ਗੁਰੂ ਸਾਹਿਬਾਨ ਦੇ ਦੁੱਖ ਸਭ ਤੋਂ ਜ਼ਿਆਦਾ ਪਿਆਰੇ ਕਿਹਨੂੰ ਲਗੇ ਹਨ?

Humbly request you to share with all you know on the planet!

ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ 26 ਸਾਲ ਕੱਚੇ ਭੋਰੇ ਦੇ ਵਿੱਚ ਗੁਜ਼ਾਰ ਦਿੱਤੇ ਹਨ ਤਾਂ ਬਾਬਾ ਨੰਦ ਸਿੰਘ ਸਾਹਿਬ ਨੇ ਸਾਰੀ ਉਮਰ ਹੀ ਕੱਚੇ ਭੋਰਿਆਂ ਵਿੱਚ ਕਟ ਲਈ ਹੈ, ਕੀ ਮਜਾਲ ਹੈ ਇਕ ਪੱਕੀ ਇੱਟ ਵੀ ਲਗਾਈ ਹੋਵੇ।

ਸਾਧ ਸੰਗਤ ਜੀ ਸਾਰੇ ਗੁਰੂ ਸਾਹਿਬਾਨ ਦੀ ਜਿੰਦਗੀ ਇਕ ਐਸੀ ਦਰਦਾਂ ਭਰੀ, ਦੁੱਖਾਂ ਨਾਲ ਭਰੀ ਪਈ ਹੈ ਅਤੇ ਉਹ ਦੁੱਖ ਸਭ ਤੋਂ ਜਿਆਦਾ ਪਿਆਰੇ ਕਿਹਨੂੰ ਲੱਗੇ ਸਨ? ਮੇਰੇ ਬਾਬਾ ਨੰਦ ਸਿੰਘ ਸਾਹਿਬ ਨੂੰ ਹੀ ਲੱਗੇ ਸਨ। ਉਹ ਦੁੱਖਾਂ ਦੇ ਵਿੱਚ ਕੀ ਮਜਾਲ ਹੈ ਬਾਬਾ ਨੰਦ ਸਿੰਘ ਸਾਹਿਬ ਨੇ ਇਕ ਵੀ ਮਾਇਆ ਤੇ ਸੰਸਾਰ ਦਾ ਸੁੱਖ ਲਿਆ ਹੋਵੇ। ਉਨ੍ਹਾਂ ਦੁੱਖਾਂ ਤੇ ਕੁਰਬਾਨ ਹੁੰਦੇ ਹੋਇਆ ਫੁਰਮਾਉਂਦੇ ਹੁੰਦੇ ਸਨ ਕਿ-

ਸਿੱਖ ਕੀ ਤੇ ਸੁੱਖ ਕੀ, ਉਹ ਸਿੱਖ ਕੀ ਜਿਹੜਾ ਆਪਣੇ ਗੁਰੂ ਤੋਂ ਸੁੱਖ ਮੰਗ ਲਵੇ।

ਮੇਰੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਬਿਰਾਜਮਾਨ ਹਨ। ਜਿਸ ਨਿਮਰਤਾ 'ਚ ਉਹ ਇਹ ਸ਼ਬਦ ਵਿੱਚ ਦੱਸ ਰਹੇ ਹਨ। ਜਿਸ ਵਕਤ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਬਖਸ਼ੀ ਹੈ ਉਸ ਵੇਲੇ ਜਿਸ ਤਰ੍ਹਾਂ ਸਾਹਿਬ ਨੇ ਵੈਰਾਗ ਕੀਤਾ ਹੈ, ਗੁਰੂ ਰਾਮਦਾਸ ਜੀ ਨੇ ਫੁਰਮਾਇਆ ਕਿ-

ਸੱਚੇ ਪਾਤਸ਼ਾਹ ਇੱਕ ਸੜਕ ਦੇ, ਖ਼ਾਕ ਦੇ ਜ਼ੱਰ੍ਹੇ ਨੂੰ ਤੁਸੀਂ ਚੁੱਕ ਕੇ ਕੀ ਦਾ ਕੀ ਬਣਾ ਦਿੱਤਾ ਹੈ।

ਕੀ ਫੁਰਮਾ ਰਹੇ ਹਨ ?

ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ
ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ॥
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ
ਸਾ ਬਿਧਿ ਤੁਮ ਹਰਿ ਜਾਣਹੁ ਆਪੇ॥

ਫਿਰ ਉਹ ਬਿੱਧ ਦੱਸਦੇ ਹਨ,

ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ
ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥

ਸੜਕਾਂ ਤੇ ਰੁਲ ਰਿਹਾ ਸੀ, ਅਨਾਥ ਸੀ, ਇੱਕ ਰੁਲਦੇ ਕੀੜੇ ਨੂੰ ਚੁੱਕ ਕੇ ਕੀ ਦਾ ਕੀ ਥਾਪ ਦਿੱਤਾ ਹੈ।

ਸਾਧ ਸੰਗਤ ਜੀ ਜਿਸ ਨਿਮਰਤਾ ਤੇ ਗਰੀਬੀ ਦੇ ਵਿੱਚ ਆਪਣੇ ਸਾਹਿਬ ਸਤਿਗੁਰੂ, ਆਪਣੇ ਮਾਤਾ ਪਿਤਾ ਸ੍ਰੀ ਗੁਰੂ ਅਮਰਦਾਸ ਜੀ ਦਾ ਸ਼ੁਕਰਾਨਾ ਕਰ ਰਹੇ ਹਨ ਕਿ-

ਸੱਚੇ ਪਾਤਸ਼ਾਹ ਕਿਸ ਅਵਸਥਾ ਵਿੱਚੋਂ ਮੈਨੂੰ ਅਨਾਥ ਨੂੰ ਚੁੱਕਿਆ ਸੀ ਤੇ ਕਿੱਥੇ ਪਹੁੰਚਾ ਦਿੱਤਾ ਹੈ।।

ਜਿਸ ਸਿੱਖ ਨੂੰ ਵੀ ਦੁੱਖ ਪਿਆਰੇ ਲਗਦੇ ਹਨ ਉਸਨੂੰ ਇਸ ਚੀਜ਼ ਨੇ ਹੀ ਨਿਖਾਰ ਦੇਣਾ ਹੈ।

ਜਿਹੜਾ ਵੀ ਆਪਣੇ ਸਤਿਗੁਰੂ ਦੇ ਦੁੱਖ ਅਤੇ ਵਿਛੋੜੇ ਵਿੱਚ ਰੋਂਦਾ ਹੈ ਤਾਂ ਫਿਰ ਧਰਮਰਾਜ ਦੀਆਂ ਵਹੀਆਂ ਦੇ ਵਿੱਚ ਕਾਲ ਪੈ ਜਾਂਦਾ ਹੈ। ਸਿੱਖ ਕਿਉਂ ਨਹੀਂ ਸੁੱਖ ਮੰਗਦਾ ਕਿਉਂਕਿ ਸਿੱਖ ਨੇ ਆਪਣੇ ਆਪ ਨੂੰ ਗੁਰੂ ਤੇ ਨਿਸਾਰ ਕਰਨਾ ਹੈ।

ਬਾਬਾ ਨਰਿੰਦਰ ਸਿੰਘ ਜੀ

ਗੁਰੂ ਨਾਨਕ ਦਾਤਾ ਬਖ਼ਸ਼ ਲੈ। 
ਬਾਬਾ ਨਾਨਕ ਬਖ਼ਸ਼ ਲੈ॥