ ਹਾਂ।
ਚਿਰ ਹੋਇਆ ਤੁਹਾਡਾ ਬਾਬਾ ਜੀ, ਦੀਦਾਰ ਨਾ ਕੀਤਾ ਜਾ ਸਕਿਆ।
ਇੱਕ ਵੱਜਾ ਜਖ਼ਮ ਜੁਦਾਈ ਦਾ, ਉਹ ਜਖ਼ਮ ਨਾ ਸੀਤਾ ਜਾ ਸਕਿਆ।
ਜੋ ਅੰਮ੍ਰਿਤ ਤੁਸੀ ਪਿਲਾ ਗਏ ਸੌ, ਉਹ ਫੇਰ ਨਾ ਪੀਤਾ ਜਾ ਸਕਿਆ।
ਜੋ ਲਿਆ ਤੁਹਾਡੇ ਚਰਨਾਂ ਚੋਂ, ਉਹ ਕਿਤੇ ਨਾਂ ਲਿੱਤਾ ਜਾ ਸਕਿਆ।
ਤੇਰੇ ਪਿਆਰ ਨੇ ਕਮਲਾ ਕੀਤਾ, ਸਭ ਕੁੱਝ ਮੈਂ' ਤਾਂ ਭੁੱਲ ਗਈ।
ਸਹੁੰ ਮੈਨੂੰ ਤੇਰੇ ਪਿਆਰ ਦੀ, ਤੇਰੇ ਬਿਨਾਂ ਮੈਂ' ਰੁਲ ਗਈ।
ਮੈਨੂੰ ਵਿੱਛੜੀ ਨੂੰ ਗਲ ਨਾਲ ਲਾ, ਮੈਂ' ਤਾਂ ਬਹੁਤ ਗਰੀਬ ਹਾਂ।
ਮੈਨੂੰ ਰੱਖ ਲਓ ਬਾਬਾ ਜੀ,
ਮੈਂ' ਤਾਂ ਬਹੁਤ ਗਰੀਬ ਹਾਂ।
ਤੇਰੀਆਂ ਸੰਗਤਾਂ ਦੇ ਬਾਬਾ ਜੀ, ਜੋੜੇ ਮੈਂ' ਤਾਂ ਝਾੜਾਂਗੀਂ।
ਤੇਰੇ ਚਰਨਾਂ ਦੀਆਂ ਤਲੀਆਂ ਬਾਬਾ ਜੀ, ਕੇਸਾਂ ਨਾਲ ਮੈਂ' ਪੂੰਝਾਂਗੀ।
ਮੈਨੂੰ ਚਰਨਾਂ ਚ ਦੇ ਦਿਓ ਥਾਂ, ਮੈਂ' ਤਾਂ ਬਹੁਤ ਗਰੀਬ ਹਾਂ।
ਮੇਰੇ ਬਾਬਾ ਜੀ ਮੈਂ' ਤਾਂ ਬਹੁਤ ਗਰੀਬ ਹਾਂ।
ਮੈਨੂੰ ਰੱਖ ਲਓ ਬਾਬਾ ਜੀ, ਮੈਂ' ਤਾਂ ਬਹੁਤ ਗਰੀਬ ਹਾਂ।
ਨਾਂ ਵੇਖੋ ਲੇਖ ਮੱਥੇ ਦੇ ਮੇਰੇ, ਕਰਮਾਂ ਵੱਲ ਨਾਂ ਜਾਇਓ।
ਰਹਿਮਤ ਦੀ ਭਰ ਕਾਹਨੀ ਬਾਬਾ ਜੀ, ਲੀਕ ਇਹਨਾਂ ਤੇ ਵਾਹਿਓ।
ਬਖਸ਼ੋ - ਬਖਸ਼ੋ ਮੇਰੇ ਗੁਨਾਹ,
ਮੈਂ' ਤਾਂ ਬਹੁਤ ਗਰੀਬ ਹਾਂ।
ਮੇਰੇ ਬਾਬਾ ਜੀ, ਮੈਂ' ਤਾਂ ਬਹੁਤ ਗਰੀਬ ਹਾਂ।

ਗੁਰੂ ਨਾਨਕ ਦਾਤਾ ਬਖ਼ਸ਼ ਲੈ॥
ਬਾਬਾ ਨਾਨਕ ਬਖਸ਼ ਲੈ॥
ਬਾਬਾ ਨਾਨਕ ਬਖਸ਼ ਲੈ॥