ਹਰਿ ਮਨਿ ਤਨਿ ਵਸਿਆ ਸੋਈ ਜੈ ਜੈ ਕਾਰ ਕਰੇ ਸਭੁ ਕੋਈ॥

Humbly request you to share with all you know on the planet!

ਬਾਬਾ ਨੰਦ ਸਿੰਘ ਸਾਹਿਬ, ਗੁਰੂ ਨਾਨਕ ਨਿਰੰਕਾਰ ਦੇ ਚਰਨ ਕਮਲਾਂ ਦੇ ਪ੍ਰਕਾਸ਼ ਦੇ ਵਿੱਚੋਂ ਹੀ ਤਸ਼ਰੀਫ ਲਿਆਏ ਹਨ ਅਤੇ ਉਸ ਪ੍ਰਕਾਸ਼ ਦੇ ਵਿੱਚ ਹੀ ਲਿੱਪਟੇ ਆਏ ਹਨ। ਪੰਜ ਸਾਲ ਦੀ ਆਯੂ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਦੇ ਪ੍ਰਕਾਸ਼ ਨਾਲ ਜੁੜੇ ਬੈਠੇ ਹਨ। ਸਾਧ ਸੰਗਤ ਜੀ ਉਨ੍ਹਾਂ ਤੇ ਕੋਈ ਸ਼ੰਕਾ ਹੋ ਸਕਦਾ ਹੈ?

ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 941

ਪੰਜ ਸਾਲ ਦੀ ਉਮਰ 'ਚ ਉਸ ਵੇਲੇ ਵੀ ਰੋਮ ਰੋਮ ਵਿੱਚ ਗੁਰ ਨਾਨਕ ਨਿਰੰਕਾਰ ਦਾ ਹੀ ਪ੍ਰਕਾਸ਼ ਤੇ ਨਾਮ ਸਮਾਇਆ ਹੋਇਆ ਸੀ।

ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 608

ਇਹ ਜਿਹੜੀ ਅਰਦਾਸ ਬਾਰੇ ਤੁਸੀਂ ਬਚਨ ਸੁਣੇ ਹਨ ਉਸ ਵੇਲੇ ਕਰੋੜਾ ਦਾ ਉਧਾਰ ਸਾਰੀ ਜ਼ਿੰਦਗੀ ਬਾਬਾ ਨੰਦ ਸਿੰਘ ਸਾਹਿਬ ਨੇ ਕੀਤਾ ਹੈ। ਸਾਧ ਸੰਗਤ ਜੀ ਜੇ ਉਸ ਬੱਚੇ ਦੇ ਉਸ ਵੇਲੇ ਰੋਮ ਰੋਮ ਵਿੱਚ ਉਹ ਵਸਿਆ ਹੋਇਆ ਹੈ ਤਾਂ ਇਸ ਦਰਗਾਹੀ ਬਾਲ ਦੀ ਪੰਜ ਸਾਲ ਦੀ ਉਮਰ ਵਿੱਚ ਅਵਸਥਾ ਕੀ ਸੀ? ਗੁਰੂ ਨਾਨਕ ਨਿਰੰਕਾਰ ਨੇ ਜਿਸ ਬਾਲ ਨੂੰ ਭੇਜਿਆ ਹੈ ਉਹਦੀ ਅਵਸਥਾ ਕੀ ਸੀ?

ਹਰਿ ਮਨਿ ਤਨਿ ਵਸਿਆ ਸੋਈ॥
ਜੈ ਜੈ ਕਾਰੁ ਕਰੇ ਸਭੁ ਕੋਈ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 629

ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 914

ਗੁਰਮੁਖਿ ਅੰਤਰਿ ਸਹਜੁ ਹੈ
ਮਨੁ ਚੜਿਆ ਦਸਵੈ ਆਕਾਸਿ॥

ਤਿਥੈ ਊਂਘ ਨ ਭੁਖ ਹੈ
ਹਰਿ ਅੰਮ੍ਰਿਤ ਨਾਮੁ ਸੁਖ ਵਾਸੁ॥

ਨਾਨਕ ਦੁਖੁ ਸੁਖੁ ਵਿਆਪਤ ਨਹੀ
ਜਿਥੈ ਆਤਮ ਰਾਮ ਪ੍ਰਗਾਸੁ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1414

ਇਹ ਅਵਸਥਾ ਤਾਂ ਬਾਬਾ ਨੰਦ ਸਿੰਘ ਸਾਹਿਬ ਦੀ ਉਸ ਪੰਜ ਸਾਲ ਦੀ ਉਮਰ ਵਿੱਚ ਸੀ। ਨੀਂਦ ਅਤੇ ਪਦਾਰਥਾਂ ਦੀ ਭੁੱਖ ਨੂੰ ਤਾਂ ਬਾਬਾ ਨੰਦ ਸਿੰਘ ਸਾਹਿਬ ਉਸ ਵੇਲੇ ਹੀ ਜਿੱਤੀ ਬੈਠੇ ਸੀ। ਐਸੇ ਮਹਾਂਪੁਰਸ਼ ਦੀ, ਐਸੇ ਜਨ ਦੀ ਤਾਂ ਸਾਰਾ ਸੰਸਾਰ ਹੀ ਜੈ ਜੈ ਕਾਰ ਕਰਦਾ ਹੈ ਅਤੇ ਉਨ੍ਹਾਂ ਦੀ ਜੈ ਜੈ ਕਾਰ  ਤਾਂ ਉਸ ਵੇਲੇ ਵੀ ਹੋ ਰਹੀ ਸੀ।

ਬਾਬਾ ਨੰਦ ਸਿੰਘ ਸਾਹਿਬ ਦੀ ਪੰਜ ਸਾਲ ਦੀ ਉਮਰ 'ਚ ਜਿਸ ਵਕਤ ਉਹ ਮੌਤ ਦੇ ਮੂੰਹ ਵਿੱਚ ਖੂਹ ਦੀ ਮਣ ਤੇ ਬੈਠੇ ਹਨ ਉਸ ਵੇਲੇ ਉਨ੍ਹਾਂ ਦੇ ਮਨ ਅਤੇ ਤਨ ਦੇ ਵਿੱਚ ਵਸਿਆ ਕੋਣ ਹੋਇਆ ਸੀ? ਉਹੀ ਤਾਂ ਗੁਰੂ ਨਾਨਕ ਪਾਤਸ਼ਾਹ ਵਸੇ ਹੋਏ ਸਨ। ਬਾਬਾ ਨੰਦ ਸਿੰਘ ਸਾਹਿਬ ਆਪ ਹੀ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲ ਸਨ। ਉਨ੍ਹਾਂ ਦਾ ਸਾਰਾ ਜੀਵਨ ਹੀ ਅੰਮ੍ਰਿਤਮਈ ਹੋਂਦ ਦਾ ਇਕ ਪ੍ਰਕਾਸ਼ਮਈ ਖੇਡ ਸੀ। ਇਸ ਵਿੱਚ ਕੋਈ ਸ਼ੰਕਾ ਨਹੀਂ ਹੋ ਸਕਦਾ ਕਿਉਂਕਿ ਉਨ੍ਹਾਂ ਦੇ ਮਨ ਅਤੇ ਤਨ ਵਿੱਚ ਗੁਰੂ ਨਾਨਕ ਵਸਿਆ ਹੋਇਆ ਸੀ।

ਪਿਤਾ ਜੀ ਕਹਿਣ ਲੱਗੇ, ਇਹ ਤਾਂ ਭੁੱਚੋਂ ਵਾਲੇ ਬਾਬਿਆਂ ਬਾਬਾ ਹਰਨਾਮ ਸਿੰਘ ਸਾਹਿਬ ਨੇ ਫੁਰਮਾਇਆ ਕਿ-

ਪੁੱਤ ਦੇਖਣਾ ਚਾਹੁੰਦਾ ਹੈ ਕਿ ਉਨ੍ਹਾਂ ਦੀ ਜੈ ਜੈ ਕਾਰ ਕਿਸ ਤਰ੍ਹਾਂ ਹੋ ਰਹੀ ਹੈ, ਉਸ ਵੇਲੇ ਕਣ-ਕਣ ਬਾਬਾ ਨੰਦ ਸਿੰਘ ਸਾਹਿਬ ਜੀ ਦੀ ਜੈ ਜੈ ਕਾਰ ਕਰ ਰਿਹਾ ਸੀ।

ਪਿਤਾ ਜੀ ਨੇ ਫੁਰਮਾਇਆ ਕਿ-

ਜਦੋਂ ਤਕ ਪ੍ਰਕ੍ਰਿਤੀ ਦੀਆਂ ਸ਼ਕਤੀਸ਼ਾਲੀ ਤਾਕਤਾਂ ਕਾਇਮ ਰਹਿਣਗੀਆਂ ਸੂਰਜ ਅਤੇ ਚੰਨ ਚਮਕਦੇ ਰਹਿਣਗੇ, ਹਵਾਵਾਂ ਅਤੇ ਦਰਿਆਂ ਵਗਦੇ ਰਹਿਣਗੇ ਤਦ ਤਕ ਬਾਬਾ ਨੰਦ ਸਿੰਘ ਜੀ ਦੀ ਪਵਿੱਤਰ ਅਮਰਕਥਾ ਦੀ ਮਹਿਮਾ ਦਾ ਗੁਣ-ਗਾਨ ਹੁੰਦਾ ਰਹੇਗਾ।

ਬਾਬਾ ਨਰਿੰਦਰ ਸਿੰਘ ਜੀ

ਸਾਧ ਸੰਗਤ ਜੀ ਆਓ ! ਆਪਾਂ ਵੀ ਰਲ ਕੇ ਉਨ੍ਹਾਂ ਦੀ ਜੈ ਜੈ ਕਾਰ ਕਰੀਏ।  

ਸਾਡਾ ਦੁਖੀਆਂ ਦਾ ਦਰਦੀ ਕੋਈ ਨਹੀਂ,
ਸਾਡਾ ਦਰਦ ਨਿਵਾਰ ਬਾਬਾ ਨੰਦ ਸਿੰਘ ਜੀ
ਪਤਝੜ ਦੀ ਰੁੱਤ ਕਲਿਜੁਗ  ਦੇ ਵਿੱਚ,
ਇਕ ਸਦਾ ਬਹਾਰ ਬਾਬਾ ਨੰਦ ਸਿੰਘ ਜੀ

ਸਾਡੀ ਹਰ ਮੁਸ਼ਕਿਲ ਵਿੱਚ ਬਹੁੜਿਆ ਏ,
ਬੇਕਸਾਂ ਦਾ ਯਾਰ ਬਾਬਾ ਨੰਦ ਸਿੰਘ ਜੀ
ਨਿਰੰਕਾਰ ਰੂਪ ਕੀ ਲੱਭਦੇ ਹੋ,
ਉਹ ਤਾਂ ਖੁੱਦ ਨਿਰੰਕਾਰ ਬਾਬਾ ਨੰਦ ਸਿੰਘ ਜੀ

ਸੂਰਜ ਵੀ ਭਾਵੇ ਲਹੰਦੇ ਦੀ ਥਾਂ,
ਚੜ੍ਹਦੇ ਵੱਲ ਡਬੋ ਸਕਦਾ।
ਬਾਬਾ ਨੰਦ ਸਿੰਘ ਜਿਹਾ ਤਪੱਸਵੀ,
ਨਹੀ ਕੋਈ ਦੁਨੀਆਂ ਉੱਤੇ ਹੋ ਸਕਦਾ।

ਜਿੰਦ ਵੀ ਵਾਰੀ ਸਭ ਕੁਝ ਵਾਰਿਆ,
ਤੇਰਾ ਆਉਣਾ ਨਿਆਰਾ।
ਗੁਰੂ ਗ੍ਰੰਥ ਤੋਂ ਘੋਲ ਘੁਮਾਇਆ,
ਆਪਣਾ ਜੀਵਣ ਸਾਰਾ।

ਉਹ ਪੂਰਨੇ ਕੋਈ ਨਹੀਂ ਪਾ ਸਕਦਾ,
ਜੋ ਪੂਰਨੇ ਬਾਬਾ ਤੁਸੀਂ ਪਾ ਗਏ ਓ।
ਗੁਰੂ ਗ੍ਰੰਥ ਦੀ ਜੋਤ ਵਿੱਚੋਂ
ਨਿਰੰਕਾਰ ਨੂੰ ਪ੍ਰਤੱਖ ਦਿਖਾ ਗਏ ਓ।

ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ, ਤੇਰੀ ਜੈ ਹੋਵੇ।
ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ, ਤੇਰੀ ਜੈ ਹੋਵੇ।

ਦਾਤਿਆਂ ਦਾ ਦਾਤਾ ਨੰਦ ਸਿੰਘ,
ਰਹਿਮਤ ਦਾ ਖਜਾਨਾ ਨੰਦ ਸਿੰਘ।
ਗੁਰੂ ਨਾਨਕ ਤੇ ਗੁਰੂ ਗ੍ਰੰਥ ਦਾ,
ਇੱਕੋ ਪਰਵਾਨਾ ਨੰਦ ਸਿੰਘ।

ਘੋਰ ਕਲਿਜੁਗ ਵਿੱਚ ਵੀ ਨਾਮ ਦੀ ਜੋਤ,
ਜਗਾਉਣ ਵਾਲਾ ਨੰਦ ਸਿੰਘ।
ਰੋਮ-ਰੋਮ ਤੇਰਾ ਗਾਉਂਦਾ ਸੀ,
ਨਾਨਕ ਦਾ ਤਰਾਨਾ ਨੰਦ ਸਿੰਘ।

ਉਸ ਨੂਰੀ ਬਾਬੇ ਨੰਦ ਸਿੰਘ ਨੇ,
ਕੁਝ ਚਮਤਕਾਰ ਦਿਖਲਾ ਦਿੱਤੇ।
ਗੁਰੂ ਗ੍ਰੰਥ ਦੀ ਜੋਤੀ ਚੋਂ,
ਨਾਨਕ ਦੇ ਦਰਸ ਕਰਾ ਦਿੱਤੇ।

ਉਹ ਪੂਰਨੇ ਕੋਈ ਨਹੀਂ ਪਾ ਸਕਦਾ,
ਜੋ ਪੂਰਨੇ ਬਾਬਾ ਜੀ ਤੁਸੀਂ ਪਾ ਗਏ ਓ।
ਗੁਰੂ ਗ੍ਰੰਥ ਦੀ ਜੋਤ ਵਿੱਚੋਂ,
ਨਿਰੰਕਾਰ ਨੂੰ ਪ੍ਰਤੱਖ ਦਿਖਾ ਗਏ ਓ।

ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ, ਤੇਰੀ ਜੈ ਹੋਵੇ।
ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ, ਤੇਰੀ ਜੈ ਹੋਵੇ।

ਕਲਿਜੁਗ ਦੀ ਸ਼ਿਖਰ ਹਨੇਰੀ ਵਿੱਚ,
ਦੀਵਾ ਨਾਮ ਦਾ ਜਗਾ ਗਏ ਬਾਬਾ ਜੀ।
ਧਰਤੀ ਮਾਂ ਦਾ ਪੁੱਤਰ ਮੋਇਆ ਸੀ,
ਸਾਹ ਮੁੜ੍ਹ ਕੇ ਪਾ ਗਏ ਬਾਬਾ ਜੀ।

ਸੜ੍ਹਦੀ ਬਲਦੀ ਅੱਗ ਵਿੱਚ ਸਾਡਾ,
ਇੱਕੋ ਸਹਾਰਾ ਬਾਬਾ ਜੀ।
ਅਸੀਂ ਸਦਾ ਹੀ ਭੁੱਲਣਹਾਰ ਹਾ,
ਸਾਡਾ ਬਖਸ਼ਹਾਰਾ ਬਾਬਾ ਜੀ।
ਨਮਸਕਾਰ, ਨਮਸਕਾਰ, ਨਮਸਕਾਰ ਮੇਰੇ ਬਾਬਾ ਜੀ।

ਬਾਬਾ ਨੰਦ ਸਿੰਘ ਜੀ ਤੇਰੇ ਚਰਨਾਂ 'ਚ ਡੰਡੌਤ ਬੰਦਨਾ।
ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ, ਤੇਰੀ ਜੈ ਹੋਵੇ।
ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ, ਤੇਰੀ ਜੈ ਹੋਵੇ।

ਧੰਨ ਧੰਨ ਮੌਸਮ, ਧੰਨ ਇਹ ਘੜੀਆਂ,
ਧੰਨ ਇਹ ਦਿਵਸ ਸੁਹੇਲਾ ਏ।
ਧੰਨ ਏ ਥਿੱਤ ਵਾਰ ਰੁੱਤ ਧੰਨ ਹੈ,
ਧੰਨ ਸੰਗਤ ਦਾ ਮੇਲਾ ਏ।

ਧੰਨ ਗੁਰੂ ਨਾਨਕ ਦਾਤਾ
ਅੱਜ ਖੁਸ਼ੀਆਂ ਵੰਡਦੇ ਫਿਰਦੇ ਨੇ।
ਵਧਾਈਆਂ ਬਾਬੇ ਨੰਦ ਸਿੰਘ ਨੂੰ,
ਸਭ ਦੇਵਤੇ ਦਿੰਦੇ ਫਿਰਦੇ ਨੇ।
ਲੱਖਾਂ ਸੂਰਜਾਂ ਦਾ ਇਹ ਜਲਵਾ,
ਚਮਕਾਂ ਦਮਕਾਂ ਮਾਰੇ।

ਖੁਸ਼ੀਆਂ ਦੇ ਵਿੱਚ ਚਮਕਾਂ ਮਾਰਣ,
ਅੰਬਰ ਤੇ ਸਿਤਾਰੇ।

ਸਭ ਵਾਰੀ ਘੋਲੀ ਜਾਂਦੇ ਨੇ,
ਇਕ ਮੂਰਤੀ ਮਹਾਨ ਤੋਂ।

ਅੱਜ ਫੁੱਲ ਵਰਸਾਏ ਪਰੀਆਂ ਨੇ,
ਨੀਲੇ ਅਸਮਾਨ ਤੋਂ।

ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ, ਤੇਰੀ ਜੈ ਹੋਵੇ।
ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ, ਤੇਰੀ ਜੈ ਹੋਵੇ।

ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ॥