ਹੰਝੂਆਂ ਦੀ ਅੰਮ੍ਰਿਤ ਧਾਰਾ
ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-
ਜਦੋਂ ਕੋਈ ਉਸਦੇ ਪਿਆਰ ਵਿੱਚ ਰੋਂਦਾ ਹੈ ਪਰ ਉਸ ਪਿਆਰ ਦੇ ਹੰਝੂਆਂ ਵਿੱਚ ਕੋਈ ਮਿਲਾਵਟ ਨਾ ਹੋਵੇ ਕਿਉਂਕਿ ਹੰਝੂ ਉਸਦੀ ਬਖਸ਼ੀ ਹੋਈ ਸੱਭ ਨਾਲੋਂ ਕੀਮਤੀ ਦਾਤ ਹੈ, ਚੀਜ਼ ਹੈ। ਜਿਹੜਾ ਵੀ ਉਸਦੇ ਪਿਆਰ ਵਿੱਚ ਰੋਂਦਾ ਹੈ, ਉਹ ਹੰਝੂ ਜਿਹੜੇ ਵੀ ਉਸਦੇ ਪਿਆਰ 'ਚ ਬਹਾਏ ਜਾਣ ਫਿਰ ਜਿਹੜਾ ਧਰਮਰਾਜ ਪਾਸ ਖਾਤਾ ਹੈ, ਜਿਸਦੇ ਵਿੱਚ ਉਸਦੇ ਸਾਰੇ ਜੁਗਾਂ-ਜੁਗਾਂ ਦੇ, ਚੌਰਾਸੀਆਂ ਦੇ ਕਰਮ ਲਿਖੇ ਹੋਏ ਹਨ ਉਹ ਧੁੱਲ ਜਾਂਦੇ ਹਨ, ਉਨ੍ਹਾਂ ਵਿੱਚ ਕਾਲ ਪੈ ਜਾਂਦਾ ਹੈ। ਇਹ ਉਹਦੇ ਪਿਆਰ 'ਚ ਬਹਾਏ ਹੰਝੂਆਂ ਦਾ ਕਮਾਲ ਹੈ।
ਬਾਬਾ ਨਰਿੰਦਰ ਸਿੰਘ ਜੀ ਨੇ ਚਾਲੀ ਸਾਲ ਪਤਾ ਨਹੀਂ ਉਹ ਅੰਮ੍ਰਿਤ ਦੇ ਹੰਝੂਆਂ ਦੀ, ਨਿਮਰਤਾ-ਗਰੀਬੀ ਤੇ ਨੀਚਤਾ ਦੇ ਪ੍ਰਕਾਸ਼ ਦੀ ਕਿਹੜੀ ਧਾਰਾ ਸੀ ਜਿਹੜੀ ਅੰਮ੍ਰਿਤ ਹੋ ਕੇ ਹੰਝੂਆਂ ਰਾਹੀ ਬਹਿੰਦੀ ਸੀ ਅਤੇ ਰੋਜ ਬਾਬਾ ਨੰਦ ਸਿੰਘ ਸਾਹਿਬ ਦੇ ਚਰਨਾਂ ਤੇ ਬਹਿਣੀ ਤੇ ਚਰਨਾਂ ਦਾ ਇਸ਼ਨਾਨ ਕਰਵਾਕੇ ਉਨ੍ਹਾਂ ਚਰਨਾਂ ਨੂੰ ਇੱਕ ਪਾਲਤੂ ਕੁੱਤੇ ਵਾਕਨ ਚੱਟਨਾ। ਇਸ ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਵਿੱਚ ਬਾਬਾ ਨਰਿੰਦਰ ਸਿੰਘ ਜੀ ਨੇ ਚਾਲੀ ਸਾਲ ਦਾ ਜਿਊਂਦੇ ਮਰਿਆਂ ਹੋਇਆਂ ਚਾਲੀਸਾ ਕੱਟਿਆ ਹੈ। ਇਹ ਚੀਜ਼ ਉਦੋਂ ਪ੍ਰਗਟ ਹੁੰਦੀ ਸੀ ਜਦੋਂ ਪਿਤਾ ਜੀ ਬਾਬਿਆਂ ਨੂੰ ਸਲਾਮੀ ਦਿੰਦੇ ਸਨ।
ਪਿਤਾ ਜੀ ਨੇ ਵੈਰਾਗ ਵਿੱਚ ਕਈ ਵਾਰ ਦਾਸ ਨੂੰ ਕਹਿਣਾ ਕਿ-
ਦੇਖ ਪੁੱਤ, ਤੇਰਾ ਪਿਤਾ ਤਾਂ ਉਸ ਦਿਨ ਹੀ ਮਰ ਗਿਆ ਸੀ ਜਿਸ ਦਿਨ ਬਾਬਾ ਨੰਦ ਸਿੰਘ ਸਾਹਿਬ ਵਿਛੋੜਾ ਦੇ ਗਏ ਸਨ। ਜਿਹੜਾ ਸੱਚਮੁਚ ਉਸ ਪਿਆਰ ਵਿੱਚ, ਉਸ ਨਿਮਰਤਾ-ਗਰੀਬੀ ਤੇ ਨੀਚਤਾ ਵਿੱਚ ਮਰ ਚੁੱਕਿਆ ਹੈ।
ਗੁਰੂ ਨਾਨਕ ਪਾਤਸ਼ਾਹ ਆਪਣੀ ਅੰਮ੍ਰਿਤ ਬਾਣੀ ਵਿੱਚ ਉਹ ਮਰਣ ਦੇ ਤਰੀਕੇ ਦੱਸਦੇ ਹਨ ਕਿ ਅਸਲ ਮਰਣਾ ਕਿਸ ਤਰ੍ਹਾਂ ਹੈ।
ਐਸਾ ਜੋਗੁ ਕਮਾਈਐ॥
ਗੁਰ ਕੈ ਸਬਦੇ ਜੇ ਮਰੈ ਫਿਰਿ ਮਰੈ ਨ ਦੂਜੀ ਵਾਰ॥
ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-
ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ-
ਕਾਲਾ ਹੋਆ ਸਿਆਹੁ॥
ਉਸ ਕਾਲਖ ਦਾ ਕੋਈ ਕਹੇ ਕਿ ਇਸ ਦਾ ਜਿੰਮੇਵਾਰ ਕੋਈ ਦੂਜਾ ਹੈ, ਇਹ "ਮੈਂ" ਨੂੰ ਦੁੱਖ ਦੇਣ ਵਾਲਾ ਕੋਈ ਹੋਰ ਹੈ।
ਸਾਹਿਬ ਫੁਰਮਾਉਂਦੇ ਹਨ-
ਬਾਬਿਆਂ ਨੇ ਫੁਰਮਾਇਆ ਕਿ-
ਜਿਸ ਵਕਤ ਪਿਤਾ ਜੀ ਸਲਾਮੀ ਦਿੰਦੇ ਸਨ ਉਸ ਵਕਤ ਬਾਬਾ ਨੰਦ ਸਿੰਘ ਸਾਹਿਬ ਦਾ ਉਹ ਨਿਮਰਤਾ ਤੇ ਗਰੀਬੀ ਦਾ ਪ੍ਰਕਾਸ਼ ਕਿਸਦੇ ਵਿੱਚ ਸਮਾ ਕੇ ਬੋਲ ਰਿਹਾ ਹੁੰਦਾ ਸੀ। ਕਿਸਦੇ ਉੱਤੇ ਉਹ ਡੁੱਲ ਪਏ ਸੀ, ਤੁੱਠ ਪਏ ਸਨ। ਉਸ ਨਿਮਰਤਾ-ਗਰੀਬੀ ਤੇ ਨੀਚਤਾ ਦਾ ਪੂਰਨ ਪ੍ਰਕਾਸ਼ ਬਾਬਾ ਨਰਿੰਦਰ ਸਿੰਘ ਜੀ ਦੇ ਚਿਹਰੇ ਤੇ ਦਗ-ਦਗ ਕਰ ਰਿਹਾ ਹੁੰਦਾ ਸੀ। ਜਿਨ੍ਹਾਂ ਨੇ ਉਸ ਵੇਲੇ ਦਰਸ਼ਨ ਕੀਤੇ ਉਨ੍ਹਾਂ ਸੱਭ ਨੂੰ ਪਤਾ ਹੈ।
ਜਿੱਥੇ ਬਾਬਾ ਨੰਦ ਸਿੰਘ ਸਾਹਿਬ ਖੜ੍ਹੇ ਹੁੰਦੇ ਸਨ ਉੱਥੇ ਅਰਦਾਸ ਕੀ ਕਰਦੇ ਸਨ।
- ਸੱਚੇ ਪਾਤਸ਼ਾਹ, ਗੁਰੂ ਨਾਨਕ ਨਿਰੰਕਾਰ ਅਜ ਤਾਂ ਤੇਰਾ ਪ੍ਰਕਾਸ਼ ਉਤਸਵ ਹੈ।
- ਜਦੋਂ ਦੁਨੀਆਂ ਦੇ ਬਾਦਸ਼ਾਹ ਦਾ ਜਨਮ ਦਿਨ ਹੋਵੇ ਤਾਂ ਸਾਰੇ ਬੰਧੀਆਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ।
- ਸੱਚੇ ਪਾਤਸ਼ਾਹ ਐੱਥੇ ਜਿੰਨੇ ਬੰਧੀ ਇਹ ਜੀਅ-ਜੰਤ, ਕੀਟ-ਪਤੰਗਾ, ਪੰਖੀ-ਪਖੇਰੂ, ਪਸ਼ੂ-ਪੰਛੀ ਜੋ ਵੀ ਹਾਜ਼ਰ ਹੈ ਸਭ ਬੰਧੀਆਂ ਨੂੰ ਰਿਹਾ ਕਰ ਦੇ।
ਉਸ ਵੇਲੇ ਬਾਬਾ ਨੰਦ ਸਿੰਘ ਸਾਹਿਬ ਜਿਹੜੇ ਉਸ ਨਾਮ ਨੂੰ ਧੁਰੋਂ ਹੀ ਲਿਆਏ ਅਤੇ ਮਾਲਕ ਸਨ ਉਸ ਨਾਮ ਦੀ ਇਕ-ਇਕ ਕਣੀ ਵੰਡ ਕੇ ਇਸ ਤਰ੍ਹਾਂ ਦੁਨੀਆਂ ਨੂੰ ਤਾਰਦੇ ਸਨ।
ਬਾਬਾ ਨਾਨਕ ਬਖਸ਼ ਲੈ॥